HOME » NEWS » Films

ਸੋਸ਼ਲ ਮੀਡੀਆ 'ਤੇ ਚੱਲ ਰਹੀ ਨੋਕ ਝੋਕ ਵਿੱਚ ਸ਼ਹਿਨਾਜ਼ ਅਤੇ ਸਿਧਾਰਥ ਨੂੰ ਮਿਿਲਆ ਇਸ ਐਕਟਰ ਦਾ ਸਾਥ

News18 Punjabi | News18 Punjab
Updated: May 26, 2021, 11:33 AM IST
share image
ਸੋਸ਼ਲ ਮੀਡੀਆ 'ਤੇ ਚੱਲ ਰਹੀ ਨੋਕ ਝੋਕ ਵਿੱਚ ਸ਼ਹਿਨਾਜ਼ ਅਤੇ ਸਿਧਾਰਥ ਨੂੰ ਮਿਿਲਆ ਇਸ ਐਕਟਰ ਦਾ ਸਾਥ
ਸੋਸ਼ਲ ਮੀਡੀਆ 'ਤੇ ਚੱਲ ਰਹੀ ਨੋਕ ਝੋਕ ਵਿੱਚ ਸ਼ਹਿਨਾਜ਼ ਅਤੇ ਸਿਧਾਰਥ ਨੂੰ ਮਿਿਲਆ ਇਸ ਐਕਟਰ ਦਾ ਸਾਥ

