HOME » NEWS » Films

ਦਲੀਪ ਕੁਮਾਰ ਦੀ ਹਾਲਤ ਜਾਣਨ ਲਈ ਸ਼ਰਦ ਪਵਾਰ ਪਹੁੰਚੇ ਹਸਪਤਾਲ

News18 Punjabi | News18 Punjab
Updated: June 7, 2021, 1:12 PM IST
share image
ਦਲੀਪ ਕੁਮਾਰ ਦੀ ਹਾਲਤ ਜਾਣਨ ਲਈ ਸ਼ਰਦ ਪਵਾਰ ਪਹੁੰਚੇ ਹਸਪਤਾਲ
ਦਲੀਪ ਕੁਮਾਰ ਦੀ ਹਾਲਤ ਜਾਣਨ ਲਈ ਸ਼ਰਦ ਪਵਾਰ ਪਹੁੰਚੇ ਹਸਪਤਾਲ

  • Share this:
  • Facebook share img
  • Twitter share img
  • Linkedin share img
ਉਮਰ ਅਤੇ ਖਰਾਬ ਹਾਲਤ ਦੇ ਕਾਰਨ ਬਾਲੀਵੁੱਡ ਅਦਾਕਾਰ ਦਿਲੀਪ ਕੁਮਾਰ ਨੂੰ ਅਕਸਰ ਹਸਪਤਾਲ ਦਾਖਲ ਬਾਰੇ ਤਾਂ ਸੁਣਿਆ ਹੀ ਹੋਵੇਗਾ। ਹੁਣ ਵੀ ਉਨ੍ਹਾਂ ਨੂੰ ਮੁੰਬਈ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਦੱਸਦਈਏ ਕੀ ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਸੀ।ਜਿਸ ਕਾਰਨ ਹੀ ਉਨਾਂ੍ਹ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਉਨ੍ਹਾਂ ਦੀ ਹਾਲਤ ਜਾਣਨ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਉਨ੍ਹਾਂ ਨੂੰ ਦੇਖਣ ਲਈ ਹਸਪਤਾਲ ਪਹੁੰਚੇ, ਜਿਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।ਉਨ੍ਹਾਂ ਦੀ ਹੈੱਲਥ ਨਾਲ ਜੁੜੀ ਅਪਡੇਟ ਦਿਲੀਪ ਜੀ ਦੇ ਮੈਨੇਜਰ ਨੇ ਦਿੱਤੀ ਹੈ ਕਿ ਉਨ੍ਹਾਂ ਨੂੰ ਨਾਨ ਕੋਵਿਡ ਹਿੰਦੂਜ ਹਸਤਪਾਲ ਵਿੱਚ ਦਾਖਲ ਕਰਵਾਇਆ ਹੈ।ਤੁਹਾਨੂੰ ਦੱਸ ਦੇਈਏ ਕਿ ਦਿਲੀਪ ਕੁਮਾਰ 98 ਸਾਲ ਦੇ ਹਨ। ਕੋਰੋਨਾ ਪੀਰੀਅਡ ਦੇ ਕਾਰਨ, ਉਸਨੇ ਪੂਰੀ ਸਾਵਧਾਨੀ ਵਰਤ ਲਈ ਹੈ। ਕੋਰੋਨਾ ਦੇ ਕਾਰਨ, ਦਿਲੀਪ ਸਹਿਬ ਨੇ ਆਪਣਾ ਜਨਮਦਿਨ ਵੀ ਨਹੀਂ ਮਨਾਇਆ। ਸਾਲ 2020 ਵਿਚ ਕੋਰੋਨਾ ਦੀ ਲਾਗ ਕਾਰਨ, ਦਿਲੀਪ ਕੁਮਾਰ ਨੇ ਆਪਣੇ ਦੋ ਭਰਾਵਾਂ 88 ਸਾਲਾ ਅਸਲਮ ਖ਼ਾਨ ਅਤੇ 90 ਸਾਲਾ ਅਹਿਸਾਨ ਖਾਨ ਨੂੰ ਕੋਰੋਨਾ ਵਾਇਰਸ ਨਾਲ ਲੜਾਈ ਤੋਂ ਬਾਅਦ ਗੁਆ ਦਿੱਤਾ। ਦਿਲੀਪ ਕੁਮਾਰ ਮਾਰਚ 2020 ਤੋਂ ਪਤਨੀ ਸਾਇਰਾ ਬਾਨੋ ਦੇ ਨਾਲ ਕੁਆਰੰਟੀਨ ਵਿਚ ਹੈ।
Published by: Ramanpreet Kaur
First published: June 7, 2021, 1:12 PM IST
ਹੋਰ ਪੜ੍ਹੋ
ਅਗਲੀ ਖ਼ਬਰ