ਬਿੱਗ ਬੌਸ 13 ਦਾ ਫਿਨਾਲੇ ਕਰੀਬ ਆ ਰਿਹਾ ਹੈ। ਇਸ ਦੇ ਨਾਲ ਹੀ ਹਰ ਰੋਜ਼ ਘਰ ਵਿਚ ਨਵਾਂ ਨਵਾਂ ਡਰਾਮਾ ਵੀ ਦੇਖਣ ਨੂੰ ਮਿਲ ਰਿਹਾ ਹੈ। ਆਉਣ ਵਾਲੇ ਐਪੀਸੋਡ ’ਚ ਕੰਟੇਸਟੈਂਟ ਦੇ ਫੈਮਿਲੀ ਮੈਂਬਰ ਉਨ੍ਹਾਂ ਦੇ ਕੁਨੈਕਸ਼ਨ ਬਣ ਕੇ ਆਏ ਹਨ। ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਖੁਸ਼ ਹੈ ਤੇ ਸ਼ੋਅ ਹੋਰ ਵੀ ਜਿਆਦਾ ਮਜ਼ੇਦਾਰ ਲੱਗ ਰਿਹਾ ਹੈ।
ਇਸੇ ਦੌਰਾਨ ਸ਼ਹਿਨਾਜ ਗਿੱਲ ਦਾ ਜਨਮ ਦਿਨ ਬਣਾਉਣ ਲਈ ਸ਼ਹਿਨਾਜ ਗਿੱਲ ਦੇ ਭਰਾ ਸ਼ਹਿਬਾਜ਼ ਨੇ ਘਰ ਵਿਚ ਐਂਟਰੀ ਲੈਣ ਵਾਲੇ ਹਨ। ਜੋ ਸ਼ਹਿਨਾਜ ਲਈ ਉਨ੍ਹਾਂ ਦੇ ਜਨਮ ਦਿਨ ਦਾ ਤੋਹਫਾ ਹੋਵੇਗਾ। ਨਾਲ ਹੀ ਉਨ੍ਹਾਂ ਦੇ ਨਾਲ ਆਉਣ ਨਾਲ ਕੁਝ ਗੱਲਾਂ ਉਹ ਸ਼ਹਿਨਾਜ ਨੂੰ ਦੱਸਣਗੇ। ਜਿਸ ਦਾ ਪ੍ਰੋਮੋ ਸਾਹਮਣੇ ਆਇਆ ਹੈ।
ਸ਼ਹਿਬਾਜ ਨੇ ਸ਼ਹਿਨਾਜ਼ ਨੂੰ ਰਸ਼ਮੀ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ...
ਸਾਹਮਣੇ ਆਏ ਪ੍ਰੋਮੋ ’ਚ ਸ਼ਹਿਬਾਜ, ਸ਼ਹਿਨਾਜ ਨੂੰ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਉਹ ਰਸ਼ਮੀ ਤੋਂ ਦੂਰ ਰਹੇ। ਸ਼ਹਿਬਾਜ ਨੇ ਸ਼ਹਿਨਾਜ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਰਸ਼ਮੀ ਦੇ ਨਾਲ ਗੱਲ ਨਾ ਕਰੇ। ਉਸ ਨੇ ਸ਼ਰੇਆਮ ਕਿਹਾ ਹੈ ਕਿ ਸ਼ਹਿਨਾਜ, ਸਿਧਾਰਥ ਦੇ ਬਿਨਾਂ ਜ਼ੀਰੋ ਹੈ।
ਸਿਧਾਰਥ ਨੂੰ ਭੜਕਾਉਣ ਦੀ ਕੀਤੀ ਕੋਸ਼ਿਸ਼...
#ShehnaazGill ke bhai Shehbaz ne ghar mein aake dikhaya unhe aur @sidharth_shukla ko sacchaayi ka aaina!
Watch this special moment tonight at 10:30 pm.
Anytime on @justvoot @vivo_india @AmlaDaburIndia @beingsalmankhan #BiggBoss13 #BiggBoss #BB13 #SalmanKhan pic.twitter.com/bGwbYRcJWq
— Bigg Boss (@BiggBoss) January 29, 2020
ਦੂਜੇ ਪਾਸੇ ਸ਼ਹਿਬਾਜ ਨੇ ਸਿਧਾਰਥ ਨੂੰ ਮਾਹਿਰਾ ਤੇ ਪਾਰਸ ਬਾਰੇ ਕਿਹਾ ਕਿ ਉਹ ਦੋਵੇਂ ਤੁਹਾਨੂੰ ਦੋਹਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਨਾਲ ਹੀ ਉਹ ਲੋਕ ਤੁਹਾਨੂੰ ਤੋੜ ਵੀ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿਧਾਰਥ, ਜਦੋਂ ਤੁਸੀਂ ਬਾਹਰ ਜਾ ਕੇ ਦੇਖੋਗੇ ਤਾਂ ਤੁਹਾਨੂੰ ਪਤਾ ਚੱਲੇਗਾ ਸ਼ਹਿਨਾਜ ਤੋਂ ਇਲਾਵਾ ਤੁਹਾਡੇ ਨਾਲ ਹੋਰ ਕੋਈ ਨਹੀਂ ਹੈ।
ਖੈਰ, ਹੁਣ ਦੇਖਣਾ ਹੋਵੇਗਾ ਕਿ ਸ਼ਹਿਬਾਜ ਜਿਨ੍ਹਾਂ ਨੇ ਘਰ ਵਿਚ ਆਉਂਦੇ ਹੀ ਗੇਮ ਖੇਡਣਾ ਸ਼ੁਰੂ ਕਰ ਦਿੱਤਾ ਹੈ, ਦੀ ਗੱਲ ਸ਼ਹਿਨਾਜ ਤੇ ਸਿਧਾਰਥ ਕਿੰਨਾ ਸੁਣਦੇ ਤੇ ਮੰਨਦੇ ਹਨ। ਖੈਰ, ਆਪਣੇ ਭਰਾ ਨੂੰ ਇੰਨੇ ਸਮੇਂ ਬਾਅਦ ਘਰ ਵਿਚ ਦੇਖ ਕੇ ਸ਼ਹਿਨਾਜ ਕਾਫੀ ਖੁਸ਼ ਨਜ਼ਰ ਆਈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bigg Boss 13