Home /News /entertainment /

ਫ਼ਿਲਮ ਦੇ ਪ੍ਰਮੋਸ਼ਨ ਦੌਰਾਨ ਸਿੱਧਾਰਥ ਨੂੰ ਯਾਦ ਕਰਕੇ ਰੋਈ ਸ਼ਹਿਨਾਜ਼, ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ

ਫ਼ਿਲਮ ਦੇ ਪ੍ਰਮੋਸ਼ਨ ਦੌਰਾਨ ਸਿੱਧਾਰਥ ਨੂੰ ਯਾਦ ਕਰਕੇ ਰੋਈ ਸ਼ਹਿਨਾਜ਼, ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ

ਫ਼ਿਲਮ ਦੇ ਪ੍ਰਮੋਸ਼ਨ ਦੌਰਾਨ ਸਿੱਧਾਰਥ ਨੂੰ ਯਾਦ ਕਰਕੇ ਰੋਈ ਸ਼ਹਿਨਾਜ਼, ਸੋਸ਼ਲ ਮੀਡੀਆ ‘ਤੇ ਵੀਡੀਓ ਹੋ ਰਿਹਾ ਵਾਇਰਲ

ਫ਼ਿਲਮ ਦੇ ਪ੍ਰਮੋਸ਼ਨ ਦੌਰਾਨ ਸਿੱਧਾਰਥ ਨੂੰ ਯਾਦ ਕਰਕੇ ਰੋਈ ਸ਼ਹਿਨਾਜ਼, ਸੋਸ਼ਲ ਮੀਡੀਆ ‘ਤੇ ਵੀਡੀਓ ਹੋ ਰਿਹਾ ਵਾਇਰਲ

ਸਿੱਧਾਰਥ ਸ਼ੁਕਲਾ ਦੇ ਜਾਣ ਨਾਲ ਸ਼ਹਿਨਾਜ਼ ਗਿੱਲ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ, ਇਸ ਦਾ ਅੰਦਾਜ਼ਾ ਉਨ੍ਹਾਂ ਦਾ ਚਿਹਰਾ ਦੇਖ ਕੇ ਸਾਫ਼ ਲਗਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਜਦੋਂ ਸਿੱਧਾਰਥ ਦੀ ਮੌਤ ਹੋਈ ਤਾਂ ਸ਼ਹਿਨਾਜ਼ 1 ਮਹੀਨੇ ਤੱਕ ਸੋਸ਼ਲ ਮੀਡੀਆ ‘ਤੇ ਦਿਖਾਈ ਨਹੀਂ ਦਿੱਤੀ ਅਤੇ ਨਾ ਹੀ ਕੋਈ ਪੋਸਟ ਪਾਈ। ਆਖ਼ਰਕਾਰ ਦੁਨੀਆ ਨੇ ਸ਼ਹਿਨਾਜ਼ ਨੂੰ ਉਦੋਂ ਦੇਖਿਆ ਜਦੋਂ ਉਨ੍ਹਾਂ ਦੀ ਫ਼ਿਲਮ ਹੌਸਲਾ ਰੱਖ ਦੀ ਪ੍ਰਮੋਸ਼ਨ ਸ਼ੁਰੂ ਹੋਈ।

ਹੋਰ ਪੜ੍ਹੋ ...
 • Share this:

