HOME » NEWS » Films

ਸ਼ਹਿਨਾਜ਼ ਨੇ ਜਿੱਤਿਆ ਫੈਨਜ਼ ਦਾ ਦਿਲ ਬਣੀ ਮੋਸਟ ਡਿਜ਼ਾਇਰੇਬਲ ਵੂਮੈਨ 2020

News18 Punjabi | News18 Punjab
Updated: May 31, 2021, 5:50 PM IST
share image
ਸ਼ਹਿਨਾਜ਼ ਨੇ ਜਿੱਤਿਆ ਫੈਨਜ਼ ਦਾ ਦਿਲ ਬਣੀ ਮੋਸਟ ਡਿਜ਼ਾਇਰੇਬਲ ਵੂਮੈਨ 2020
ਸ਼ਹਿਨਾਜ਼ ਨੇ ਜਿੱਤਿਆ ਫੈਨਜ਼ ਦਾ ਦਿਲ ਬਣੀ ਮੋਸਟ ਡਿਜ਼ਾਇਰੇਬਲ ਵੂਮੈਨ 2020

  • Share this:
  • Facebook share img
  • Twitter share img
  • Linkedin share img
ਬਿਗ ਬੌਸ ਦਾ ਹਿੱਸਾ ਬਣਨ ਤੋਂ ਬਾਅਦ ਪੰਜਾਬ ਦੀ ਕੈਟਰੀਨਾ ਕੈਫ ਵਿੱਚ ਇੱਕ ਅਲੱਗ ਬਦਲਾਅ ਦੇਖਣ ਨੂੰ ਮਿਿਲਆ ਹੈ, ਸ਼ਹਿਨਾਜ਼ ਦੇ ਇਸ ਬਦਲਾਅ ਨੂੰ ਉਨ੍ਹਾਂ ਦੇ ਫੈਨਜ਼ ਵੱਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ।ਹੁਣ ਐਕਟਰ, ਮਾਡਲ ਸਿੰਗਰ ਸ਼ਹਿਨਾਜ਼ ਕੌਰ ਗਿੱਲ ਨੂੰ ਚੰਡੀਗੜ੍ਹ ਦੀ ਮੋਸਟ ਡਿਜ਼ਾਇਰੇਬਲ ਵੂਮੈਨ 2020 ਦੀ ਸੂਚੀ ਵਿੱਚ ਪਹਿਲਾਂ ਨੰਬਰ ਮਿਿਲਆ ਹੈ, ਉੱਥੇ ਪਿਛਲੇ ਸਾਲ ਸ਼ਹਿਨਾਜ਼ ਨੂੰ ਨੰਬਰ 4 'ਤੇ ਜਗ੍ਹਾਂ ਮਿਲੀ ਸੀ।ਇਸ ਸਨਮਾਨ ਦੀ ਜਾਣਕਾਰੀ ਖੁਦ ਸ਼ਹਿਨਾਜ਼ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਸ਼ਹਿਨਾਜ਼ ਖੁਦ ਨੂੰ ਕਾਫੀ ਐਕਟਿਵ ਰੱਖਣ ਵਾਲੀ ਸ਼ਹਿਨਾਜ਼ ਨੂੰ ਚੰਡੀਗੜ੍ਹ ਮੋਸਟ ਵੂਮੈਨ 2020 ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।ਸ਼ਹਿਨਾਜ਼ ਦੀ ਗੱਲ ਹੋਏ ਤਾਂ ਸਿਧਾਰਥ ਕਿਵੇਂ ਪਿੱਛੇ ਰਹਿ ਸਕਦੇ ਹਨ, ਜਿੱਥੇ ਉਨ੍ਹਾਂ ਨੇ ਮੋਸਟ ਡਿਜ਼ਾਇਰੇਬਲ ਮੈਨ ਦਾ ਪੁਰਸਕਾਰ ਸਿਧਾਰਥ ਸ਼ੁਕਲਾ ਨੂੰ ਦਿੱਤਾ ਹੈ।


ਜਿੱਥੇ ਸ਼ਹਿਨਾਜ਼ ਨੇ ਕਿਹਾ 'ਦਿ ਮੋਸਟ ਡਿਜ਼ਾਇਰੇਬਲ ਮੈਨ ਮੇਰੇ ਅਨੁਸਾਰ ਸ਼ੁਕਲਾ ਹੈ। ਉਨ੍ਹਾਂ ਵਿੱਚ ਬਹੁਤ ਚੰਗੀਆਂ ਆਦਤਾਂ ਹਨ। ਉਹ ਇਮਾਨਦਾਰ, ਦਿਆਵਾਨ, ਧਿਆਨ ਰੱਖਦੇ ਹਨ, ਮੈਨੂੰ ਮਰਦਾ 'ਚ ਇਹ ਕੁਆਲਿਟੀ ਪਸੰਦ ਆਉਂਦੀ ਹੈ।ਦੱਸਣਯੋਗ ਹੈ ਕਿ ਸ਼ਹਿਨਾਜ਼ ਗਿੱਲ ਬਹੁਤ ਜਲਦ ਦਿਲਜੀਤ ਦੁਸਾਂਝ ਨਾਲ ਹੌਸਲਾ ਰੱਖ ਵਿੱਚ ਨਜ਼ਰ ਆਵੇਗੀ।
Published by: Ramanpreet Kaur
First published: May 31, 2021, 5:50 PM IST
ਹੋਰ ਪੜ੍ਹੋ
ਅਗਲੀ ਖ਼ਬਰ