Home /News /entertainment /

Sidhu Moosewala: ਸਿੱਧੂ ਮੂਸੇਵਾਲਾ ਦੀ ਤਸਵੀਰ ਦੇਖ ਭਾਵੁਕ ਹੋਏ ਫੈਨਜ਼ ਬੋਲੇ- 'ਤੇਰੀ ਕਮੀ ਕੋਈ ਪੂਰੀ ਨਹੀਂ ਕਰ ਸਕਦਾ'

Sidhu Moosewala: ਸਿੱਧੂ ਮੂਸੇਵਾਲਾ ਦੀ ਤਸਵੀਰ ਦੇਖ ਭਾਵੁਕ ਹੋਏ ਫੈਨਜ਼ ਬੋਲੇ- 'ਤੇਰੀ ਕਮੀ ਕੋਈ ਪੂਰੀ ਨਹੀਂ ਕਰ ਸਕਦਾ'

Sidhu Moosewala: ਸਿੱਧੂ ਮੂਸੇਵਾਲਾ ਦੀ ਤਸਵੀਰ ਦੇਖ ਭਾਵੁਕ ਹੋਏ ਫੈਨਜ਼ ਬੋਲੇ- ਤੇਰੀ ਕਮੀ ਕੋਈ ਪੂਰੀ ਨਹੀਂ ਕਰ ਸਕਦਾ

Sidhu Moosewala: ਸਿੱਧੂ ਮੂਸੇਵਾਲਾ ਦੀ ਤਸਵੀਰ ਦੇਖ ਭਾਵੁਕ ਹੋਏ ਫੈਨਜ਼ ਬੋਲੇ- ਤੇਰੀ ਕਮੀ ਕੋਈ ਪੂਰੀ ਨਹੀਂ ਕਰ ਸਕਦਾ

Sidhu Moosewala New Post: ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਅੱਜ ਵੀ ਆਪਣੇ ਪ੍ਰਸ਼ੰਸ਼ਕਾਂ ਦੇ ਦਿਲਾਂ ਵਿੱਚ ਗੀਤਾਂ ਰਾਹੀਂ ਜ਼ਿੰਦਾ ਹਨ। ਉਨ੍ਹਾਂ ਦੇ ਗੀਤ ਅੱਜ ਵੀ ਪ੍ਰਸ਼ੰਸ਼ਕਾਂ ਦੀਆਂ ਅੱਖਾਂ ਨਮ ਕਰ ਜਾਂਦੇ ਹਨ। ਕਲਾਕਾਰ ਦੀ ਮੌਤ ਨੂੰ ਢਾਈ ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ, ਪਰ ਸ਼ਾਇਦ ਹੀ ਕੋਈ ਫੈਨ ਅਜਿਹਾ ਹੋਵੇ ਜਿਨ੍ਹਾਂ ਨੇ ਮਰਹੂਮ ਗਾਇਕ ਨੂੰ ਕਦੇ ਯਾਦ ਨਾ ਕੀਤਾ ਹੋਵੇ। ਮੂਸੇਵਾਲਾ ਦਾ ਸੋਸ਼ਲ ਮੀਡੀਆ ਅਕਾਊਂਟ ਤੇ ਕਲਾਕਾਰ ਦੀਆਂ ਤਸਵੀਰਾਂ ਅਕਸਰ ਸ਼ੇਅਰ ਕੀਤੀਆਂ ਜਾਂਦੀਆਂ ਹਨ। ਇਸ ਵਿਚਕਾਰ ਮਰਹੂਮ ਗਾਇਕ ਦੀ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਗਈ ਹੈ।

ਹੋਰ ਪੜ੍ਹੋ ...
  • Share this:

