Home /News /entertainment /

Badshah: ਬਾਦਸ਼ਾਹ ਦੇ ਗੀਤ 'ਤੇ ਪਾਗਲ ਹੋਈ ਸ਼ਹਿਨਾਜ਼ ਗਿੱਲ, ਪ੍ਰਸ਼ੰਸ਼ਕ ਬੋਲੇ- ਪਾਗਲ ਹੈ...ਪਾਗਲ ਹੈ...

Badshah: ਬਾਦਸ਼ਾਹ ਦੇ ਗੀਤ 'ਤੇ ਪਾਗਲ ਹੋਈ ਸ਼ਹਿਨਾਜ਼ ਗਿੱਲ, ਪ੍ਰਸ਼ੰਸ਼ਕ ਬੋਲੇ- ਪਾਗਲ ਹੈ...ਪਾਗਲ ਹੈ...

shehnaaz gill Dance on Badshah Song

shehnaaz gill Dance on Badshah Song

Shehnaaz Gill Videos: ਬਾਲੀਵੁੱਡ ਅਭਿਨੇਤਰੀ ਸ਼ਹਿਨਾਜ਼ ਗਿੱਲ (Shehnaaz Gill) ਅਕਸਰ ਆਪਣੇ ਲੁੱਕ ਅਤੇ ਕਿਊਟਨੈੱਸ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਉਨ੍ਹਾਂ ਦੇ ਵੀਡੀਓ ਅਕਸਰ ਸੋਸ਼ਲ ਮੀਡੀਆ ਉੱਪਰ ਵਾਈਰਲ ਹੁੰਦੇ ਰਹਿੰਦੇ ਹਨ।

  • Share this:

Shehnaaz Gill Videos: ਬਾਲੀਵੁੱਡ ਅਭਿਨੇਤਰੀ ਸ਼ਹਿਨਾਜ਼ ਗਿੱਲ (Shehnaaz Gill) ਅਕਸਰ ਆਪਣੇ ਲੁੱਕ ਅਤੇ ਕਿਊਟਨੈੱਸ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਉਨ੍ਹਾਂ ਦੇ ਵੀਡੀਓ ਅਕਸਰ ਸੋਸ਼ਲ ਮੀਡੀਆ ਉੱਪਰ ਵਾਈਰਲ ਹੁੰਦੇ ਰਹਿੰਦੇ ਹਨ। ਜਿਨ੍ਹਾਂ ਨੂੰ ਪ੍ਰਸ਼ੰਸ਼ਕਾਂ ਦੁਆਰਾ ਬੇਹੱਦ ਪਸੰਦ ਕੀਤਾ ਜਾਂਦਾ ਹੈ। ਗਾਇਕਾ ਅਤੇ ਅਭਿਨੇਤਰੀ ਵੱਲੋਂ ਹਾਲ ਹੀ ਵਿੱਚ ਆਪਣਾ ਮਸਤੀ ਭਰਿਆ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਉਹ ਰੈਪਰ ਬਾਦਸ਼ਾਹ ਦੇ ਗੀਤ ਪਾਗਲ ਉੱਪਰ ਨੱਚਦੀ ਹੋਈ ਨਜ਼ਰ ਆ ਰਹੀ ਹੈ। ਤੁਸੀ ਵੀ ਵੇਖੋ ਇਹ ਵੀਡੀਓ...


ਦਰਅਸਲ, ਸ਼ਹਿਨਾਜ਼ ਗਿੱਲ ਰੈਪਰ ਬਾਦਸ਼ਾਹ ਦੇ ਗੀਤ ਪਾਗਲ ਉੱਪਰ ਡਾਂਸ ਕਰਦੇ ਹੋਏ ਨਜ਼ਰ ਆ ਰਹੀ ਹੈ। ਇਸ ਨੂੰ ਸ਼ੇਅਰ ਕਰ ਸ਼ਹਿਨਾਜ਼ ਨੇ ਲਿਖਿਆ, ਕੈਪਸ਼ਨ...ਇਸ ਵੀਡੀਓ ਉੱਪਰ ਪ੍ਰਸ਼ੰਸ਼ਕ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਕਿਹਾ... ਪਾਗਲ ਹੈ... ਪਾਗਲ ਹੈ... ਦੂਜੇ ਨੇ ਲਿਖਿਆ- ਹੈਲੋ ਸ਼ਨਸ਼ਾਈਨ...


ਵਰਕਫਰੰਟ ਦੀ ਗੱਲ ਕਰਿਏ ਤਾਂ ਸ਼ਹਿਨਾਜ਼ ਗਿੱਲ ਇਸ ਤੋਂ ਪਹਿਲਾਂ ਗੀਤ ਘਣੀ ਸਿਆਣੀ ਵਿੱਚ ਨਜ਼ਰ ਆਈ ਸੀ। ਜਿਸ ਨੂੰ ਪ੍ਰਸ਼ੰਸ਼ਕਾਂ ਨੇ ਬੇਹੱਦ ਪਸੰਦ ਕੀਤਾ ਸੀ। ਇਸ ਤੋਂ ਇਲਾਵਾ ਹਾਲ ਹੀ ਵਿੱਚ ਸ਼ਹਿਨਾਜ਼ ਗਾਇਕ ਗੁਰੂ ਰੰਧਾਵਾ ਨਾਲ ਗੀਤ ਮੂਨ ਰਾਈਜ਼ ਵਿੱਚ ਐਕਟ ਕਰਦੇ ਹੋਏ ਨਜ਼ਰ ਆਈ ਸੀ। ਜਿਸ ਨੂੰ ਦਰਸ਼ਕਾਂ ਦਾ ਭਰਮਾ ਹੁੰਗਾਰਾ ਮਿਲਿਆ। ਇਸ ਤੋਂ ਇਲਾਵਾ ਅਭਿਨੇਤਰੀ ਆਪਣੇ ਕਿਸੀ ਨਾ ਕਿਸੀ ਫੋਟੋਸ਼ੂਟ ਨੂੰ ਲੈ ਸੁਰਖੀਆਂ ਵਿੱਚ ਰਹਿੰਦੀ ਹੈ। ਫਿਲਹਾਲ ਉਹ ਆਪਣੇ ਵਾਈਟ ਟੌਪ ਵਾਲੀਆਂ ਖੂਬਸੂਰਤ ਤਸਵੀਰਾਂ ਨੂੰ ਲੈ ਚਰਚਾ ਬਟੋਰ ਰਹੀ ਹੈ।

Published by:Rupinder Kaur Sabherwal
First published:

Tags: Bollywood, Entertainment, Entertainment news, Pollywood, Shehnaaz Gill