Home /News /entertainment /

Kabhi Eid Kabhi Diwali: ਸ਼ਹਿਨਾਜ਼ ਗਿੱਲ ਨੇ ਸਲਮਾਨ ਖਾਨ ਨੂੰ ਕੀਤਾ Unfollow? ਅਭਿਨੇਤਰੀ ਦਾ ਬਾਲੀਵੁੱਡ ਡੈਬਿਊ ਦਾ ਸੁਪਨਾ ਟੁੱਟਿਆ!

Kabhi Eid Kabhi Diwali: ਸ਼ਹਿਨਾਜ਼ ਗਿੱਲ ਨੇ ਸਲਮਾਨ ਖਾਨ ਨੂੰ ਕੀਤਾ Unfollow? ਅਭਿਨੇਤਰੀ ਦਾ ਬਾਲੀਵੁੱਡ ਡੈਬਿਊ ਦਾ ਸੁਪਨਾ ਟੁੱਟਿਆ!

ਸ਼ਹਿਨਾਜ਼ ਗਿੱਲ 'ਕਭੀ ਈਦ ਕਭੀ ਦੀਵਾਲੀ' ਤੋਂ ਬਾਹਰ? (ਫੋਟੋ ਇੰਸਟਾਗ੍ਰਾਮ @shehnaazgill)

ਸ਼ਹਿਨਾਜ਼ ਗਿੱਲ 'ਕਭੀ ਈਦ ਕਭੀ ਦੀਵਾਲੀ' ਤੋਂ ਬਾਹਰ? (ਫੋਟੋ ਇੰਸਟਾਗ੍ਰਾਮ @shehnaazgill)

Shehnaaz Gill and Kabhi Eid Kabhi Diwali Updates: ਸਲਮਾਨ ਖਾਨ (Salman Khan) ਦੀ ਫਿਲਮ 'ਕਭੀ ਈਦ ਕਭੀ ਦੀਵਾਲੀ' (Kabhi Eid Kabhi Diwali) ਨੂੰ ਲੈ ਕੇ ਦਰਸ਼ਕ ਕਾਫੀ ਉਤਸ਼ਾਹਿਤ ਹਨ। ਸ਼ਹਿਨਾਜ਼ ਗਿੱਲ (Shehnaaz Gill) ਇਸ ਫਿਲਮ ਨਾਲ ਬਾਲੀਵੁੱਡ 'ਚ ਡੈਬਿਊ ਕਰ ਰਹੀ ਹੈ। ਉਹਨਾਂ ਨੂੰ ਕੁਝ ਦਿਨ ਪਹਿਲਾਂ ਫਿਲਮ ਦੀ ਸ਼ੂਟਿੰਗ ਦੌਰਾਨ ਵੀ ਦੇਖਿਆ ਗਿਆ ਸੀ। ਹਾਲਾਂਕਿ, ਹੁਣ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਸ਼ਹਿਨਾਜ਼ ਨੂੰ ਫਿਲਮ ਵਿੱਚ ਬਦਲ ਦਿੱਤਾ ਗਿਆ ਹੈ ਯਾਨੀ ਉਹ ਹੁਣ ਫਿਲਮ ਦਾ ਹਿੱਸਾ ਨਹੀਂ ਹੈ।

ਹੋਰ ਪੜ੍ਹੋ ...
  • Share this:
    Kabhi Eid Kabhi Diwali Updates: ਸਲਮਾਨ ਖਾਨ (Salman Khan) ਦੀ ਆਉਣ ਵਾਲੀ ਫਿਲਮ 'ਕਭੀ ਈਦ ਕਭੀ ਦੀਵਾਲੀ' (Kabhi Eid Kabhi Diwali) ਕਾਫੀ ਸਮੇਂ ਤੋਂ ਚਰਚਾ 'ਚ ਹੈ। ਇਸ ਫਿਲਮ ਨੂੰ ਲੈ ਕੇ ਫੈਨਜ਼ ਕਾਫੀ ਉਤਸ਼ਾਹਿਤ ਹਨ ਕਿਉਂਕਿ ਖਬਰਾਂ ਹਨ ਕਿ 'ਬਿੱਗ ਬੌਸ' (Bigg Boss) ਫੇਮ ਸ਼ਹਿਨਾਜ਼ ਗਿੱਲ (Shehnaaz Gill) ਇਸ ਰਾਹੀਂ ਬਾਲੀਵੁੱਡ 'ਚ ਕਦਮ ਰੱਖਣ ਜਾ ਰਹੀ ਹੈ। ਹਾਲਾਂਕਿ ਹੁਣ ਇਸ ਫਿਲਮ ਨਾਲ ਜੁੜੀਆਂ ਤਾਜ਼ਾ ਖਬਰਾਂ ਸਾਹਮਣੇ ਆਈਆਂ ਹਨ, ਜਿਸ ਨਾਲ ਸ਼ਹਿਨਾਜ਼ ਦੇ ਪ੍ਰਸ਼ੰਸਕ ਨਿਰਾਸ਼ ਹੋ ਸਕਦੇ ਹਨ।

