Home /News /entertainment /

Shehnaaz Gill Video: ਸ਼ਹਿਨਾਜ਼ ਗਿੱਲ ਦਾ ਇਹ ਅੰਦਾਜ਼ ਫੈਨਜ਼ ਨੂੰ ਆ ਰਿਹਾ ਪਸੰਦ, ਦੇਖੋ ਵੀਡੀਓ

Shehnaaz Gill Video: ਸ਼ਹਿਨਾਜ਼ ਗਿੱਲ ਦਾ ਇਹ ਅੰਦਾਜ਼ ਫੈਨਜ਼ ਨੂੰ ਆ ਰਿਹਾ ਪਸੰਦ, ਦੇਖੋ ਵੀਡੀਓ

Shehnaaz Gill Video: ਸ਼ਹਿਨਾਜ਼ ਗਿੱਲ ਦਾ ਇਹ ਅੰਦਾਜ਼ ਫੈਨਜ਼ ਨੂੰ ਆ ਰਿਹਾ ਪਸੰਦ, ਦੇਖੋ ਵੀਡੀਓ

Shehnaaz Gill Video: ਸ਼ਹਿਨਾਜ਼ ਗਿੱਲ ਦਾ ਇਹ ਅੰਦਾਜ਼ ਫੈਨਜ਼ ਨੂੰ ਆ ਰਿਹਾ ਪਸੰਦ, ਦੇਖੋ ਵੀਡੀਓ

Shehnaaz Gill Video: ਅਦਾਕਾਰਾ ਅਤੇ ਗਾਇਕਾ ਸ਼ਹਿਨਾਜ਼ ਗਿੱਲ (Shehnaaz Gill) ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਸ਼ਾਨਦਾਰ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ 'ਚ ਸ਼ਹਿਨਾਜ਼ ਗਿੱਲ ਫਲਰਟ ਕਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਸ਼ਹਿਨਾਜ਼ ਗਿੱਲ ਦੇ ਅਵਤਾਰ ਨੂੰ ਦੇਖ ਕੇ ਲੱਗਦਾ ਹੈ ਕਿ ਉਨ੍ਹਾਂ ਨੇ ਇਹ ਵੀਡੀਓ 'ਉਮੰਗ 2022' 'ਚ ਆਪਣੇ ਪ੍ਰਦਰਸ਼ਨ ਦੌਰਾਨ ਬਣਾਈ ਸੀ। ਕਲਿੱਪ 'ਚ ਸ਼ਹਿਨਾਜ਼ ਨੂੰ 'ਨਸ਼ਾ' ਗੀਤ 'ਤੇ ਮਨਮੋਹਕ ਪਰਫਾਰਮੈਂਸ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਕੁਝ ਇਮੋਜੀ ਵੀ ਸ਼ਾਮਲ ਕੀਤੇ ਹਨ। ਸ਼ਹਿਨਾਜ਼ ਦੀ ਇਸ ਵੀਡੀਓ ਨੂੰ ਫੈਨਜ਼ ਬੇਹੱਦ ਪਸੰਦ ਕਰ ਰਹੇ ਹਨ।

ਹੋਰ ਪੜ੍ਹੋ ...
  • Share this:

Shehnaaz Gill Video: ਅਦਾਕਾਰਾ ਅਤੇ ਗਾਇਕਾ ਸ਼ਹਿਨਾਜ਼ ਗਿੱਲ (Shehnaaz Gill) ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਸ਼ਾਨਦਾਰ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ 'ਚ ਸ਼ਹਿਨਾਜ਼ ਗਿੱਲ ਫਲਰਟ ਕਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਸ਼ਹਿਨਾਜ਼ ਗਿੱਲ ਦੇ ਅਵਤਾਰ ਨੂੰ ਦੇਖ ਕੇ ਲੱਗਦਾ ਹੈ ਕਿ ਉਨ੍ਹਾਂ ਨੇ ਇਹ ਵੀਡੀਓ 'ਉਮੰਗ 2022' 'ਚ ਆਪਣੇ ਪ੍ਰਦਰਸ਼ਨ ਦੌਰਾਨ ਬਣਾਈ ਸੀ। ਕਲਿੱਪ 'ਚ ਸ਼ਹਿਨਾਜ਼ ਨੂੰ 'ਨਸ਼ਾ' ਗੀਤ 'ਤੇ ਮਨਮੋਹਕ ਪਰਫਾਰਮੈਂਸ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਕੁਝ ਇਮੋਜੀ ਵੀ ਸ਼ਾਮਲ ਕੀਤੇ ਹਨ। ਸ਼ਹਿਨਾਜ਼ ਦੀ ਇਸ ਵੀਡੀਓ ਨੂੰ ਫੈਨਜ਼ ਬੇਹੱਦ ਪਸੰਦ ਕਰ ਰਹੇ ਹਨ।ਗਾਇਕਾ ਸ਼ਹਿਨਾਜ਼ ਗਿੱਲ ਦੀ ਇਸ ਵੀਡੀਓ ਦੇ ਕਮੈਂਟ ਸੈਕਸ਼ਨ 'ਚ ਪ੍ਰਸ਼ੰਸਕ ਪਿਆਰ ਭਰੇ ਕਮੈਂਟ ਕਰ ਰਹੇ ਹਨ। ਇੱਕ ਫੈਨ ਨੇ ਲਿਖਿਆ, "ਦਿਲ ਦੀ ਰਾਣੀ # shehnaazgill।" ਪੋਸਟ 'ਤੇ ਇਕ ਹੋਰ ਫੈਨ ਨੇ ਬਹੁਤ ਸਾਰੇ ਦਿਲ ਅਤੇ ਪਿਆਰ ਦੇ ਇਮੋਜੀ ਵਿੱਚ ਕਮੈਂਟ ਕੀਤਾ। ਇਸ ਤੋਂ ਪਹਿਲਾਂ ਵੀ ਸ਼ਹਿਨਾਜ਼ ਗਿੱਲ ਦੀ ਉਮੰਗ ਪਰਫਾਰਮੈਂਸ ਦੇ ਕਈ ਵੀਡੀਓਜ਼ ਵਾਇਰਲ ਹੋਏ ਸਨ, ਜਿਨ੍ਹਾਂ 'ਚ ਉਹ 'ਚਿਕਨੀ ਚਮੇਲੀ' ਤੋਂ 'ਹੌਲੀ ਹੌਲੀ' ਅਤੇ 'ਨੱਚ ਪੰਜਾਬਣ' ਤੱਕ ਡਾਂਸ ਕਰਦੀ ਨਜ਼ਰ ਆਈ ਸੀ।

