Home /News /entertainment /

ਕਰਨ ਜੌਹਰ ਬਣਾਉਣ ਜਾ ਰਹੇ ਫਿਲਮ ਬੇਧੜਕ, ਅਨਿਲ ਕਪੂਰ ਦੀ ਭਤੀਜੀ ਸਮੇਤ ਨਜ਼ਰ ਆਉਣਗੇ 2 ਨਵੇਂ ਸਿਤਾਰੇ

ਕਰਨ ਜੌਹਰ ਬਣਾਉਣ ਜਾ ਰਹੇ ਫਿਲਮ ਬੇਧੜਕ, ਅਨਿਲ ਕਪੂਰ ਦੀ ਭਤੀਜੀ ਸਮੇਤ ਨਜ਼ਰ ਆਉਣਗੇ 2 ਨਵੇਂ ਸਿਤਾਰੇ

 karan johar production bedhadak (insta)

karan johar production bedhadak (insta)

ਮਸ਼ਹੂਰ ਨਿਰਦੇਸ਼ਕ ਅਤੇ ਨਿਰਮਾਤਾ ਕਰਨ ਜੌਹਰ ਨੇ ਬੁੱਧਵਾਰ ਨੂੰ ਦੱਸਿਆ ਕਿ ਉਹ ਪ੍ਰਸ਼ੰਸਕਾਂ ਨੂੰ ਇੱਕ ਖਾਸ ਤੋਹਫਾ ਦੇਣ ਜਾ ਰਹੇ ਹਨ। ਉਸ ਨੇ ਕੁਝ ਮਿੰਟ ਪਹਿਲਾਂ ਆਪਣੇ ਇੰਸਟਾਗ੍ਰਾਮ ਰਾਹੀਂ ਪ੍ਰਸ਼ੰਸਕਾਂ ਦੀ ਬੇਚੈਨੀ ਨੂੰ ਦੂਰ ਕੀਤਾ ਹੈ। ਉਹਨਾਂ ਦੱਸਿਆ ਕਿ ਉਹਨਾਂ ਦੇ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਇੱਕ ਨਵੀਂ ਫਿਲਮ ਬੇਧੜਕ ਬਣ ਰਹੀ ਹੈ, ਜਿਸ ਵਿੱਚ ਉਹਨਾਂ ਨੇ ਇੱਕ ਵਾਰ ਫਿਰ ਸਟਾਰ ਕਿਡਸ ਨੂੰ ਮੌਕਾ ਦਿੱਤਾ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਫਿਲਮ ਤੋਂ ਹੁਣ ਅਨਿਲ ਕਪੂਰ ਦੇ ਪਰਿਵਾਰ ਦੀ ਇਕ ਹੋਰ ਬੇਟੀ ਇੰਡਸਟਰੀ 'ਚ ਕਦਮ ਰੱਖਣ ਜਾ ਰਹੀ ਹੈ।

ਹੋਰ ਪੜ੍ਹੋ ...
  • Share this:

View this post on Instagram

A post shared by Karan Johar (@karanjohar)
ਤੁਹਾਨੂੰ ਦੱਸ ਦੇਈਏ ਕਿ ਇਹ ਕੋਈ ਹੋਰ ਨਹੀਂ ਬਲਕਿ ਅਨਿਲ ਦੇ ਛੋਟੇ ਭਰਾ ਸੰਜੇ ਕਪੂਰ ਦੀ ਬੇਟੀ ਸ਼ਨਾਇਆ ਕਪੂਰ ਹੈ। ਸਾਹਮਣੇ ਆਈ ਫੋਟੋ 'ਚ ਸ਼ਨਾਇਆ ਕਾਫੀ ਗਲੈਮਰਸ ਲੱਗ ਰਹੀ ਹੈ। ਫਿਲਮ 'ਚ ਸ਼ਨਾਇਆ ਦਾ ਨਾਂ ਨਿਮਰਤ ਹੋਵੇਗਾ। ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਕਰਨ ਜੌਹਰ ਨੇ ਲਿਖਿਆ- ਫਿਲਮ ਬੇਧੜਕ 'ਚ ਖੂਬਸੂਰਤ ਸ਼ਨਾਇਆ ਕਪੂਰ। ਮੈਂ ਸਕ੍ਰੀਨ 'ਤੇ ਉਸ ਦੀ ਊਰਜਾ ਨੂੰ ਦੇਖ ਕੇ ਉਤਸ਼ਾਹਿਤ ਹਾਂ।