  ਸਿੱਧਾਰਥ ਸ਼ੁਕਲਾ ਦੀ ਮੌਤ ਨੂੰ ਲਗਭਗ ਢਾਈ ਮਹੀਨੇ ਬੀਤ ਚੁੱਕੇ ਹਨ, ਪਰ ਸਿਡਨਾਜ਼ ਯਾਨਿ ਸ਼ਹਿਨਾਜ਼ ਗਿੱਲ ਤੇ ਸਿੱਧਾਰਥ ਸ਼ੁਕਲਾ ਦੀ ਜੋੜੀ ਨੂੰ ਕੋਈ ਭੁੱਲ ਨਹੀਂ ਸਕਿਆ ਹੈ। ਸ਼ਹਿਨਾਜ਼ ਗਿੱਲ ਅਤੇ ਸਿੱਧਾਰਥ ਸ਼ੁਕਲਤ ਦੀ ਜੋੜੀ ਨੂੰ ਬਿੱਗ ਬੌਸ 13 ‘ਚ ਕਾਫ਼ੀ ਪਸੰਦ ਕੀਤਾ ਗਿਆ ਸੀ। ਸ਼ਹਿਨਾਜ਼ ਨੇ ਤਾਂ ਕੲੂ ਵਾਰ ਸਿੱਧਾਰਥ ਦੇ ਸਾਹਮਣੇ ਆਪਣੇ ਪਿਆਰ ਦਾ ਇਜ਼ਹਾਰ ਵੀ ਕੀਤਾ ਸੀ। ਸ਼ੋਅ ਦੇ ਬਾਹਰ ਵੀ ਦੋਵੇਂ ਕਈ ਵਾਰ ਇਕੱਠੇ ਨਜ਼ਰ ਆਏ ਸੀ। ਇਨ੍ਹਾਂ ਦੇ ਫ਼ੈਨਜ਼ ਨੇ ਪਿਆਰ ਨਾਲ ਇਨ੍ਹਾਂ ਦਾ ਨਾਂਅ ਸਿਡਨਾਜ਼ ਰੱਖਿਆ ਸੀ। ਦੋਵੇਂ ਇਕੱਠੇ ਕੁੱਝ ਮਿਊਜ਼ਿਕ ਵੀਡੀਓਜ਼ ਵਿੱਚ ਵੀ ਨਜ਼ਰ ਆਏ ਸੀ। ਸ਼ਹਿਨਾਜ਼ ਗਿੱਲ ਹੁਣ ਤੱਕ ਸਿੱਧਾਰਥ ਸ਼ੁਕਲਾ ਦੀ ਮੌਤ ਦੇ ਗ਼ਮ ‘ਚੋਂ ਬਾਹਰ ਨਹੀਂ ਨਿਕਲ ਸਕੀ ਹੈ।

  ਸਿੱਧਾਰਥ ਸ਼ੁਕਲਾ ਦੇ ਜਾਣ ਨਾਲ ਸ਼ਹਿਨਾਜ਼ ਗਿੱਲ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ, ਇਸ ਦਾ ਅੰਦਾਜ਼ਾ ਉਨ੍ਹਾਂ ਦਾ ਚਿਹਰਾ ਦੇਖ ਕੇ ਸਾਫ਼ ਲਗਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਜਦੋਂ ਸਿੱਧਾਰਥ ਦੀ ਮੌਤ ਹੋਈ ਤਾਂ ਸ਼ਹਿਨਾਜ਼ 1 ਮਹੀਨੇ ਤੱਕ ਸੋਸ਼ਲ ਮੀਡੀਆ ‘ਤੇ ਦਿਖਾਈ ਨਹੀਂ ਦਿੱਤੀ ਅਤੇ ਨਾ ਹੀ ਕੋਈ ਪੋਸਟ ਪਾਈ। ਆਖ਼ਰਕਾਰ ਦੁਨੀਆ ਨੇ ਸ਼ਹਿਨਾਜ਼ ਨੂੰ ਉਦੋਂ ਦੇਖਿਆ ਜਦੋਂ ਉਨ੍ਹਾਂ ਦੀ ਫ਼ਿਲਮ ਹੌਸਲਾ ਰੱਖ ਦੀ ਪ੍ਰਮੋਸ਼ਨ ਸ਼ੁਰੂ ਹੋਈ।