    ਮੀਡੀਆ ਰਿਪੋਰਟਾਂ ਮੁਤਾਬਕ ਫਿਲਮ ਦੇ ਮੇਕਰਸ ਨੇ ਸ਼ਹਿਨਾਜ਼ ਨੂੰ ਫਿਲਮ ਤੋਂ ਬਾਹਰ ਕਰ ਦਿੱਤਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਫਿਲਮ ਤੋਂ ਬਾਹਰ ਹੁੰਦੇ ਹੀ ਸ਼ਹਿਨਾਜ਼ ਨੇ ਗੁੱਸੇ 'ਚ ਆ ਕੇ ਸਲਮਾਨ ਖਾਨ ਨੂੰ ਸੋਸ਼ਲ ਮੀਡੀਆ 'ਤੇ ਅਨਫਾਲੋ ਕਰ ਦਿੱਤਾ ਸੀ।

    ਭਾਈਜਾਨ ਨੂੰ ਕੀਤਾ Unfollow
    ਰਿਪੋਰਟ 'ਚ ਦੱਸਿਆ ਜਾ ਰਿਹਾ ਹੈ ਕਿ ਸਲਮਾਨ ਨੂੰ ਅਨਫਾਲੋ ਕਰਨ ਤੋਂ ਬਾਅਦ ਦੋਹਾਂ ਵਿਚਾਲੇ ਤਕਰਾਰ ਹੋ ਗਈ ਸੀ। ਹਾਲਾਂਕਿ ਇਨ੍ਹਾਂ ਖਬਰਾਂ 'ਤੇ ਫਿਲਮ ਦੇ ਮੇਕਰਸ ਅਤੇ ਸ਼ਹਿਨਾਜ਼ ਵਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

    ਸੂਤਰਾਂ ਦਾ ਕਹਿਣਾ ਹੈ ਕਿ ਫਿਲਮ 'ਚ ਸ਼ਹਿਨਾਜ਼ ਹੈ
    ਜੇਕਰ ਇਸ ਮਾਮਲੇ 'ਤੇ 'ਇੰਡੀਆ ਟੂਡੇ' ਦੀ ਰਿਪੋਰਟ ਦੀ ਮੰਨੀਏ ਤਾਂ ਸ਼ਹਿਨਾਜ਼ ਗਿੱਲ ਸ਼ੁਰੂ ਤੋਂ ਹੀ 'ਕਭੀ ਈਦ ਕਭੀ ਦੀਵਾਲੀ' ਦਾ ਹਿੱਸਾ ਰਹੀ ਹੈ। ਰਿਪੋਰਟ 'ਚ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਸ਼ਹਿਨਾਜ਼ ਗਿੱਲ 'ਕਭੀ ਈਦ ਕਭੀ ਦੀਵਾਲੀ' ਤੋਂ ਬਾਹਰ ਨਹੀਂ ਹੋਈ ਹੈ। ਉਸ ਦੇ ਫਿਲਮ ਤੋਂ ਬਾਹਰ ਹੋਣ ਦੀਆਂ ਅਟਕਲਾਂ ਗਲਤ ਹਨ।

    ਕੀ ਫਿਲਮ ਦਾ title ਸੱਚਮੁੱਚ ਬਦਲ ਗਿਆ ਹੈ?
    ਸੂਤਰਾਂ ਨੇ ਦੱਸਿਆ ਕਿ ਅਦਾਕਾਰਾ ਨੇ ਇਸ ਸਾਲ ਦੇ ਸ਼ੁਰੂ 'ਚ 'ਕਭੀ ਈਦ ਕਭੀ ਦੀਵਾਲੀ' ਦੀ ਸ਼ੂਟਿੰਗ ਸ਼ੁਰੂ ਕੀਤੀ ਸੀ। ਇਸ ਫਿਲਮ 'ਚ ਉਸ ਦੀ ਜੋੜੀ ਰਾਘਵ ਜੁਆਲ ਨਾਲ ਹੈ। ਇਹ ਫਿਲਮ ਉਨ੍ਹਾਂ ਦਾ ਬਾਲੀਵੁੱਡ ਡੈਬਿਊ ਵੀ ਕਰੇਗੀ। ਖਬਰਾਂ ਮੁਤਾਬਕ ਪਲਕ ਤਿਵਾਰੀ ਅਤੇ ਸਿਧਾਰਥ ਨਿਗਮ ਵੀ ਇਸ ਪ੍ਰੋਜੈਕਟ ਦਾ ਹਿੱਸਾ ਹਨ। ਅਟਕਲਾਂ ਦੀ ਮੰਨੀਏ ਤਾਂ 'ਕਭੀ ਈਦ ਕਭੀ ਦੀਵਾਲੀ' ਦਾ ਨਾਂ ਬਦਲ ਕੇ 'ਭਾਈਜਾਨ' ਕਰ ਦਿੱਤਾ ਗਿਆ ਹੈ। ਹਾਲਾਂਕਿ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਫਿਲਮ ਦਾ ਨਿਰਦੇਸ਼ਨ ਫਰਹਾਦ ਸਾਮਜੀ ਕਰ ਰਹੇ ਹਨ।
    Published by:Tanya Chaudhary
    First published:

    Tags: Entertainment, Entertainment news, Salman Khan, Shehnaaz Gill

    ਅਗਲੀ ਖਬਰ