Home /News /entertainment /

Shehnaaz Gill: ਸ਼ਹਿਨਾਜ਼ ਪਹੁੰਚੀ ਬਿੱਗ ਬੌਸ ਹਾਊਸ, ਅੰਕਿਤ ਗੁਪਤਾ ਨੂੰ ਦੇਖ ਕਿਉਂ ਕੀਤਾ ਸਿਧਾਰਥ ਸ਼ੁਕਲਾ ਨੂੰ ਯਾਦ, ਜਾਣੋ ਵਜ੍ਹਾ

Shehnaaz Gill: ਸ਼ਹਿਨਾਜ਼ ਪਹੁੰਚੀ ਬਿੱਗ ਬੌਸ ਹਾਊਸ, ਅੰਕਿਤ ਗੁਪਤਾ ਨੂੰ ਦੇਖ ਕਿਉਂ ਕੀਤਾ ਸਿਧਾਰਥ ਸ਼ੁਕਲਾ ਨੂੰ ਯਾਦ, ਜਾਣੋ ਵਜ੍ਹਾ

shehnaaz gill in bigg boss 16

shehnaaz gill in bigg boss 16

Shehnaaz Gill In Bigg Boss 16: ਬਿੱਗ ਬੌਸ ਘਰ ਵਿੱਚ ਵਿੱਚ ਵਾਈਲਡ ਕਾਰਡ ਕੰਨਟੈਸਟੈਂਟ ਦੀ ਐਂਟਰੀ ਹੋ ਚੁੱਕੀ ਹੈ। ਜਿਸ ਵਿੱਚ ਵਿਕਾਸ ਸ਼੍ਰੀਜੀਤਾ ਡੇ ਦੇ ਨਾਲ-ਨਾਲ ਵਿਕਾਸ ਮਾਨਕਤਲਾ (Vikas Manaktala) ਸ਼ਾਮਿਲ ਹੈ। ਜਿਸ ਤੋਂ ਬਾਅਦ ਘਰ ਦਾ ਮਾਹੌਲ ਇਕਦਮ ਬਦਲ ਗਿਆ। ਜਿੱਥੇ ਟੀਨਾ ਦੱਤਾ ਨੂੰ ਪਿਛਲੇ ਐਪੀਸੋਡ 'ਚ ਰੋਂਦੇ ਹੋਏ ਦੇਖਿਆ ਗਿਆ ਸੀ, ਉੱਥੇ ਹੀ ਦੂਜੇ ਪਾਸੇ ਸਲਮਾਨ ਖਾਨ ਜਲਦ ਹੀ ਵੀਕੈਂਡ ਕਾ ਵਾਰ 'ਚ ਮੁਕਾਬਲੇਬਾਜ਼ਾਂ ਲਈ ਪ੍ਰਾਰਥਨਾ ਕਰਦੇ ਨਜ਼ਰ ਆਉਣਗੇ।

ਹੋਰ ਪੜ੍ਹੋ ...
  • Share this:

Shehnaaz Gill In Bigg Boss 16: ਬਿੱਗ ਬੌਸ ਘਰ ਵਿੱਚ ਵਿੱਚ ਵਾਈਲਡ ਕਾਰਡ ਕੰਨਟੈਸਟੈਂਟ ਦੀ ਐਂਟਰੀ ਹੋ ਚੁੱਕੀ ਹੈ। ਜਿਸ ਵਿੱਚ ਵਿਕਾਸ ਸ਼੍ਰੀਜੀਤਾ ਡੇ ਦੇ ਨਾਲ-ਨਾਲ ਵਿਕਾਸ ਮਾਨਕਤਲਾ (Vikas Manaktala) ਸ਼ਾਮਿਲ ਹੈ। ਜਿਸ ਤੋਂ ਬਾਅਦ ਘਰ ਦਾ ਮਾਹੌਲ ਇਕਦਮ ਬਦਲ ਗਿਆ। ਜਿੱਥੇ ਟੀਨਾ ਦੱਤਾ ਨੂੰ ਪਿਛਲੇ ਐਪੀਸੋਡ 'ਚ ਰੋਂਦੇ ਹੋਏ ਦੇਖਿਆ ਗਿਆ ਸੀ, ਉੱਥੇ ਹੀ ਦੂਜੇ ਪਾਸੇ ਸਲਮਾਨ ਖਾਨ ਜਲਦ ਹੀ ਵੀਕੈਂਡ ਕਾ ਵਾਰ 'ਚ ਮੁਕਾਬਲੇਬਾਜ਼ਾਂ ਲਈ ਪ੍ਰਾਰਥਨਾ ਕਰਦੇ ਨਜ਼ਰ ਆਉਣਗੇ। ਦੂਜੇ ਪਾਸੇ ਅੱਜ ਸ਼ੋਅ ਵਿੱਚ ਸ਼ਹਿਨਾਜ਼ ਗਿੱਲ (Shehnaaz Gill) ਦੀ ਐਂਟਰੀ ਹੋਣ ਵਾਲੀ ਹੈ। ਸ਼ਹਿਨਾਜ਼ ਆਪਣੇ ਨਵੇਂ ਗੀਤ (Ghani Sayani) ਨੂੰ ਪ੍ਰਮੋਟ ਕਰਨ ਲਈ ਘਰ ਦੇ ਅੰਦਰ ਆਵੇਗੀ। ਇਸ ਦੇ ਨਾਲ ਹੀ ਸ਼ਹਿਨਾਜ਼ ਇੱਕ ਵਾਰ ਫਿਰ ਸਿਧਾਰਥ ਸ਼ੁਕਲਾ ਨੂੰ ਯਾਦ ਕਰਕੇ ਭਾਵੁਕ ਹੁੰਦੇ ਹੋਏ ਦਿਖਾਈ ਦੇਵੇਗੀ।