ਜੀ ਹਾਂ, ਮੂਸੇਵਾਲਾ ਦੇ ਇੰਸਟਾਗ੍ਰਾਮ ਅਕਾਊਂਟ ਤੇ ਉਨ੍ਹਾਂ ਦੇ ਫੈਨਜ਼ ਲਈ ਇੱਕ ਤਸਵੀਰ ਸ਼ੇਅਰ ਕੀਤੀ ਗਈ ਹੈ। ਇਸ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ ਗਿਆ, "ਤੁਰਾਂ ਜਦੋਂ ਤੁਰੇ ਮੇਰੀ ਮੌਤ ਮੇਰੇ ਨਾਲ।" ਇਸ ਤਸਵੀਰ ਨੂੰ 14 ਲੱਖ ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ। ਸਿੱਧੂ ਦੇ ਫ਼ੈਨਜ਼ ਉਨ੍ਹਾਂ ਦੀ ਇਸ ਤਸਵੀਰ ਤੇ ਕਮੈਂਟ ਕਰ ਭਾਵੁਕ ਹੋ ਰਹੇ ਹਨ। ਜੀ ਹਾਂ, ਇਸ ਦੌਰਾਨ ਫ਼ੈਨਜ਼ ਆਪਣੇ ਪਸੰਦੀਦਾ ਗਾਇਕ ਨੂੰ ਯਾਦ ਕਰ ਭਾਵੁਕ ਹੁੰਦੇ ਦਿਖਾਈ ਦਿੱਤੇ। ਇਸ ਦੇ ਨਾਲ ਕਈ ਫ਼ੈਨਜ਼ ਨੇ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਵੀ ਕੀਤੀ।

ਕਾਬਿਲੇਗੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਮੂਸੇਵਾਲਾ ਦੇ ਪਰਿਵਾਰ ਦੇ ਨਾਲ-ਨਾਲ ਪ੍ਰਸ਼ੰਸ਼ਕ ਵੀ ਇਨਸਾਫ਼ ਦੀ ਉਡੀਕ ਕਰ ਰਹੇ ਹਨ। ਮੂਸੇਵਾਲਾ ਦੇ ਕਤਲ `ਚ ਕੈਨੇਡਾ ਰਹਿੰਦੇ ਗੈਂਗਸਟਰ ਗੋਲਡੀ ਬਰਾੜ ਨੂੰ ਮਾਸਟਰਮਾਈਂਡ ਦੱਸਿਆ ਗਿਆ ਹੈ, ਜੋ ਫਿਲਹਾਲ ਪੁਲਿਸ ਦੇ ਸ਼ਿਕੰਜੇ ਤੋਂ ਬਾਹਰ ਹੈ।

ਇਸ ਤੋਂ ਪਹਿਲਾ ਪੰਜਾਬੀ ਗਾਇਕ ਅਤੇ ਅਦਾਕਾਰ ਅੰਮ੍ਰਿਤ ਮਾਨ ਵੱਲੋਂ ਵੀ ਮੂਸੇਵਾਲਾ ਨੂੰ ਯਾਦ ਕੀਤਾ ਗਿਆ ਸੀ। ਕਲਾਕਾਰ ਨੇ ਆਪਣੇ ਦੋਸਤ ਮੂਸੇਵਾਲਾ ਨਾਲ ਇੱਕ ਤਸਵੀਰ ਸ਼ੇਅਰ ਕਰ ਭਾਵੁਕ ਸ਼ਬਦ ਲਿਖੇ ਸੀ। ਮੂਸੇਵਾਲਾ ਦੀਆਂ ਯਾਦਾਂ ਵਿੱਚੋਂ ਨਾ ਸਿਰਫ ਫੈਨਜ਼ ਬਲਕਿ ਕਈ ਫਿਲਮੀ ਸਿਤਾਰੇ ਵੀ ਬਾਹਰ ਨਹੀਂ ਆ ਪਾਏ ਹਨ।
Published by:rupinderkaursab
First published:

Tags: Entertainment, Entertainment news, Pollywood, Punjabi industry, Sidhu Moose Wala

ਅਗਲੀ ਖਬਰ