Home /News /entertainment /

Shehnaaz Gill Birthday: ਸ਼ਹਿਨਾਜ਼ ਗਿੱਲ ਨੇ ਟੀਮ ਨਾਲ ਇੰਝ ਮਨਾਇਆ ਜਨਮਦਿਨ, ਦੇਖੋ ਮਸਤੀ ਭਰਿਆ ਵੀਡੀਓ

Shehnaaz Gill Birthday: ਸ਼ਹਿਨਾਜ਼ ਗਿੱਲ ਨੇ ਟੀਮ ਨਾਲ ਇੰਝ ਮਨਾਇਆ ਜਨਮਦਿਨ, ਦੇਖੋ ਮਸਤੀ ਭਰਿਆ ਵੀਡੀਓ

Shehnaaz Gill Birthday

Shehnaaz Gill Birthday

Shehnaaz Gill Birthday Special: ਬਾਲੀਵੁੱਡ ਅਤੇ ਪਾਲੀਵੁੱਡ ਇੰਡਸਟਰੀ ਵਿੱਚ ਸ਼ਹਿਨਾਜ਼ ਗਿੱਲ (Shehnaaz Gill) ਨੇ ਆਪਣੀ ਵੱਖਰੀ ਪਛਾਣ ਬਣਾਈ ਹੈ। ਦੱਸ ਦੇਈਏ ਕਿ ਬਬਲੀ ਗਰਲ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੀ ਹੈ।

  • Share this:

Shehnaaz Gill Birthday Special: ਬਾਲੀਵੁੱਡ ਅਤੇ ਪਾਲੀਵੁੱਡ ਇੰਡਸਟਰੀ ਵਿੱਚ ਸ਼ਹਿਨਾਜ਼ ਗਿੱਲ (Shehnaaz Gill) ਨੇ ਆਪਣੀ ਵੱਖਰੀ ਪਛਾਣ ਬਣਾਈ ਹੈ। ਦੱਸ ਦੇਈਏ ਕਿ ਬਬਲੀ ਗਰਲ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੀ ਹੈ। ਇਸ ਖਾਸ ਮੌਕੇ ਉੱਪਰ ਅਦਾਕਾਰਾ ਬੇਹੱਦ ਖੁਸ਼ ਹੈ। ਸ਼ਹਿਨਾਜ਼ ਨੇ ਆਪਣੇ ਸੋਸ਼ਲ ਮੀਡੀਆ ਉੱਪਰ ਮਸਤੀ ਭਰਿਆ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਉਹ ਆਪਣੇ ਟੀਮ ਮੈਂਬਰਸ ਨਾਲ ਕੇਕ ਕੱਟਦੇ ਹੋਏ ਨਜ਼ਰ ਆ ਰਹੀ ਹੈ। ਤੁਸੀ ਵੀ ਵੇਖੋ ਇਹ ਵੀਡੀਓ...


ਇਸ ਵੀਡੀਓ ਨੂੰ ਸ਼ੇਅਰ ਕਰ ਸ਼ਹਿਨਾਜ਼ ਨੇ ਲਿਖਿਆ, ਇੱਕ ਸਾਲ ਵੱਡਾ… ਮੈਨੂੰ ਲਈ ਜਨਮਦਿਨ ਮੁਬਾਰਕ! #ਬਲੈਸਡ #ਧੰਨਵਾਦ ✨ ਇਸ ਉੱਪਰ ਪ੍ਰਸ਼ੰਸ਼ਕ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਤੁਹਾਡੀ ਮਿੱਠੀ ਮੁਸਕਰਾਹਟ ਕਦੇ ਵੀ ਫਿੱਕੀ ਨਾ ਪਵੇ, ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਅਤੇ ਸਵੀਟ ਜਨਮਦਿਨ ਦੀ ਕਾਮਨਾ ਕਰਦਾ ਹਾਂ... ਭਗਵਾਨ ਤੁਹਾਡਾ ਭਲਾ ਕਰੇ...


ਪ੍ਰਸ਼ੰਸ਼ਕਾਂ ਦੇ ਨਾਲ-ਨਾਲ ਫਿਲਮੀ ਸਿਤਾਰੇ ਸ਼ਹਿਨਾਜ਼ ਗਿੱਲ  ਨੂੰ ਜਨਮਦਿਨ ਦੀਆਂ ਮੁਬਾਰਕਾਂ ਦੇ ਰਹੇ ਹਨ। ਗੁਰੂ ਰੰਧਾਵਾ ਨੇ ਸ਼ਹਿਨਾਜ਼ ਨੂੰ ਖਾਸ ਤਰੀਕੇ ਨਾਲ ਜਨਮਦਿਨ ਦੀ ਵਧਾਈ ਦਿੱਤੀ ਹੈ। ਕਲਾਕਾਰ ਨੇ ਆਪਣੇ ਦੋਵਾਂ ਦੀ ਤਸਵੀਰ ਸ਼ੇਅਰ ਕੀਤੀ ਹੈ। ਜਿਸ ਨੂੰ ਫੈਨਜ਼ ਵੀ ਬੇਹੱਦ ਪਸੰਦ ਕਰ ਰਹੇ ਹਨ। ਇਹ ਜੋੜੀ ਪ੍ਰਸ਼ੰਸ਼ਕਾਂ ਨੂੰ ਬੇਹੱਦ ਪਸੰਦ ਆ ਰਹੀ ਹੈ। ਉਹ ਜਲਦ ਹੀ ਦੋਵਾਂ ਦੀ ਜੋੜੀ ਨੂੰ ਕਿਸੇ ਪ੍ਰੋਜੈਕਟ ਵਿੱਚ ਦੇਖਣ ਦੀ ਉਡੀਕ ਕਰ ਰਹੇ ਹਨ।

Published by:Rupinder Kaur Sabherwal
First published:

Tags: Birthday, Birthday special, Bollywood, Entertainment, Entertainment news, Pollywood, Shehnaaz Gill