ਬੇਧੜਕ 'ਚ ਨਜ਼ਰ ਆਉਣਗੇ 2 ਨਵੇਂ ਸਿਤਾਰੇ

ਕਰਨ ਜੌਹਰ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤੋਂ ਬਾਅਦ ਇਕ ਫਿਲਮ ਨਾਲ ਜੁੜੇ ਕਈ ਪੋਸਟਰ ਸ਼ੇਅਰ ਕੀਤੇ ਹਨ। ਪੋਸਟਰ ਰਾਹੀਂ ਉਨ੍ਹਾਂ ਦੱਸਿਆ ਕਿ ਫਿਲਮ 'ਚ ਸ਼ਨਾਇਆ ਕਪੂਰ ਤੋਂ ਇਲਾਵਾ ਲਕਸ਼ੈ ਲਾਲਵਾਨੀ ਅਤੇ ਗੁਰਫਤਿਹ ਸਿੰਘ ਪੀਰਜ਼ਾਦਾ ਨਜ਼ਰ ਆ ਰਹੇ ਹਨ। ਲਕਸ਼ਿਆ ਫਿਲਮ 'ਚ ਕਰਨ ਦਾ ਕਿਰਦਾਰ ਨਿਭਾਅ ਰਹੇ ਹਨ ਅਤੇ ਗੁਰਫਤਿਹ ਅੰਗਦ ਦੇ ਕਿਰਦਾਰ 'ਚ ਨਜ਼ਰ ਆਉਣਗੇ, ਜੋ ਕਿ ਨੈਗੇਟਿਵ ਕਿਰਦਾਰ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਨੂੰ ਸ਼ਸ਼ਾਂਕ ਖੇਤਾਨ ਡਾਇਰੈਕਟ ਕਰ ਰਹੇ ਹਨ। ਜਦੋਂ ਕਰਨ ਨੇ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਨੂੰ ਫਿਲਮ 'ਧੜਕ' ਨਾਲ ਲਾਂਚ ਕੀਤਾ ਸੀ, ਉਦੋਂ ਵੀ ਸ਼ਸ਼ਾਂਕ ਨੇ ਫਿਲਮ ਦਾ ਨਿਰਦੇਸ਼ਨ ਕੀਤਾ ਸੀ।

ਸ਼ਨਾਇਆ ਕਪੂਰ ਨੇ ਖੁਦ ਇੰਸਟਾਗ੍ਰਾਮ 'ਤੇ ਆਪਣਾ ਪੋਸਟਰ ਸਾਂਝਾ ਕੀਤਾ ਅਤੇ ਲਿਖਿਆ- ਇਹ ਬਹੁਤ ਖੁਸ਼ੀ ਨਾਲ ਦੱਸ ਰਹੀ ਹਾਂ ਕਿ ਮੈਂ ਫਿਲਮ ਬੇਧੜਕ ਨਾਲ ਧਰਮ ਪਰਿਵਾਰ ਨਾਲ ਜੁੜ ਗਈ ਹਾਂ। ਇਸ ਫਿਲਮ ਨੂੰ ਸ਼ਸ਼ਾਂਕ ਖੇਤਾਨ ਡਾਇਰੈਕਟ ਕਰ ਰਹੇ ਹਨ। ਇਸ ਯਾਤਰਾ ਦੀ ਸ਼ੁਰੂਆਤ ਕਰਕੇ ਬਹੁਤ ਖੁਸ਼ੀ ਹੋਈ..ਤੁਹਾਡੇ ਪਿਆਰ ਅਤੇ ਆਸ਼ੀਰਵਾਦ ਦੀ ਲੋੜ ਹੈ। ਸ਼ਨਾਇਆ ਦੀ ਇਸ ਪੋਸਟ 'ਤੇ ਪ੍ਰਸ਼ੰਸਕਾਂ ਦੇ ਨਾਲ-ਨਾਲ ਸੈਲੇਬਸ ਵੀ ਉਨ੍ਹਾਂ ਨੂੰ ਵਧਾਈ ਦੇ ਕੇ ਖੁਸ਼ੀ ਜ਼ਾਹਰ ਕਰ ਰਹੇ ਹਨ। ਭੈਣ ਖੁਸ਼ੀ ਕਪੂਰ ਤੋਂ ਲੈ ਕੇ ਅਮਿਤਾਭ ਬੱਚਨ ਦੀ ਪੋਤੀ ਨਵਿਆ ਨਵੇਲੀ ਨੰਦਾ ਤੱਕ ਨੇ ਉਨ੍ਹਾਂ ਨੂੰ ਵਧਾਈ ਦਿੱਤੀ।

ਤੁਹਾਨੂੰ ਦੱਸ ਦੇਈਏ ਕਿ ਸ਼ਨਾਇਆ ਸੰਜੇ ਕਪੂਰ ਦੀ ਬੇਟੀ ਹੈ। ਸ਼ਨਾਇਆ ਲੰਬੇ ਸਮੇਂ ਤੋਂ ਬਾਲੀਵੁੱਡ 'ਚ ਕੰਮ ਕਰਨਾ ਚਾਹੁੰਦੀ ਸੀ ਅਤੇ ਇਸ ਦੇ ਲਈ ਉਹ ਟ੍ਰੇਨਿੰਗ ਲੈਣ ਦੇ ਨਾਲ-ਨਾਲ ਸਖਤ ਮਿਹਨਤ ਵੀ ਕਰ ਰਹੀ ਸੀ। ਇਸ ਤੋਂ ਪਹਿਲਾਂ ਸ਼ਨਾਇਆ ਨੇ ਜਾਹਨਵੀ ਕਪੂਰ ਦੀ ਫਿਲਮ ਗੁੰਜਨ ਸਕਸੈਨਾ ਵਿੱਚ ਸਹਾਇਕ ਨਿਰਦੇਸ਼ਕ ਵਜੋਂ ਕੰਮ ਕੀਤਾ ਸੀ। ਹੁਣ ਤੱਕ ਉਹ ਕੈਮਰੇ ਦੇ ਪਿੱਛੇ ਕੰਮ ਕਰ ਰਹੀ ਸੀ ਪਰ ਹੁਣ ਉਹ ਸਿਲਵਰ ਸਕ੍ਰੀਨ 'ਤੇ ਨਜ਼ਰ ਆਵੇਗੀ।

Published by:Rupinder Kaur Sabherwal
First published:

Tags: Anil Kapoor, Bollywood, Hindi Films, Karan Johar