ਸ਼ਹਿਨਾਜ਼ ਨੇ ਮੁੰਬਈ ਪੁਲਿਸ ਦੇ ਸਾਲਾਨਾ ਸੱਭਿਆਚਾਰਕ ਪ੍ਰੋਗਰਾਮ ਉਮੰਗ 2022 ਵਿੱਚ ਡਾਂਸ ਨੰਬਰਾਂ 'ਤੇ ਪ੍ਰਦਰਸ਼ਨ ਕੀਤਾ। ਉਸ ਦੇ ਪ੍ਰਦਰਸ਼ਨ ਦੇ ਵੀਡੀਓ (ਸ਼ਹਿਨਾਜ਼ ਗਿੱਲ ਡਾਂਸ ਵੀਡੀਓ) ਸੋਸ਼ਲ ਮੀਡੀਆ 'ਤੇ ਵਿਆਪਕ ਤੌਰ 'ਤੇ ਸ਼ੇਅਰ ਕੀਤੇ ਗਏ ਸਨ। ਬਾਲੀਵੁੱਡ ਸਿਤਾਰੇ ਸ਼ਾਹਰੁਖ ਖਾਨ, ਸਲਮਾਨ ਖਾਨ ਅਤੇ ਸਾਰਾ ਅਲੀ ਖਾਨ ਵਰਗੇ ਸਿਤਾਰਿਆਂ ਨੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ।

ਹਾਲ ਹੀ ਵਿੱਚ ਸ਼ਹਿਨਾਜ਼ ਨੂੰ ਅਹਿਮਦਾਬਾਦ ਵਿੱਚ ਇੱਕ ਫੈਸ਼ਨ ਵੀਕ ਵਿੱਚ ਰੈਂਪ ਵਾਕ ਕਰਦੇ ਦੇਖਿਆ ਗਿਆ ਸੀ। ਸ਼ਹਿਨਾਜ਼ ਗਿੱਲ ਦੇ ਇੱਕ ਪ੍ਰਸ਼ੰਸਕ ਨੇ ਟਵਿੱਟਰ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਸ਼ਹਿਨਾਜ਼ ਆਟੋਗ੍ਰਾਫ ਸਾਈਨ ਕਰਦੀ ਨਜ਼ਰ ਆ ਰਹੀ ਹੈ। ਇਸ ਵਿੱਚ ਸ਼ਹਿਨਾਜ਼ ਨੇ ਆਟੋਗ੍ਰਾਫ਼ ਵਿੱਚ ਸਿਦ ਅਤੇ ਨਾਜ਼ ਲਿਖਿਆ ਅਤੇ ਨਾਜ਼ ਉੱਤੇ ਸਿਦ ਦਾ ਨਾਮ ਲਿਖਿਆ।

ਦੁਲਹਨ ਦੀ ਤਰ੍ਹਾਂ ਸਜੀ ਸੀ ਸ਼ਹਿਨਾਜ਼

ਸ਼ਹਿਨਾਜ਼ ਗਿੱਲ ਅਹਿਮਦਾਬਾਦ ਵਿੱਚ ਫੈਸ਼ਨ ਵੀਕ ਵਿੱਚ ਡਿਜ਼ਾਈਨਰ ਸਾਮੰਤ ਚੌਹਾਨ ਦੁਆਰਾ ਡਿਜ਼ਾਈਨ ਕੀਤੇ ਲਾਲ ਰੰਗ ਦੇ ਲਹਿੰਗਾ ਵਿੱਚ ਸ਼ਾਨਦਾਰ ਲੱਗ ਰਹੀ ਸੀ। ਜਦੋਂ ਸ਼ਹਿਨਾਜ਼ ਰੈਂਪ 'ਤੇ ਵਾਕ ਕਰਨ ਆਈ ਤਾਂ ਫੈਨਜ਼ ਉਸ ਨੂੰ ਦੇਖ ਕੇ ਖੁਸ਼ ਹੋ ਗਏ। ਬ੍ਰਾਈਡਲ ਲੁੱਕ 'ਚ ਸ਼ਹਿਨਾਜ਼ ਬੀ ਵੀ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਸੀ। ਇਸ ਮੌਕੇ ਸ਼ਹਿਨਾਜ਼ ਗਿੱਲ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪੰਜਾਬੀ ਗੀਤ 'ਸੋਹਣੇ ਲਗਦੇ' 'ਤੇ ਡਾਂਸ ਵੀ ਕੀਤਾ।

Published by:rupinderkaursab
First published:

Tags: Bollywood, Entertainment news, Pollywood, Shehnaaz Gill