ਮੁੰਬਈ: Shahrukh khan Pathaan Trailer: ਸਾਲ 2023 ਦੀ ਸ਼ੁਰੂਆਤ 'ਚ ਜੇਕਰ ਸਭ ਤੋਂ ਵੱਡੀ ਬਾਲੀਵੁੱਡ ਫਿਲਮ ਆ ਰਹੀ ਹੈ ਤਾਂ ਉਹ ਹੈ 'ਪਠਾਨ'। ਯਸ਼ਰਾਜ ਫਿਲਮਜ਼ ਦੇ ਬੈਨਰ ਹੇਠ ਬਣੀ ਇਸ ਫਿਲਮ ਰਾਹੀਂ ਸ਼ਾਹਰੁਖ ਖਾਨ ਲੰਬੇ ਸਮੇਂ ਬਾਅਦ ਵਾਪਸੀ ਕਰ ਰਹੇ ਹਨ। ਇਹੀ ਕਾਰਨ ਹੈ ਕਿ ਫਿਲਮ ਦੇ ਟ੍ਰੇਲਰ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਕਾਫੀ ਉਤਸ਼ਾਹ ਸੀ। ਜਦੋਂ ਤੋਂ ਨਿਰਮਾਤਾਵਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਟ੍ਰੇਲਰ 10 ਜਨਵਰੀ ਨੂੰ ਸਵੇਰੇ 11 ਵਜੇ ਰਿਲੀਜ਼ ਕੀਤਾ ਜਾਵੇਗਾ, ਉਦੋਂ ਤੋਂ ਹੀ ਪ੍ਰਸ਼ੰਸਕ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਮੇਕਰਸ ਨੇ ਜਿਵੇਂ ਹੀ ਟ੍ਰੇਲਰ ਰਿਲੀਜ਼ ਕੀਤਾ, ਇਹ ਚਰਚਾ ਦਾ ਵਿਸ਼ਾ ਬਣ ਗਿਆ ਅਤੇ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਟ੍ਰੇਲਰ 'ਚ ਜੇਕਰ ਕੋਈ ਖਿੱਚ ਦਾ ਕੇਂਦਰ ਹੈ ਤਾਂ ਉਹ ਹੈ ਸ਼ਾਹਰੁਖ ਖਾਨ। ਪੂਰੇ ਟ੍ਰੇਲਰ 'ਚ ਸ਼ਾਹਰੁਖ ਦਾ ਦਬਦਬਾ ਹੈ। ਇਸ ਦੇ ਨਾਲ ਹੀ ਦੀਪਿਕਾ ਪਾਦੂਕੋਣ ਅਤੇ ਜਾਨ ਅਬ੍ਰਾਹਮ ਵੀ ਐਕਸ਼ਨ ਮੋਡ 'ਚ ਨਜ਼ਰ ਆ ਰਹੇ ਹਨ। ਦੀਪਿਕਾ ਆਪਣੇ ਗਲੈਮ ਲੁੱਕ ਨਾਲ ਪ੍ਰਭਾਵਿਤ ਕਰ ਰਹੀ ਹੈ ਜਦੋਂਕਿ ਜੌਨ ਆਪਣੇ ਸਖ਼ਤ ਲੁੱਕ ਨਾਲ ਪ੍ਰਭਾਵਿਤ ਕਰ ਰਹੇ ਹਨ। ਇਹ ਫਿਲਮ ਗਣਤੰਤਰ ਦਿਵਸ ਦੇ ਮੌਕੇ 'ਤੇ 25 ਜਨਵਰੀ ਨੂੰ ਰਿਲੀਜ਼ ਹੋਵੇਗੀ।
ਵਿਖਾਈ ਦਿੱਤਾ ਫੁੱਲ ਐਕਸ਼ਨ
ਫਿਲਮ 'ਪਠਾਨ' ਦੇ ਪੂਰੇ ਟ੍ਰੇਲਰ 'ਚ ਫੁੱਲ ਆਨ ਐਕਸ਼ਨ ਦੇਖਣ ਨੂੰ ਮਿਲਿਆ। ਫਿਲਮ ਦੇ VFX 'ਤੇ ਵੀ ਕਾਫੀ ਕੰਮ ਕੀਤਾ ਗਿਆ ਹੈ।
ਦੱਸ ਦੇਈਏ ਕਿ ਫਿਲਮ 'ਪਠਾਨ' ਪਿਛਲੇ ਸਮੇਂ ਤੋਂ ਵਿਵਾਦਾਂ 'ਚ ਘਿਰੀ ਹੋਈ ਹੈ। ਜਦੋਂ ਫਿਲਮ ਦਾ ਪਹਿਲਾ ਗੀਤ 'ਬੇਸ਼ਰਮ ਰੰਗ' ਰਿਲੀਜ਼ ਹੋਇਆ ਸੀ ਤਾਂ ਭਗਵਾ ਬਿਕਨੀ ਕਾਰਨ ਵਿਵਾਦਾਂ 'ਚ ਘਿਰ ਗਿਆ ਸੀ। ਫਿਲਮ ਦੇ ਬਾਈਕਾਟ ਦੀ ਮੰਗ ਅਜੇ ਵੀ ਕਈ ਥਾਵਾਂ 'ਤੇ ਜਾਰੀ ਹੈ। ਗੀਤ 'ਤੇ ਸੈਂਸਰ ਦੀ ਕੈਂਚੀ ਵੀ ਚੱਲੀ ਹੈ। ਦੂਜੇ ਪਾਸੇ ਇਸ ਫਿਲਮ ਨੂੰ ਲੈ ਕੇ ਸ਼ਾਹਰੁਖ ਦੇ ਪ੍ਰਸ਼ੰਸਕਾਂ 'ਚ ਕ੍ਰੇਜ਼ ਹੈ ਅਤੇ ਉਹ ਇਸ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਸਾਲ ਸ਼ਾਹਰੁਖ ਦੀਆਂ ਤਿੰਨ ਵੱਡੀਆਂ ਫਿਲਮਾਂ ਰਿਲੀਜ਼ ਹੋ ਰਹੀਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Entertainment news, Shahrukh Khan, Viral video