Shahrukh Khan Reached The Court of Maa Vaishno Devi: ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ (Shah Rukh Khan) ਇੰਨੀ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਇਸਦੀ ਵਜ੍ਹਾਂ ਉਨ੍ਹਾਂ ਦੀ ਅਪਕਮਿੰਗ ਫਿਲਮਾਂ ਹਨ। ਜਿਸਨੂੰ ਲੈ ਪ੍ਰਸ਼ੰਸ਼ਕ ਵੀ ਕਾਫੀ ਉਤਸ਼ਾਹਿਤ ਹਨ। ਹਾਲ ਹੀ ਵਿੱਚ ਕਲਾਕਾਰ ਐਤਵਾਰ ਦੇਰ ਰਾਤ ਮਾਤਾ ਵੈਸ਼ਨੋ ਦੇਵੀ (Vaishno Devi) ਦੇ ਦਰਬਾਰ 'ਚ ਹਾਜ਼ਰੀ ਭਰਨ ਪਹੁੰਚੇ। ਸ਼ਾਹਰੁਖ ਖਾਨ ਨੇ ਆਪਣੇ ਦੋਸਤਾਂ ਨਾਲ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕੀਤੇ। ਹਾਲਾਂਕਿ ਇਸ ਦੌਰਾਨ ਉਹ ਲੋਕਾਂ ਦੀਆਂ ਨਜ਼ਰਾਂ ਤੋਂ ਬੱਚਦੇ ਹੋਏ ਨਜ਼ਰ ਆਏ।
ਦਰਅਸਲ, ਅਦਾਕਾਰ ਨੇ ਲੋਕਾਂ ਤੋਂ ਉਸ ਦੀ ਪਛਾਣ ਲੁਕਾਉਣ ਲਈ ਗੂੜ੍ਹੇ ਚਸ਼ਮੇ ਪਹਿਨੇ ਅਤੇ ਮਾਸਕ ਪਾ ਕੇ ਮੰਦਰ ਪਹੁੰਚੇ। ਪਰ ਲੋਕ ਸ਼ਾਹਰੁਖ ਖਾਨ ਵਰਗੇ ਫਿਲਮ ਸਟਾਰ ਨੂੰ ਦੂਰੋਂ ਹੀ ਪਛਾਣਦੇ ਹਨ। ਅਜਿਹੇ ਹੀ ਕੁਝ ਲੋਕਾਂ ਨੇ ਸ਼ਾਹਰੁਖ ਖਾਨ ਨੂੰ ਪਛਾਣ ਲਿਆ, ਜੋ ਚੋਰੀ-ਛਿਪੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਪਹੁੰਚੇ ਸਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਇੱਕ ਸੁਰੱਖਿਆ ਗਾਰਡ ਨੂੰ ਫੋਟੋਗ੍ਰਾਫ਼ਰਾਂ ਨੂੰ ਕੋਈ ਫੋਟੋ ਨਾ ਖਿੱਚਣ ਲਈ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ। ਜਿੱਥੇ ਸ਼ਾਹਰੁਖ ਇਕ ਕਾਰ 'ਚੋਂ ਉਤਰਦੇ ਸਾਫ ਨਜ਼ਰ ਆ ਰਹੇ ਹਨ, ਉਥੇ ਗਾਰਡ ਫੋਟੋਗ੍ਰਾਫਰ ਨੂੰ ਤਸਵੀਰਾਂ ਲੈਣ ਤੋਂ ਰੋਕਦਾ ਹੈ।
ਵੀਡੀਓ ਕਲਿੱਪ 'ਚ ਬਾਲੀਵੁੱਡ ਅਭਿਨੇਤਾ ਦਾ ਚਿਹਰਾ ਬਿਲਕੁਲ ਵੀ ਨਜ਼ਰ ਨਹੀਂ ਆ ਰਿਹਾ, ਕਿਉਂਕਿ ਵੀਡੀਓ 'ਚ ਉਸ ਨੇ ਕਾਲੇ ਰੰਗ ਦੀ ਹੂਡ ਵਾਲੀ ਜੈਕੇਟ ਪਾਈ ਹੋਈ ਹੈ। ਵੀਡੀਓ ਫੁਟੇਜ 'ਚ ਸ਼ਾਹਰੁਖ ਖਾਨ ਨੂੰ ਸੁਰੱਖਿਆ ਗਾਰਡਾਂ ਨਾਲ ਘਿਰੇ ਮੰਦਰ ਵੱਲ ਜਾਂਦੇ ਦੇਖਿਆ ਜਾ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment, Entertainment news, Jammu and kashmir, Shahrukh, Shahrukh Khan