  ਹੁਣ ਸੋਸ਼ਲ ਮੀਡੀਆ ‘ਤੇ ਸਨਾ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਸ਼ਹਿਨਾਜ਼ ਸਿੱਧਾਰਥ ਨੂੰ ਯਾਦ ਕਰਕੇ ਬੁਰੀ ਤਰ੍ਹਾਂ ਰੋਣ ਲੱਗ ਜਾਂਦੀ ਹੈ ਅਤੇ ਆਪਣਾ ਚਿਹਰਾ ਢਕ ਲੈਂਦੀ ਹੈ। ਫ਼ਿਲਮ ‘ਚ ਉਨ੍ਹਾਂ ਦੇ ਕੋ-ਐਕਟਰ ਦਿਲਜੀਤ ਦੋਸਾਂਝ ਉਨ੍ਹਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਉਨ੍ਹਾਂ ਨੂੰ ਸਮਝਾਉਂਦੇ ਹਨ। ਇਹ ਵੀਡੀਓ ਦੇਖ ਕੇ ਸਿਡਨਾਜ਼ ਦੇ ਫ਼ੈਨਜ਼ ਹੀ ਨਹੀਂ ਬਲਕਿ ਹਰ ਕੋਈ ਭਾਵੁਕ ਹੋ ਰਿਹਾ ਹੈ। ਕੁੱਝ ਸਮੇਂ ਪਹਿਲਾਂ ਹੀ ਸਨਾ ਨੇ ਸਿੱਧਾਰਥ ਸ਼ੁਕਲਾ ਲਈ ਇੱਕ ਗੀਤ ਵੀ ਡੈਡੀਕੇਟ ਕੀਤਾ ਸੀ, ਜਿਸ ਦੇ ਬੋਲ ਸੀ ‘ਤੂ ਯਹੀ ਹੈ’। ਸ਼ਹਿਨਾਜ਼ ਨੇ ਆਪਣੇ ਵੱਲੋਂ ਸਿੱਧਾਰਥ ਨੂੰ ਇਸ ਗੀਤ ਦੇ ਜ਼ਰੀਏ ਸ਼ਰਧਾਂਜਲੀ ਦਿੱਤੀ ਸੀ, ਜੋ ਸਿੱਧਾਰਥ ਦੇ ਫ਼ੈਨਜ਼ ਨੂੰ ਪਸੰਦ ਨਹੀਂ ਆਇਆ ਸੀ।

  https://youtu.be/1QREKa6eesw

  ਜਾਣਕਾਰੀ ਦੇ ਮੁਤਾਬਕ ਸਿੱਧਾਰਥ ਦੇ ਗ਼ਮ ਤੋਂ ਉੱਭਰਨ ‘ਚ ਸਿੱਧਾਰਥ ਦੀ ਮਾਂ ਗੀਤਾ ਸ਼ੁਕਲਾ ਨੇ ਸ਼ਹਿਨਾਜ਼ ਦੀ ਮਦਦ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਹਿਨਾਜ਼ ਨੂੰ ਕੰਮ ‘ਤੇ ਵਾਪਸ ਪਰਤਣ ਲਈ ਪ੍ਰੇਰਿਤ ਵੀ ਕੀਤਾ। ਤੁਹਾਨੂੰ ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਅਤੇ ਸਿੱਧਾਰਥ ਸ਼ੁਕਲਾ ਦੀ ਮਾਂ ਦੇ ਦਰਮਿਆਨ ਮਜ਼ਬੂਤ ਅਤੇ ਪਿਆਰ ਭਰਿਆ ਰਿਸ਼ਤਾ ਹੈ।

  ਕਾਬਿਲੇਗ਼ੌਰ ਹੈ ਕਿ ਸਿੱਧਾਰਥ ਸ਼ੁਕਲਾ ਦਾ ਦੇਹਾਂਤ 2 ਸਤੰਬਰ ਨੂੰ ਅਚਾਨਕ ਹਾਰਟ ਅਟੈਕ ਆਉਣ ਨਾਲ ਹੋ ਗਿਆ ਸੀ। ਉਹ ਮਹਿਜ਼ 40 ਸਾਲਾਂ ਦੇ ਸਨ। ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਟੀਵੀ ਅਤੇ ਫ਼ਿਲਮ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਸੀ।

  Published by:Amelia Punjabi
  First published:

  Tags: Bigg Boss 13, Diljit Dosanjh, Facebook, Instagram, Pollywood, Punjabi actress, Punjabi Cinema, Punjabi film, Punjabi movie, Shehnaaz Gill, Siddharth shukla, Social media, Twitter, Viral video, Youtube