HOME » NEWS » Films

ਸ਼ਹਿਨਾਜ਼ ਗਿੱਲ ਦਾ ਹੁਣ ਬਾਲੀਵੁੱਡ ਵੀ ਕਹਿਰ ਲਗਾਤਾਰ ਸਰਗਰਮ, ਸੋਸ਼ਲ  ਮੀਡੀਆ ਤੇ ਤਸਵੀਰਾਂ ਵਾਇਰਲ 

News18 Punjabi | News18 Punjab
Updated: June 28, 2021, 4:20 PM IST
share image
ਸ਼ਹਿਨਾਜ਼ ਗਿੱਲ ਦਾ ਹੁਣ ਬਾਲੀਵੁੱਡ ਵੀ ਕਹਿਰ ਲਗਾਤਾਰ ਸਰਗਰਮ, ਸੋਸ਼ਲ  ਮੀਡੀਆ ਤੇ ਤਸਵੀਰਾਂ ਵਾਇਰਲ 
ਸ਼ਹਿਨਾਜ਼ ਗਿੱਲ ਦਾ ਹੁਣ ਬਾਲੀਵੁੱਡ ਵੀ ਕਹਿਰ ਲਗਾਤਾਰ ਸਰਗਰਮ, ਸੋਸ਼ਲ  ਮੀਡੀਆ ਤੇ ਤਸਵੀਰਾਂ ਵਾਇਰਲ 

