ਸ਼ਹਿਨਾਜ਼ ਗਿੱਲ ਬਿੱਗ ਬੌਸ 13 ਫ਼ੇਮ ਜਿਸ ਨੇ ਹਰ ਕਿਸੇ ਦੇ ਦਿਲ 'ਚ ਘਰ ਕੀਤਾ ਤੇ ਸ਼ਹਿਨਾਜ਼ ਗਿੱਲ ਦੀਆ ਤਸਵੀਰਾਂ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ,ਸ਼ਹਿਨਾਜ਼ ਗਿੱਲ ਨੇ ਹਾਲ ਹੀ ’ਚ ਆਪਣੇ ਨਵੇਂ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਸ਼ਹਿਨਾਜ਼ ਬੇਹੱਦ ਵੱਖਰੀ ਡਰੈੱਸ ਤੇ ਲੁੱਕ ’ਚ ਨਜ਼ਰ ਆ ਰਹੀ ਹੈ। ਫੋਟੋਸ਼ੂਟ ’ਚ ਸ਼ਹਿਨਾਜ਼ ਸਕਿਨ ਕਲਰ ਦੀ ਡਰੈੱਸ ’ਚ ਨਜ਼ਰ ਆ ਰਹੀ ਹੈ। ਇਸ ਡਰੈੱਸ ’ਤੇ ਖੂਬਸੂਰਤੀ ਨਾਲ ਡਿਜ਼ਾਈਨ ਦਾ ਕੰਮ ਕੀਤਾ ਗਿਆ ਹੈ।ਨਾਲ ਹੀ ਤਸਵੀਰਾਂ ’ਚ ਸ਼ਹਿਨਾਜ਼ ਨੇ ਹੱਥ ’ਚ ਸਫੈਦ ਫੁੱਲ ਵੀ ਫੜ ਕੇ ਰੱਖਿਆ ਹੈ।
ਉਥੇ ਸ਼ਹਿਨਾਜ਼ ਦੀਆਂ ਅਦਾਵਾਂ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਟੁੱਬ ਰਹੀਆਂ ਹਨ। ਤਸਵੀਰਾਂ ’ਚ ਸ਼ਹਿਨਾਜ਼ ਬੇਹੱਦ ਖੂਬਸੂਰਤ ਤੇ ਆਕਰਸ਼ਕ ਨਜ਼ਰ ਆ ਰਹੀ ਹੈ।ਦੱਸ ਦੇਈਏ ਕਿ ਇਸ ਫੋਟੋਸ਼ੂਟ ਦੀਆਂ ਸ਼ਹਿਨਾਜ਼ ਨੇ 6 ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਨੂੰ ਅੱਧੇ ਘੰਟੇ ’ਚ ਹੀ 2 ਲੱਖ ਤੋਂ ਵੱਧ ਲੋਕਾਂ ਨੇ ਲਾਈਕ ਕਰ ਲਿਆ ਸੀ. ਬਿਗ ਬੋਸ ਤੋਂ ਬਾਅਦ ਸ਼ਹਿਨਾਜ਼ ਦੀ ਟ੍ਰਾਂਸਫਰਮੈਸ਼ਨ ਨੇ ਪਹਿਲਾ ਫੈਨਸ ਨੂੰ ਹੈਰਾਨ ਕੀਤਾ ਤੇ ਹੁਣ ਸ਼ਹਿਨਾਜ਼ ਤੇ ਸੋਸ਼ਲ ਮੀਡੀਆ ਤੇ ਲਗਾਤਾਰ ਟ੍ਰੈਂਡ ਕਰਦੀ ਨਜ਼ਰ ਆ ਰਹੀ ਹੈ । ਦੱਸ ਦਈਏ ਕਿ ਇੰਸਟਾਗ੍ਰਾਮ 'ਤੇ 7 ਮਿਲੀਅਨ ਤੋਂ ਜ਼ਿਆਦਾ ਲੋਕ ਸ਼ਹਿਨਾਜ਼ ਗਿੱਲ ਨੂੰ ਫੋਲੋ ਕਰਦੇ ਹਨ। ਸ਼ਹਿਨਾਜ਼ ਗਿੱਲ ਆਪਣੇ ਫੈਨਸ ਨਾਲ ਜੁੜੇ ਰਹਿਣ ਲਈ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਰਹਿੰਦੀ ਹੈ।
View this post on Instagram
ਇਸ ਦੇ ਨਾਲ ਹੀ ਦੱਸ ਦਈਏ ਕਿ ਸ਼ਹਿਨਾਜ਼ ਲਗਜ਼ਰੀ ਚੀਜ਼ਾਂ ਦੀ ਸ਼ੌਕੀਨ ਆਪਣੇ ਚੁਲਬੁਲੇ ਸੁਭਾ ਲਈ ਫੇਮਸ ਹੈ। ਇਸ ਦੌਰਾਨ ਉਸ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਉਹ ਸ਼ੂਟਿੰਗ ਤੋਂ ਬਾਅਦ ਆਪਣੀ ਮਹਿੰਗੀ ਕਾਰ 'ਚ ਜਾਂਦੀ ਦਿਖਾਈ ਦਿੱਤੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ਹਿਨਾਜ਼ ਆਪਣੇ ਜ਼ਬਰਦਸਤ ਟ੍ਰਾਂਸਫਰਮੈਸ਼ਨ ਨੂੰ ਲੈ ਕੇ ਚਰਚਾ ਵਿੱਚ ਆਈ ਸੀ।ਵਰਕ ਫਰੰਟ ਦੀ ਗੱਲ ਕਰੀਏ ਤਾਂ ਬਿੱਗ ਬੌਸ 13 ਦੇ ਬਾਅਦ ਤੋਂ ਸ਼ਹਿਨਾਜ਼ ਗਿੱਲ ਲਗਾਤਾਰ ਵੱਡੇ ਪ੍ਰੋਜੈਕਟ ਕਰ ਰਹੀ ਹੈ। ਉਹ ਜਲਦੀ ਹੀ ਦਿਲਜੀਤ ਦੁਸਾਂਝ ਦੇ ਨਾਲ ਪੰਜਾਬੀ ਫ਼ਿਲਮ 'ਹੌਂਸਲਾ ਰੱਖ' ਵਿੱਚ ਨਜ਼ਰ ਆਵੇਗੀ। ਜਿਸ ਦੀ ਸ਼ੂਟਿੰਗ ਖਤਮ ਕਰ ਉਹ ਹੋਰ ਨਵੇਂ ਪ੍ਰੋਜੈਕਟ ਕਰਦੀ ਨਜ਼ਰ ਆ ਰਹੀ ਹੈ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।