ਸ਼ੈਰੀ ਮਾਨ ਦੇ ਬਾਊਂਸਰ ਨੂੰ ਲੋਕਾਂ ਨੇ ਦੌੜਾ-ਦੌੜਾ ਕੇ ਕੁੱਟਿਆ
News18 Punjab
Updated: November 19, 2018, 8:10 PM IST

- news18-Punjabi
- Last Updated: November 19, 2018, 8:10 PM IST
ਅਕਸਰ ਫਿਲਮ ਸਟਾਰਸ ਆਪਣੀ ਫਿਲਮਾਂ ਦੀ ਪ੍ਰਮੋਸ਼ਨ ਲਈ ਵੱਖ-ਵੱਖ ਥਾਵਾਂ ‘ਤੇ ਆਪਣੇ ਫੈਨਜ਼ ਨਾਲ ਰਾਬਤਾ ਕਾਇਮ ਕਰਦੇ ਹਨ ਪਰ ਇਸ ਵਾਰ ਪੰਜਾਬੀ ਗਾਇਕ ਅਤੇ ਅਦਾਕਾਰ ਸ਼ੈਰੀ ਮਾਨ ਨੂੰ ਆਪਣੀ ਫਿਲਮ ਦੀ ਪ੍ਰਮੋਸ਼ਨ ਕਰਨੀ ਮਹਿੰਗੀ ਪੈ ਗਈ। ਦਰਅਸਲ ਬੀਤੇ ਦਿਨੀਂ ਲੁਧਿਆਣਾ ਦੇ ਦੁਗਰੀ ਇਲਾਕੇ ਚ ਸ਼ੈਰੀ ਮਾਨ ਫਿਲਮ ‘ਮੈਰਿਜ ਪੈਲੇਸ’ ਦੀ ਸਟਾਰਕਾਸਟ ਨਾਲ ਪਹੁੰਚੇ ਸਨ। ਸ਼ੈਰੀ ਮਾਨ ਦੇ ਸ਼ੋਅ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਉਸ ਨਾਲ ਫੋਟੋ ਖਿਚਵਾਉਣ ਆਏ ਨੌਜਵਾਨ ਨੂੰ ਉਸ ਦੇ ਬਾਊਂਸਰ ਨੇ ਧੱਕਾ ਮਾਰ ਦਿੱਤਾ ਗਿਆ। ਬਾਊਂਸਰਾਂ ਨੇ ਰੋਕਿਆ ਤੇ ਧੱਕਾ-ਮੁੱਕੀ ਕੀਤੀ। ਜਿਸ ਕਾਰਨ ਨੌਜਵਾਨ ਬੁਰੀ ਤਰ੍ਹਾਂ ਨਾਲ ਡਿੱਗ ਗਿਆ ਬੱਸ ਫਿਰ ਕੀ ਸੀ ਭੀੜ ਗੁੱਸੇ ‘ਚ ਆ ਗਈ ਤੇ ਉਹਨਾਂ ਨੇ ਬਾਊਂਸਰ ਨੂੰ ਭਜਾ-ਭਜਾ ਕੇ ਕੁੱਟਿਆ।