  • Share this:
  • Facebook share img
  • Twitter share img
  • Linkedin share img
ਸ਼ਹਿਨਾਜ਼ ਕੌਰ ਗਿੱਲ ਦਾ ਇੱਕ ਫੋਟੋਸ਼ੂਟ ਬਾਲੀਵੁੱਡ ਦੇ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਨੇ ਕੀਤਾ ਹੈ। ਇਸ ਫੋਟੋਸ਼ੂਟ ਦਾ ਇੱਕ ਬੀ. ਟੀ. ਐੱਸ. ਵੀਡੀਓ ਡੱਬੂ ਰਤਨਾਨੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ ਹੈ, ਜੋ ਕਾਫ਼ੀ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੀ ਇਸ ਵੀਡੀਓ 'ਚ ਸ਼ਹਿਨਾਜ਼ ਬਹੁਤ ਹੀ ਗਲੈਮਰਸ ਅੰਦਾਜ਼ 'ਚ ਦਿਖਾਈ ਦੇ ਰਹੀ ਹੈ। ਵੀਡੀਓ 'ਚ ਵੇਖਿਆ ਜਾ ਰਿਹਾ ਹੈ ਕਿ ਉਹ ਪੋਜ਼ ਦੇ ਰਹੀ ਹੈ ਅਤੇ ਦੂਜੇ ਪਾਸੇ ਡੱਬੂ ਰਤਨਾਨੀ ਉਸ ਦੀਆਂ ਫੋਟੋਆਂ ਕਲਿੱਕ ਕਰ ਰਿਹਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਸ ਨੇ ਕੈਪਸ਼ਨ 'ਚ ਲਿਖਿਆ, ''#btswithdabboo ਵਿਦ ਸਟਨਿੰਗ ਸ਼ਹਿਨਾਜ਼ ਗਿੱਲ।"ਦੱਸ ਦੇਈਏ ਕਿ ਇਸ ਫੋਟੋਸ਼ੂਟ 'ਚ ਸ਼ਹਿਨਾਜ਼ ਖੁੱਲ੍ਹੇ ਵਾਲਾਂ 'ਚ ਕਾਫੀ ਹੌਟ ਅਤੇ ਸ਼ਾਨਦਾਰ ਲੱਗ ਰਹੀ ਹੈ। ਡਰੈੱਸ ਦੀ ਗੱਲ ਕਰੀਏ ਤਾਂ ਇਸ 'ਚ ਉਸ ਨੇ ਵ੍ਹਾਈਟ ਕਲਰ ਦੀ ਸ਼ਰਟ ਅਤੇ ਮਲਟੀ ਕਲਰ ਪੈਂਟ ਨਾਲ ਬਲੈਕ ਹੀਲਸ ਵੀ ਕੈਰੀ ਕੀਤਾ ਹੈ, ਜੋ ਉਸ ਦੀ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਰਹੀ ਹੈ।  ਦੂਜੇ ਪਾਸੇ ਸ਼ਹਿਨਾਜ਼ ਦੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਉਸ ਦੇ ਪ੍ਰਸ਼ੰਸਕ ਖੁਸ਼ੀ ਨਾਲ ਝੂਮ ਰਹੇ ਹਨ ਅਤੇ ਇਸ 'ਤੇ ਵੱਖ-ਵੱਖ ਤਰੀਕਿਆਂ ਦੀ ਪ੍ਰਤੀਕਿਰਿਆ ਦੇ ਰਹੇ ਹਨਸ਼ਹਿਨਾਜ਼ ਗਿੱਲ ਹੁਣ ਕੋਈ ਵੀ ਪੋਸਟ ਅਪਲੋਡ ਕਰਦੀ ਹੈ ਤਾਂ ਉਹ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਭਾਵੇਂ ਉਹ ਸ਼ਹਿਨਾਜ਼ ਦਾ ਫੋਟੋਸ਼ੂਟ ਹੋਵੇ ਜਾਂ ਫਿਰ ਕੋਈ ਫਨੀ ਵੀਡੀਓ। ਸ਼ਹਿਨਾਜ਼ ਦੇ ਪ੍ਰਸ਼ੰਸਕ ਉਸ ਦੀ ਨਵੀਂ ਪੋਸਟ ਨੂੰ ਰੱਜ ਕੇ ਵਾਇਰਲ ਕਰਦੇ ਹਨ।ਇਹੀ ਕਾਰਨ ਹੈ ਕਿ ਕੁਝ ਵੀ ਪੋਸਟ ਕਰਨ ’ਤੇ ਸ਼ਹਿਨਾਜ਼ ਗਿੱਲ ਟਵਿਟਰ ’ਤੇ ਟਰੈਂਡ ਕਰਨ ਲੱਗ ਜਾਂਦੀ ਹੈ। ਟਵਿਟਰ ’ਤੇ #ShehnaazGill ਟਰੈਂਡ ਕਰ ਰਿਹਾ ਹੈ ਤੇ ਇਸ ਦੀ ਵਜ੍ਹਾ ਹੈ ਸ਼ਹਿਨਾਜ਼ ਗਿੱਲ ਦਾ ਹੌਟ ਫੋਟੋਸ਼ੂਟ..ਅਸਲ ’ਚ ਸ਼ਹਿਨਾਜ਼ ਗਿੱਲ ਨੇ ਕੁਝ ਸਮਾਂ ਪਹਿਲਾਂ ਹੀ ਰੈਂਡ ਐਂਡ ਬਲੈਕ ਡਰੈੱਸ ’ਚ ਕੁਝ ਤਸਵੀਰਾਂ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰ ’ਚ ਸ਼ਹਿਨਾਜ਼ ਨੇ ਸਿੰਪਲ ਮੇਕਅੱਪ ਕੀਤਾ ਹੈ ਪਰ ਰੈੱਡ ਕਲਰ ਦੀ ਲਿਪਸਟਿੱਕ ਜ਼ਰੂਰ ਲਗਾਈ ਹੈ, ਜੋ ਉਸ ਦੀ ਖੂਬਸੂਰਤੀ ਨੂੰ ਹੋਰ ਵਧਾ ਰਹੀ ਹੈ।
Published by: Ramanpreet Kaur
First published: June 28, 2021, 4:20 PM IST
ਹੋਰ ਪੜ੍ਹੋ
ਅਗਲੀ ਖ਼ਬਰ