Gippy Grewal Shared New Pic: ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ (Gippy Grewal) ਵੱਲੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਤਸਵੀਰ ਸ਼ੇਅਰ ਕੀਤੀ ਗਈ ਹੈ। ਜਿਸ ਨੂੰ ਦੇਖ ਪ੍ਰਸ਼ੰਸ਼ਕ ਕਈ ਮਜ਼ਾਕੀਆ ਕਮੈਂਟ ਵੀ ਕਰ ਰਹੇ ਹਨ। ਹਾਲਾਂਕਿ ਕਈਆਂ ਨੇ ਲਿਖਿਆ ਘੈਂਟ ਤਸਵੀਰ। ਪਰ ਇਸ ਵਿੱਚੋਂ ਇੱਕ ਪ੍ਰਸ਼ੰਸ਼ਕ ਦਾ ਕਮੈਂਟ ਪੜ੍ਹ ਤੁਸੀ ਵੀ ਲੋਟਪੋਟ ਹੋ ਜਾਵੋਗੇ। ਦਰਅਸਲ, ਇੱਕ ਪ੍ਰਸ਼ੰਸ਼ਕ ਨੇ ਕਮੈਂਟ ਕਰ ਲਿਖਿਆ- ਚੰਨੀ ਸਾਬ੍ਹ...
View this post on Instagram
ਦਰਅਸਲ, ਇਸ ਤਸਵੀਰ ਵਿੱਚ ਕਲਾਕਾਰ ਸਰੋਂ ਦੇ ਰੰਗ ਵਰਗੇ ਪੰਜਾਬੀ ਪਹਿਰਾਵੇ ਵਿੱਚ ਨਜ਼ਰ ਆ ਰਹੇ ਹਨ। ਜੇਕਰ ਦੇਖਿਆ ਜਾਵੇ ਤਾਂ ਕਲਾਕਾਰ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਵਾਂਗ ਪੀਲੇ ਰੰਗ ਦੀ ਪੰਗ ਬੰਨ੍ਹੀ ਹੋਈ ਹੈ। ਜਿਸ ਨੂੰ ਦੇਖ ਪ੍ਰਸ਼ੰਸ਼ਕ ਅਜਿਹੇ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਤਾਂ ਲਿਖ ਹੀ ਦਿੱਤਾ, ਚੰਨੀ ਸਾਬ 😁...
ਕਾਬਿਲੇਗੌਰ ਹੈ ਕਿ ਕਈ ਮੌਕਿਆ ਉੱਪਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਸ ਰੰਗ ਦੀ ਪੰਗ ਵਿੱਚ ਦਿਖਾਈ ਦਿੱਤੇ ਹਨ। ਤੁਸੀ ਵੀ ਵੇਖੋ ਇਹ ਤਸਵੀਰ....
ਵਰਕਫਰੰਟ ਦੀ ਗੱਲ ਕਰਿਏ ਤਾਂ ਗਿੱਪੀ ਗਰੇਵਾਲ ਜਲਦ ਹੀ ਫਿਲਮ ਮੌਜਾ ਹੀ ਮੌਜਾ ਵਿੱਚ ਨਜ਼ਰ ਆਉਣਗੇ। ਇਸ ਫਿਲਮ ਵਿੱਚ ਕਲਾਕਾਰ ਦੇ ਨਾਲ ਕਰਮਜੀਤ ਸਿੰਘ ਅਨਮੋਲ, ਬੀਨੂੰ ਢਿੱਲੋਂ ਅਹਿਮ ਭੂਮਿਕਾ ਵਿੱਚ ਦਿਖਾਈ ਦੇਣਗੇ। ਫਿਲਹਾਲ ਸਾਰੇ ਸਟਾਰ ਫਿਲਮ ਦੀ ਸ਼ੂਟਿੰਗ ਵਿੱਚ ਵਿਅਸਤ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment, Entertainment news, Gippy Grewal, Pollywood, Punjabi singer, Singer