• Home
  • »
  • News
  • »
  • entertainment
  • »
  • SHAGUFTA IS FACING MANY DIFFICULTIES DUE TO NOT BEING ABLE TO FIND WORK DURING CORONA RP

ਕੋਰੋਨਾ ਦੌਰਾਨ ਕੰਮ ਨਾ ਮਿਲਣ ਦੇ ਕਾਰਨ ਸ਼ਗੁਫਤਾ ਨੂੰ ਕਰਨਾ ਪੈ ਰਿਹਾ ਹੈ ਕਈ ਮੁਸ਼ਕਲਾਂ ਦਾ ਸਾਹਮਣਾ

ਕੋਰੋਨਾ ਦੌਰਾਨ ਕੰਮ ਨਾ ਮਿਲਣ ਦੇ ਕਾਰਨ ਸ਼ਗੁਫਤਾ ਨੂੰ ਕਰਨਾ ਪੈ ਰਿਹਾ ਹੈ ਕਈ ਮੁਸ਼ਕਲਾਂ ਦਾ ਸਾਹਮਣਾ

ਕੋਰੋਨਾ ਦੌਰਾਨ ਕੰਮ ਨਾ ਮਿਲਣ ਦੇ ਕਾਰਨ ਸ਼ਗੁਫਤਾ ਨੂੰ ਕਰਨਾ ਪੈ ਰਿਹਾ ਹੈ ਕਈ ਮੁਸ਼ਕਲਾਂ ਦਾ ਸਾਹਮਣਾ

  • Share this:
    ਕੋਰੋਨਾ ਕਾਲ ਦੌਰਾਨ ਹਰ ਵਿਅਕਤੀ ਪ੍ਰਭਾਵਿਤ ਹੋਇਆ ਹੈ। ਕੋਰੋਨਾ ਕਾਰਨ ਹੋਏ ਲੌਕਡਾਊਨ ਦੌਰਾਨ ਦੇਸ਼ ਵਾਸੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮਨੋਰੰਜਨ ਦੀ ਦੁਨੀਆਂ ਨਾਲ ਜੁੜੇ ਲੋਕਾਂ ਦੀ ਸਥਿਤੀ ਇਸ ਤੋਂ ਵੱਖਰੀ ਨਹੀਂ ਹੈ। ਅਦਾਕਾਰਾ ਸ਼ਗੁਫਤਾ ਅਲੀ ਦੀ ਹਾਲਤ ਜੋ ਕਿ ਬਾਲੀਵੁੱਡ ਦੀਆਂ ਕਈ ਫਿਲਮਾਂ ਵਿਚ ਕੰਮ ਕਰਦੀ ਸੀ ਅਤੇ ਕਈ ਮਸ਼ਹੂਰ ਟੀਵੀ ਸੀਰੀਅਲਾਂ ਦਾ ਹਿੱਸਾ ਸੀ, ਕੋਰੋਨਾ ਵਿਚ ਵੀ ਬਦਤਰ ਹੋ ਗਈ ਹੈ।36 ਸਾਲਾਂ ਤੋਂ ਇੰਡਸਟਰੀ ਵਿੱਚ ਸਰਗਰਮ ਰਹਿਣ ਵਾਲੀ ਅਭਿਨੇਤਰੀ ਸ਼ਗੁਫਤਾ ਨੇ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ 20 ਟੀ ਵੀ ਸੀਰੀਅਲਾਂ ਦਾ ਹਿੱਸਾ ਵੀ ਰਹਿ ਚੁੱਕੀ ਹੈ। ਉਹ ਟੀਵੀ ਇੰਡਸਟਰੀ ਵਿੱਚ ਮਸ਼ਹੂਰ ਨਾਮ ਰਿਹਾ ਹੈ, ਪਰ ਉਨ੍ਹਾਂ ਨੂੰ ਕੋਰੋਨਾ ਕਾਰਨ ਲਾਗੂ ਕੀਤੇ ਗਏ ਤਾਲਾਬੰਦੀ ਵਿੱਚ ਕੋਈ ਕੰਮ ਨਹੀਂ ਮਿਲ ਰਿਹਾ। ਉਸਦੀ ਆਰਥਿਕ ਸਥਿਤੀ ਵਿਗੜ ਗਈ ਹੈ ਅਤੇ ਉਸ ਕੋਲ ਆਪਣਾ ਇਲਾਜ ਕਰਵਾਉਣ ਲਈ ਪੈਸੇ ਵੀ ਨਹੀਂ ਹਨ।ਸ਼ਗੁਫਤਾ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ- ਮੈਂ ਪਿਛਲੇ 20 ਸਾਲਾਂ ਤੋਂ ਬਿਮਾਰ ਹਾਂ। ਪਰ ਉਸ ਸਮੇਂ ਮੈਂ ਜਵਾਨ ਸੀ ਤਾਂ ਮੈਂ ਇਸ ਨੂੰ ਸੰਭਾਲ ਸਕਦੀ ਸੀ। ਮੈਨੂੰ ਤੀਸਰੇ ਪੜਾਅ ਦਾ ਕੈਂਸਰ ਸੀ। ਮੈਨੂੰ ਬਰੈੱਸਟ ਕੈਂਸਰ ਸੀ ਅਤੇ ਉਹ ਤੀਜੇ ਪੜਾਅ 'ਤੇ ਸੀ ਜਿਸ ਲਈ ਮੈਨੁੰ ਕਾਫੀ ਪੈਸੇ ਦੀ ਜ਼ਰੂਰਤ ਸੀ ਅਤੇ ਮੈਂ ਕੈਮੋਥੈਰਪੀ ਕਰਵਾਈ ਇਹ ਨਵਾਂ ਜੀਵਨ ਪਾਉਣ ਵਰਗਾ ਹੈ। ਮੈਂ ਆਪਣੇੇ ਕੰਮ ਪ੍ਰਤੀ ਕਾਫੀ ਡੈਡੀਕੈਟਡ ਸੀ ਮੈਂਨੂੰ ਮੇਰੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਸੀ ਮੈਂ ਸਰਜਰੀ ਦੇ 17 ਦਿਨ ਬਾਅਦ ਵੀ ਸ਼ੂਟਿੰਗ ਕੀਤੀ ਸੀ ।
    Published by:Ramanpreet Kaur
    First published: