HOME » NEWS » Films

ਸ਼ਹਿਨਾਜ਼ ਗਿੱਲ ਤੇ ਸਿਧਾਰਥ ਜਲਦ ਆਉਣਗੇ ਸੀਰੀਅਲ ‘ਕੁਮਕੁਮ ਭਾਗਿਆ 'ਚ ਨਜ਼ਰ !

News18 Punjabi | News18 Punjab
Updated: June 21, 2021, 11:19 AM IST
share image
ਸ਼ਹਿਨਾਜ਼ ਗਿੱਲ ਤੇ ਸਿਧਾਰਥ ਜਲਦ ਆਉਣਗੇ ਸੀਰੀਅਲ ‘ਕੁਮਕੁਮ ਭਾਗਿਆ 'ਚ ਨਜ਼ਰ !
ਸ਼ਹਿਨਾਜ਼ ਗਿੱਲ ਤੇ ਸਿਧਾਰਥ ਜਲਦ ਆਉਣਗੇ ਸੀਰੀਅਲ ‘ਕੁਮਕੁਮ ਭਾਗਿਆ 'ਚ ਨਜ਼ਰ !

  • Share this:
  • Facebook share img
  • Twitter share img
  • Linkedin share img
ਸ਼ਹਿਨਾਜ਼ ਗਿੱਲ ਹੁਣ ਕੋਈ ਵੀ ਪੋਸਟ ਅਪਲੋਡ ਕਰਦੀ ਹੈ ਤਾਂ ਉਹ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਭਾਵੇਂ ਉਹ ਸ਼ਹਿਨਾਜ਼ ਦਾ ਫੋਟੋਸ਼ੂਟ ਹੋਵੇ ਜਾਂ ਫਿਰ ਕੋਈ ਫਨੀ ਵੀਡੀਓ। ਸ਼ਹਿਨਾਜ਼ ਦੇ ਪ੍ਰਸ਼ੰਸਕ ਉਸ ਦੀ ਨਵੀਂ ਪੋਸਟ ਨੂੰ ਰੱਜ ਕੇ ਵਾਇਰਲ ਕਰਦੇ ਹਨ।ਇਹੀ ਕਾਰਨ ਹੈ ਕਿ ਕੁਝ ਵੀ ਪੋਸਟ ਕਰਨ ’ਤੇ ਸ਼ਹਿਨਾਜ਼ ਗਿੱਲ ਟਵਿਟਰ ’ਤੇ ਟਰੈਂਡ ਕਰਨ ਲੱਗ ਜਾਂਦੀ ਹੈ। ਟਵਿਟਰ ’ਤੇ #ShehnaazGill ਟਰੈਂਡ ਕਰ ਰਿਹਾ ਹੈ ਤੇ ਇਸ ਦੀ ਵਜ੍ਹਾ ਹੈ ਸ਼ਹਿਨਾਜ਼ ਗਿੱਲ ਦਾ ਹੌਟ ਫੋਟੋਸ਼ੂਟ..ਅਸਲ ’ਚ ਸ਼ਹਿਨਾਜ਼ ਗਿੱਲ ਨੇ ਕੁਝ ਸਮਾਂ ਪਹਿਲਾਂ ਹੀ ਰੈਂਡ ਐਂਡ ਬਲੈਕ ਡਰੈੱਸ ’ਚ ਕੁਝ ਤਸਵੀਰਾਂ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰ ’ਚ ਸ਼ਹਿਨਾਜ਼ ਨੇ ਸਿੰਪਲ ਮੇਕਅੱਪ ਕੀਤਾ ਹੈ ਪਰ ਰੈੱਡ ਕਲਰ ਦੀ ਲਿਪਸਟਿੱਕ ਜ਼ਰੂਰ ਲਗਾਈ ਹੈ, ਜੋ ਉਸ ਦੀ ਖੂਬਸੂਰਤੀ ਨੂੰ ਹੋਰ ਵਧਾ ਰਹੀ ਹੈ।
ਫੋਟੋਸ਼ੂਟ ਸਾਂਝਾ ਕਰਦਿਆਂ ਸ਼ਹਿਨਾਜ਼ ਕੈਪਸ਼ਨ ’ਚ ਲਿਖਦੀ ਹੈ, ‘ਫੋਟੋਸ਼ੂਟ ਦੌਰਾਨ ਮੇਰਾ ਧਿਆਨ ਭਟਕਾਉਣ ਤੇ ਖਿੱਝ ਚੜ੍ਹਾਉਣ ਦਾ ਖਿਤਾਬ ਮੇਰੇ ਭਰਾ ਸ਼ਹਿਬਾਜ਼ ਬਦੇਸ਼ਾ ਨੂੰ ਜਾਂਦਾ ਹੈ।’ਕੁਝ ਮਿੰਟਾਂ ’ਚ ਹੀ ਸ਼ਹਿਨਾਜ਼ ਨੇ ਇਸ ਫੋਟੋਸ਼ੂਟ ਨੂੰ ਲੱਖਾਂ ਲੋਕਾਂ ਵਲੋਂ ਪਸੰਦ ਕੀਤਾ ਜਾ ਚੁੱਕਾ ਹੈ। ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਦੇ ਇੰਸਟਾਗ੍ਰਾਮ ’ਤੇ 7.6 ਮਿਲੀਅਨ ਫਾਲੋਅਰਜ਼ ਹਨ।ਉਥੇ ਇਹ ਚਰਚਾ ਵੀ ਚੱਲ ਰਹੀ ਹੈ ਕਿ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ‘ਕੁਮਕੁਮ ਭਾਗਿਆ’ ਸੀਰੀਅਲ ’ਚ ਨਜ਼ਰ ਆ ਸਕਦੇ ਹਨ। ਇਸ ਗੱਲ ਦਾ ਖ਼ੁਲਾਸਾ ਸ਼ੋਅ ਦੇ ਕਾਸਟਿੰਗ ਡਾਇਰੈਕਟਰ ਨੇ ਕੀਤਾ ਸੀ।ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਨਵਾਂ ਕਿਊਟ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਹ ਮਾਈਕਲ ਜੈਕਸਨ ਗੀਤ ਉੱਤੇ ਦਿਲਕਸ਼ ਅਦਾਵਾਂ ਬਿਖੇਰਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ‘ਚ ਉਹ ਸ਼ੀਸ਼ੇ ਅੱਗੇ ਖੜ੍ਹੀ ਹੋਈ ਹੈ ਅਤੇ ਆਪਣੇ ਆਪ ਨੂੰ ਨਿਹਾਰਦੀ ਹੋਈ ਨਜ਼ਰ ਆ ਰਹੀ ਹੈ। ਇਹ ਵੀਡੀਓ ਪ੍ਰਸ਼ੰਸਕਾਂ ਨੂੰ ਖ਼ੂਬ ਪਸੰਦ ਆ ਰਿਹਾ ਹੈ।
Published by: Ramanpreet Kaur
First published: June 21, 2021, 11:19 AM IST
ਹੋਰ ਪੜ੍ਹੋ
ਅਗਲੀ ਖ਼ਬਰ