Home /News /entertainment /

Shehnaaz Gill: ਸ਼ਹਿਨਾਜ਼ ਗਿੱਲ ਪੰਜਾਬੀ ਇੰਡਸਟਰੀ ਦੇ ਇਸ ਸੁਪਰਸਟਾਰ ਨਾਲ ਆਈ ਨਜ਼ਰ, ਜਾਣੋ ਕਿਉਂ ਲੁਕੋਇਆ ਚਿਹਰਾ

Shehnaaz Gill: ਸ਼ਹਿਨਾਜ਼ ਗਿੱਲ ਪੰਜਾਬੀ ਇੰਡਸਟਰੀ ਦੇ ਇਸ ਸੁਪਰਸਟਾਰ ਨਾਲ ਆਈ ਨਜ਼ਰ, ਜਾਣੋ ਕਿਉਂ ਲੁਕੋਇਆ ਚਿਹਰਾ

Shehnaaz Gill: ਸ਼ਹਿਨਾਜ਼ ਗਿੱਲ ਪੰਜਾਬੀ ਇੰਡਸਟਰੀ ਦੇ ਇਸ ਸੁਪਰਸਟਾਰ ਨਾਲ ਆਈ ਨਜ਼ਰ, ਜਾਣੋ ਕਿਉਂ ਲੁਕੋਇਆ ਚਿਹਰਾ

Shehnaaz Gill: ਸ਼ਹਿਨਾਜ਼ ਗਿੱਲ ਪੰਜਾਬੀ ਇੰਡਸਟਰੀ ਦੇ ਇਸ ਸੁਪਰਸਟਾਰ ਨਾਲ ਆਈ ਨਜ਼ਰ, ਜਾਣੋ ਕਿਉਂ ਲੁਕੋਇਆ ਚਿਹਰਾ

Shehnaaz Gill Video: ਪੰਜਾਬੀ ਅਤੇ ਬਾਲੀਵੁੱਡ ਸਿਨੇਮਾ ਜਗਤ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੀ ਅਦਾਕਾਰਾ ਅਤੇ ਗਾਇਕਾ ਸ਼ਹਿਨਾਜ਼ ਗਿੱਲ (Shehnaaz Gill) ਦਾ ਨਾਮ ਹਮੇਸ਼ਾ ਸੁਰਖੀਆਂ ਵਿੱਚ ਰਹਿੰਦਾ ਹੈ। ਸ਼ਹਿਨਾਜ਼ ਨੂੰ ਪਸੰਦ ਕਰਨ ਵਾਲੇ ਨਾ ਸਿਰਫ ਉਨ੍ਹਾਂ ਦੇ ਫੈਨਜ਼ ਹਨ ਸਗੋਂ ਕਈ ਫਿਲਮੀ ਸਿਤਾਰੇ ਵੀ ਹਨ। ਬਿਗ ਬੌਸ 13 ਵਿੱਚ ਨਜ਼ਰ ਆਉਣ ਤੋਂ ਬਾਅਦ ਸ਼ਹਿਨਾਜ਼ ਨੇ ਦੁਨੀਆ ਭਰ ਵਿੱਚ ਖੂਬ ਨਾਮ ਕਮਾਇਆ ਹੈ।

ਹੋਰ ਪੜ੍ਹੋ ...
  • Share this:

Shehnaaz Gill Video: ਪੰਜਾਬੀ ਅਤੇ ਬਾਲੀਵੁੱਡ ਸਿਨੇਮਾ ਜਗਤ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੀ ਅਦਾਕਾਰਾ ਅਤੇ ਗਾਇਕਾ ਸ਼ਹਿਨਾਜ਼ ਗਿੱਲ (Shehnaaz Gill) ਦਾ ਨਾਮ ਹਮੇਸ਼ਾ ਸੁਰਖੀਆਂ ਵਿੱਚ ਰਹਿੰਦਾ ਹੈ। ਸ਼ਹਿਨਾਜ਼ ਨੂੰ ਪਸੰਦ ਕਰਨ ਵਾਲੇ ਨਾ ਸਿਰਫ ਉਨ੍ਹਾਂ ਦੇ ਫੈਨਜ਼ ਹਨ ਸਗੋਂ ਕਈ ਫਿਲਮੀ ਸਿਤਾਰੇ ਵੀ ਹਨ। ਬਿਗ ਬੌਸ 13 ਵਿੱਚ ਨਜ਼ਰ ਆਉਣ ਤੋਂ ਬਾਅਦ ਸ਼ਹਿਨਾਜ਼ ਨੇ ਦੁਨੀਆ ਭਰ ਵਿੱਚ ਖੂਬ ਨਾਮ ਕਮਾਇਆ ਹੈ। ਖੂਬਸੂਰਤ ਅਦਾਕਾਰਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਹਮੇਸ਼ਾ ਐਕਟਿਵ ਰਹਿੰਦੀ ਹੈ। ਇਸ ਵਿਚਕਾਰ ਉਸਦਾ ਇੱਕ ਵੀਡੀਓ ਸੋਸ਼ਲ ਮੀਡੀਓ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ, ਜਿਸਨੂੰ ਦੇਖ ਲੋਕ ਸ਼ਹਿਨਾਜ਼ ਦੀ ਤਾਰੀਫ਼ ਕਰਦੇ ਹੋਏ ਨਜ਼ਰ ਆ ਰਹੇ ਹਨ।



