Home /News /entertainment /

Shehnaaz Gill- Guru Randhawa: ਗੁਰੂ ਰੰਧਾਵਾ-ਸ਼ਹਿਨਾਜ਼ ਗਿੱਲ ਦਾ ਰੋਮਾਂਟਿਕ ਅੰਦਾਜ਼ ਦੇਖ ਬੋਲੇ ਫੈਨਜ਼- 'ਜੋੜੀ ਤੋਂ ਬੇਸਟ ਹੈ'

Shehnaaz Gill- Guru Randhawa: ਗੁਰੂ ਰੰਧਾਵਾ-ਸ਼ਹਿਨਾਜ਼ ਗਿੱਲ ਦਾ ਰੋਮਾਂਟਿਕ ਅੰਦਾਜ਼ ਦੇਖ ਬੋਲੇ ਫੈਨਜ਼- 'ਜੋੜੀ ਤੋਂ ਬੇਸਟ ਹੈ'

Shehnaaz Gill- Guru Randhawa

Shehnaaz Gill- Guru Randhawa

Shehnaaz Gill-Guru Randhawa: ਸ਼ਹਿਨਾਜ਼ ਗਿੱਲ ਤੇ ਗੁਰੂ ਰੰਧਾਵਾ ਗੀਤ ਮੂਨ ਰਾਈਜ਼ ਦੀ ਰਿਲੀਜ਼ ਤੋਂ ਬਾਅਦ ਸੁਰਖੀਆਂ ਵਿੱਚ ਹਨ। 'ਮੂਨ ਰਾਈਜ਼' 'ਚ ਜੋੜੀ ਦਾ ਰੋਮਾਂਸ ਪ੍ਰਸ਼ੰਸ਼ਕਾਂ ਨੂੰ ਬੇਹੱਦ ਪਸੰਦ ਆਇਆ। ਹੁਣ ਅਸਲ ਜ਼ਿੰਦਗੀ 'ਚ ਵੀ ਗੁਰੂ ਤੇ ਸਨਾ ਵਿਚਕਾਰ ਨਜ਼ਦੀਕੀਆਂ ਦੇਖਣ ਨੂੰ ਮਿਲ ਰਹੀਆਂ ਹਨ।

ਹੋਰ ਪੜ੍ਹੋ ...
  • Share this:

Shehnaaz Gill-Guru Randhawa: ਸ਼ਹਿਨਾਜ਼ ਗਿੱਲ ਤੇ ਗੁਰੂ ਰੰਧਾਵਾ ਗੀਤ ਮੂਨ ਰਾਈਜ਼ ਦੀ ਰਿਲੀਜ਼ ਤੋਂ ਬਾਅਦ ਸੁਰਖੀਆਂ ਵਿੱਚ ਹਨ। 'ਮੂਨ ਰਾਈਜ਼' 'ਚ ਜੋੜੀ ਦਾ ਰੋਮਾਂਸ ਪ੍ਰਸ਼ੰਸ਼ਕਾਂ ਨੂੰ ਬੇਹੱਦ ਪਸੰਦ ਆਇਆ। ਹੁਣ ਅਸਲ ਜ਼ਿੰਦਗੀ 'ਚ ਵੀ ਗੁਰੂ ਤੇ ਸਨਾ ਵਿਚਕਾਰ ਨਜ਼ਦੀਕੀਆਂ ਦੇਖਣ ਨੂੰ ਮਿਲ ਰਹੀਆਂ ਹਨ। ਗੁਰੂ ਰੰਧਾਵਾ ਵੱਲੋਂ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ, ਜੋ ਕਿ ਖੂਬ ਵਾਈਰਲ ਹੋ ਰਿਹਾ ਹੈ। ਇਸ ਵੀਡੀਓ 'ਚ ਸ਼ਾਮ ਦੇ ਨਜ਼ਾਰੇ ਨਾਲ ਦੋਵਾਂ ਦਾ ਰੋਮਾਂਸ ਨਜ਼ਰ ਆ ਰਿਹਾ ਹੈ। ਤੁਸੀ ਵੀ ਵੇਖੋ ਇਹ ਪਿਆਰ ਭਰਿਆ ਵੀਡੀਓ...


ਇਸ ਵੀਡੀਓ ਵਿੱਚ ਤੁਸੀ ਦੇਖ ਸਕਦੇ ਹੋ ਕਿ ਸ਼ਹਿਨਾਜ਼ ਤੇ ਗੁਰੂ ਦੋਵੇਂ ਹੀ ਕਮਰੇ ਦੀ ਖਿੜਕੀ 'ਚ ਬੈਠ ਕੇ ਸੂਰਜ ਡੁੱਬਣ ਦੇ ਨਜ਼ਾਰੇ ਦਾ ਆਨੰਦ ਮਾਣਦੇ ਨਜ਼ਰ ਆ ਰਹੇ ਹਨ। ਬੈਕਗਰਾਊਂਡ 'ਚ ਗੁਰੂ ਦਾ ਨਵਾਂ ਗਾਣਾ 'ਮੂਨ ਰਾਈਜ਼' ਇਸ ਸੀਨ ਨੂੰ ਹੋਰ ਰੋਮਾਂਟਿਕ ਬਣਾ ਰਿਹਾ ਹੈ। ਗੁਰੂ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਿਖਆ, 'ਸੂਰਜ ਡੁੱਬ ਰਿਹਾ ਹੈ, ਚੰਦ ਚੜ੍ਹ ਰਿਹਾ ਹੇ। ਕਿਆ ਖੂਬਸੂਰਤ ਨਜ਼ਾਰਾ ਹੈ। ਪੈ ਗਈਆਂ ਸ਼ਾਮਾਂ ਨੇ ਵਿੱਦ ਸ਼ਹਿਨਾਜ਼।'

ਵਰਕਫਰੰਟ ਦੀ ਗੱਲ ਕਰਿਏ ਤਾਂ ਗੁਰੂ ਰੰਧਾਵਾ ਬਹੁਤ ਜਲਦ ਫਿਲਮ 'ਕੁਛ ਖੱਟਾ ਹੋ ਜਾਏ' ਵਿੱਚ ਨਜ਼ਰ ਆਉਣਗੇ। ਇਸ ਫਿਲਮ ਵਿੱਚ ਉਨ੍ਹਾਂ ਨਾਲ ਫਿਲਮ ਨਿਰਮਾਤਾ ਮਹੇਸ਼ ਮਾਂਜਰੇਕਰ ਦੀ ਬੇਟੀ ਸਾਈ ਮਾਂਜਰੇਕਰ (Saiee Manjrekar) ਅਹਿਮ ਭੂਮਿਕਾ ਵਿੱਚ ਨਜ਼ਰ ਆਵੇਗੀ। ਦੱਸ ਦੇਈਏ ਕਿ ਗਾਇਕੀ ਤੋਂ ਬਾਅਦ ਪਹਿਲੀ ਵਾਰ ਕਲਾਕਾਰ ਇਸ ਫਿਲਮ ਰਾਹੀਂ ਪ੍ਰਸ਼ੰਸ਼ਕਾਂ ਦਾ ਦਿਲ ਜਿੱਤਦੇ ਹੋਏ ਨਜ਼ਰ ਆਉਣਗੇ।

Published by:Rupinder Kaur Sabherwal
First published:

Tags: Bollywood, Entertainment, Entertainment news, Guru Randhawa, Shehnaaz Gill