View this post on Instagram


A post shared by ColorsTV (@colorstv)
ਸ਼ਹਿਨਾਜ਼ ਗਿੱਲ ਨੇ ਕੀਤਾ ਸਿਧਾਰਥ ਸ਼ੁਕਲਾ ਨੂੰ ਯਾਦ

ਸ਼ਹਿਨਾਜ਼ ਗਿੱਲ ਵੀਕੈਂਡ ਕਾ ਵਾਰ ਦੌਰਾਨ ਸਲਮਾਨ ਖਾਨ ਨਾਲ ਖੂਬ ਮਸਤੀ ਕਰਦੀ ਨਜ਼ਰ ਆਉਣ ਵਾਲੀ ਹੈ। ਇੱਕ ਪਾਸੇ ਜਿੱਥੇ ਸਲਮਾਨ ਨਾਲ ਅਦਾਕਾਰਾ ਡਾਂਸ ਕਰੇਗੀ। ਦੂਜੇ ਪਾਸੇ ਉਹ ਭਾਵੁਕ ਵੀ ਹੋ ਜਾਵੇਗੀ। ਦਰਅਸਲ ਕਿਹਾ ਜਾ ਰਿਹਾ ਹੈ ਕਿ ਸ਼ਹਿਨਾਜ਼ ਗਿੱਲ ਨੇ ਅੰਕਿਤ ਗੁਪਤਾ ਦੀ ਤੁਲਨਾ ਆਪਣੇ ਖਾਸ ਦੋਸਤ ਸਿਧਾਰਥ ਸ਼ੁਕਲਾ ਨਾਲ ਕੀਤੀ ਹੈ। ਉਨ੍ਹਾਂ ਕਿਹਾ, 'ਜਦੋਂ ਵੀ ਮੈਂ ਅੰਕਿਤ ਗੁਪਤਾ ਨੂੰ ਦੇਖਦੀ ਹਾਂ, ਉਨ੍ਹਾਂ ਦੀਆਂ ਗੱਲਾਂ ਸੁਣਦੀ ਹਾਂ, ਮੈਨੂੰ ਸਿਧਾਰਥ ਸ਼ੁਕਲਾ ਯਾਦ ਆਉਂਦਾ ਹੈ। ਮੈਂਨੂੰ ਉਹ ਉਸ ਵਰਗਾ ਲੱਗਦਾ ਹੈ'।

ਕੌਣ ਬਣੇਗਾ ਸ਼ੋਅ ਦਾ ਜੇਤੂ?

ਦੂਜੇ ਪਾਸੇ, ਜਦੋਂ ਸ਼ਹਿਨਾਜ਼ ਗਿੱਲ ਤੋਂ ਪੁੱਛਿਆ ਗਿਆ ਕਿ ਉਸ ਨੂੰ ਲੱਗਦਾ ਹੈ ਕਿ ਸ਼ੋਅ ਕੌਣ ਜਿੱਤੇਗਾ। ਇਸ 'ਤੇ ਸ਼ਹਿਨਾਜ਼ ਨੇ ਪ੍ਰਿਅੰਕਾ ਚਾਹਰ ਚੌਧਰੀ ਦਾ ਨਾਂ ਲੈਂਦਿਆਂ ਕਿਹਾ ਕਿ ਉਹ ਸੋਚਦੀ ਹੈ ਕਿ ਉਹ ਸ਼ੋਅ ਜਿੱਤ ਸਕਦੀ ਹੈ ਅਤੇ ਉਹ ਪ੍ਰਿਅੰਕਾ ਨੂੰ ਬਹੁਤ ਪਸੰਦ ਕਰਦੀ ਹੈ।

Published by:Rupinder Kaur Sabherwal
First published:

Tags: Bigg Boss 16, Bollywood, Entertainment, Entertainment news, Salman Khan, Shehnaaz Gill, Sidharth Shukla