  • Share this:
  • Facebook share img
  • Twitter share img
  • Linkedin share img
ਬਿੱਗ ਬੌਸ ਤੋਂ ਬਾਅਦ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ ਗਿੱਲ ਹਮੇਸ਼ਾ ਸੁਰੱਖੀਆਂ ਵਿੱਚ ਹੀ ਰਹਿੰਦੇ ਨੇ ਇਨ੍ਹਾਂ ਦੋਨਾਂ ਸੋਸ਼ਲ ਮੀਡੀਆ 'ਤੇ ਇਨ੍ਹਾਂ ਦੇ ਫੈਨ ਵੱਲੋਂ ਕਾਫੀ ਪਿਆਰ ਮਿਲਦਾ ਹੈ ਅਤੇ ਇਸ ਕਿਊਟ ਕਪਲ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ਅਤੇ ਦੋਨਾਂ ਦੀ ਛੋਟੀ ਮੋਟੀ ਨੋਕ ਝੋਕ ਅਕਸਰ ਇਨ੍ਹਾਂ ਨੂੰ ਚਾਹੁਣ ਵਾਲਿਆਂ ਦੀ ਕਾਫੀ ਪਸੰਦ ਆਉਂਦੀ ਹੈ। ਹਾਲਾਂਹੀ ਵਿੱਚ ਇਸ ਕੱਪਲ ਨੂੰ ਦਿੱਗਜ ਐਕਟਰ ਮਨੋਜ ਬਾਜਪਾਈ ਦਾ ਸਾਥ ਮਿਿਲਆ ਹੈ, ਜੋ ਜਲਦ ਹੀ 'ਦਿ ਫੈਮਲੀ ਮੈਨ' ਦੇ ਦੂਜੇ ਸੀਜ਼ਨ 'ਚ ਨਜ਼ਰ ਆਉਣਗੇ। ਹਾਲਾਂਹੀ ਵਿੱਚ ਇਸ ਦਾ ਟਰੇਲਰ ਰਿਲੀਜ਼ ਕੀਤਾ ਗਿਆ, ਜਿਸ ਨੂੰ ਆਊਂਡੀਅਸ ਵੱਲੋਂ ਕਾਫੀ ਪਿਆਰ ਦਿੱਤਾ ਜਾ ਰਿਹਾ ਹੈ ਅਜਿਹੇ ਵਿੱਚ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਨੇ ਵੀ ਸੋਸ਼ਲ ਮੀਡੀਆ 'ਤੇ ਇਸ ਨੂੰ ਲੈ ਕੇ ਟਵੀਟ ਕੀਤਾ, ਜਿਸ 'ਤੇ ਸਿਧਾਰਥ ਨੇ ਵੀ ਸਾਥ ਦਿੱਤਾ ਅਤੇ ਮਨੋਜ ਬਾਜਪਾਈ ਨੇ ਦੋਵਾਂ ਦਾ ਜਵਾਬ ਦਿੱਤਾ।
ਟਰੇਲਰ ਦੇਖਣ ਤੋਂ ਬਾਅਦ ਜਦੋਂ ਸ਼ਹਿਨਾਜ਼ ਨੇ ਟਵੀਟ ਕੀਤਾ , ਫਿਰ ਉਨ੍ਹਾਂ ਨੇ ਸਿਧਾਰਥ ਨੂੰ ਟੈਗ ਕਰਦੇ ਹੋਏ ਲਿਿਖਆ ਕੀ," ਸੀਜ਼ਨ 1 ਮੁੜ ਵੇਖਣਾ ਤਾਂ ਬਣਦਾ ਹੈ, ਕੀ ਕਹਿੰਦੇ ਹੋ ਤੁਸੀਂ? ਅਤੇ ਫਿਰ ਅੱਗੋ ਸ਼ੁਕਲਾ ਜੀ ਕਹਿੰਦੇ ਨੇ ਸ਼੍ਰੀ,ਸ਼੍ਰੀ,ਸ਼੍ਰੀਕਾਂਤ ਜੀ.... ਨੌਟ ਸੋ ਮਿਿਨਮਮ ਆਦਮੀ ਨੂੰ ਮੁੜ ਦੇਖਣਾ ਹੀ ਪਏਗਾ। ਸ਼ਹਿਨਾਜ ਪੂਰੀ ਤਰ੍ਹਾਂ ਨਾਲ ਤੁਹਾਡੇ ਨਾਲ ਸਹਿਮਤ ਹਾਂ।" ਇਸ ਤੋਂ ਬਾਅਦ ਸਿਧਾਰਥ ਨੇ ਅੱਗੇ ਆਪਣੇ ਟਵੀਟ 'ਚ ਲਿਿਖਆ ਮਨੋਜ ਬਾਜਪਾਈ ਜੀ ਕਿੰਨਾ ਜ਼ਬਰਦਸਤ ਟਰੇਲਰ ਹੈ।" ਅਤੇ ਫਿਰ ਮਨੋਜ ਬਾਜਪਾਈ ਨੇ ਜਵਾਬ ਵਿੱਚ ਕਿਹਾ ਮੈਂ ਤੁਹਾਡੀਆਂ ਯੋਜਨਾਵਾਂ ਸੁਣਨ ਤੋਂ ਬਾਅਦ ਫੋਮੋ, ਲੋਲੋ, ਦਫਲੋ, ਹੋ ਰਿਹਾ ਹਾਂ...... ਮੈਂ ਵੀ ਆ ਰਿਹਾ ਹਾਂ ਦੋਸਤੋਂ.... ਮੇਰਾ ਇੰਤਜ਼ਾਰ ਕਰੋ।"
ਦੱਸਦਈਏ ਸਨਾ ਅਤੇ ਸਿਧਾਰਥ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਫੈਨਜ਼ ਵੱਲੋਂ ਕਾਫੀ ਮਿਲਦਾ ਹੀ ਰਹਿੰਦਾ ਹੈ। ਉਧਰ 'ਦਿ ਫੈਮਲੀ ਮੈਨ 2' ਦੇ ਨਿਰਮਾਤਾਵਾਂ ਵੱਲੋਂ ਜਾਰੀ ਅੰਕੜਿਆਂ ਮੁਤਾਬਕ, ਦੂਜੇ ਸੀਜ਼ਨ ਦੇ ਟਰੇਲਰ ਨੂੰ 4 ਦਿਨਾਂ 'ਚ 40 ਮਿਲੀਅਨ ਵਿਊਜ਼ ਮਿਲੇ ਹਨ। ਜਿੱਥੇ ਪ੍ਰਸ਼ੰਸਕ ਇਸ ਦੇ ਟਰੇਲਰ ਨੂੰ ਕਾਫੀ ਪਸੰਦ ਕਰ ਰਹੇ ਹਨ।
Published by: Ramanpreet Kaur
First published: May 26, 2021, 11:33 AM IST
ਹੋਰ ਪੜ੍ਹੋ
ਅਗਲੀ ਖ਼ਬਰ