ਦੱਸ ਦੇਈਏ ਕਿ ਇਹ ਵੀਡੀਓ ਵਾਈਰਲ ਭਿਯਾਨੀ ਵੱਲੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਵਿੱਚ ਸ਼ਹਿਨਾਜ਼ ਨਾਲ ਪੰਜਾਬੀ ਸਿਨੇਮਾ ਜਗਤ ਦੇ ਮਸ਼ਹੂਰ ਅਦਾਕਾਰ ਅਤੇ ਗਾਇਕ ਜੱਸੀ ਗਿੱਲ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਤੁਸੀ ਦੇਖ ਸਕਦੇ ਹੋ ਕਿ ਕਿਵੇਂ ਸ਼ਹਿਨਾਜ਼ ਆਪਣਾ ਚਿਹਰਾ ਲੁਕਾਉਂਦੇ ਹੋਏ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਇਹ ਵੀਡੀਓ ਉਸ ਸਮੇਂ ਦਾ ਹੈ ਜਦੋਂ ਸ਼ਹਿਨਾਜ਼ ਅਦਾਕਾਰ ਸਿਧਾਰਥ ਨਿਗਮ ਦੇ ਜਨਮਦਿਨ ਤੇ ਪਹੁੰਚੀ।

ਦਰਅਸਲ, ਸਿਧਾਰਥ ਨੇ ਆਪਣਾ ਜਨਮਦਿਨ ਧੂਮਧਾਮ ਨਾਲ ਮਨਾਇਆ। ਸਿਧਾਰਥ ਦੇ ਜਨਮਦਿਨ ਦੀ ਗ੍ਰੈਂਡ ਪਾਰਟੀ 'ਚ ਬਾਲੀਵੁੱਡ ਅਤੇ ਟੀਵੀ ਜਗਤ ਦੀਆਂ ਕਈ ਹਸਤੀਆਂ ਪਹੁੰਚੀਆਂ ਸਨ। ਸ਼ਹਿਨਾਜ਼ ਵੀ ਪੰਜਾਬ ਦੇ ਗਾਇਕ ਅਦਾਕਾਰ ਜੱਸੀ ਗਿੱਲ (Jassi Gil) ਦਾ ਹੱਥ ਫੜ ਕੇ ਪਾਰਟੀ 'ਚ ਪਹੁੰਚੀ। ਜਿਸਦਾ ਵੀਡੀਓ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ। ਇਸ ਦੌਰਾਨ ਮੀਡੀਆ ਦੇ ਕੈਮਰਿਆਂ ਦੀ ਰੌਸ਼ਨੀ ਤੋ ਬੱਚਦੀ ਹੋਈ ਸ਼ਹਿਨਾਜ਼ ਅੱਗੇ  ਨਿਕਲ ਗਈ।

ਜਾਣਕਾਰੀ ਲਈ ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਨਿਗਮ (Siddharth Nigam) ਦੋਵੇਂ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਕਿਸ ਕਾ ਭਾਈ ਕਿਸ ਕੀ ਜਾਨ' 'ਚ ਕੰਮ ਕਰਦੇ ਹੋਏ ਨਜ਼ਰ ਆਉਣਗੇ। ਸ਼ਹਿਨਾਜ਼ ਸਲਮਾਨ ਦੀ ਇਸ ਫਿਲਮ ਨਾਲ ਬਾਲੀਵੁੱਡ 'ਚ ਡੈਬਿਊ ਕਰ ਰਹੀ ਹੈ। ਸ਼ਹਿਨਾਜ਼ ਦੀ ਇਸ ਫਿਲਮ ਨੂੰ ਲੈ ਕੇ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

Published by:Rupinder Kaur Sabherwal
First published:

Tags: Bollwood, Bollywood, Entertainment, Entertainment news, Jassi Gill, Punjabi industry, Shehnaaz Gill