HOME » NEWS » Films

ਬਿਗ ਬੌਸ 'ਚ ਹੋਈ ਹਿਮਾਂਸ਼ੀ ਖੁਰਾਣਾ ਅਤੇ ਸ਼ਹਿਨਾਜ਼ ਵਿਚਾਲੇ ਕੁੱਟਮਾਰ- ਵੀਡੀਓ

News18 Punjab
Updated: November 22, 2019, 1:37 PM IST
ਬਿਗ ਬੌਸ 'ਚ ਹੋਈ ਹਿਮਾਂਸ਼ੀ ਖੁਰਾਣਾ ਅਤੇ ਸ਼ਹਿਨਾਜ਼ ਵਿਚਾਲੇ ਕੁੱਟਮਾਰ- ਵੀਡੀਓ

  • Share this:
ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੀ ਸਭ ਤੋਂ ਵੱਡੀ ਐਂਟਰਟੇਨਰ ਸ਼ਹਿਨਾਜ਼ ਕੌਰ ਗਿੱਲ ਤੇ ਹਿਮਾਂਸ਼ੀ ਖੁਰਾਨਾ ਪੁਰਾਣੀਆਂ ਦੁਸ਼ਮਣਾਂ ਹਨ। ਸ਼ੋਅ 'ਚ ਦੋਵਾਂ ਨੇ ਇਕ-ਦੂਜੇ ਤੋਂ ਦੂਰੀ ਬਣਾ ਰੱਖੀ ਸੀ ਤਾਂ ਕਿ ਕਿਸੇ ਵੀ ਗੱਲ 'ਤੇ ਝਗੜਾ ਨਾ ਹੋਵੇ। ਹਿਮਾਂਸ਼ੀ ਨੂੰ ਸ਼ੋਅ 'ਚ ਆਏ 2 ਹਫਤੇ ਹੋ ਚੁੱਕੇ ਹਨ ਪਰ ਉਸ ਨੇ ਸ਼ਹਿਨਾਜ਼ ਨਾਲ ਠੀਕ ਤਰ੍ਹਾਂ ਗੱਲ ਤੱਕ ਨਹੀਂ ਕੀਤੀ। ਹਾਲਾਂਕਿ ਸ਼ਹਿਨਾਜ਼ ਨੇ ਉਸ ਨਾਲ ਦੋਸਤੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਹਿਮਾਂਸ਼ੀ ਨੇ ਉਸ ਨੂੰ ਮੁਆਫ ਕਰਨ ਤੋਂ ਇਨਕਾਰ ਕਰ ਦਿੱਤਾ। ਦੋ ਹਫਤਿਆਂ 'ਚ ਦੋਵਾਂ ਨੇ ਇਕ-ਦੂਜੇ ਨਾਲ ਕੋਈ ਪੰਗਾ ਨਹੀਂ ਲਿਆ ਪਰ ਹੁਣ ਦੋਵਾਂ ਦੀ ਦੁਸ਼ਮਣੀ ਖੁੱਲ੍ਹ ਕੇ ਸਾਹਮਣੇ ਆਉਣ ਲੱਗੀ ਹੈ। ਇੰਨਾ ਹੀ ਨਹੀਂ ਅਪਕਮਿੰਗ ਐਪੀਸੋਡ 'ਚ ਦੋਵਾਂ 'ਚ ਹੱਥੋਂਪਾਈ ਹੁੰਦੀ ਨਜ਼ਰ ਆਵੇਗੀ। ਜਿਥੇ ਇਕ ਪਾਸੇ ਸਿਧਾਰਥ ਤੇ ਆਸਿਮ ਆਪਣਾ ਆਪਾ ਗੁਆਉਂਦੇ ਦਿਸੇ। ਉਥੇ ਹੀ ਦੋਵਾਂ ਦਾ ਝਗੜਾ ਸੁਲਝਾਉਣ ਕਾਰਨ ਘਰਵਾਲੇ ਤਿੰਨ ਗਰੁੱਪਾਂ 'ਚ ਵੰਡ ਜਾਂਦੇ ਹਨ। ਇਕ ਗਰੁੱਪ ਉਹ ਜੋ ਸਿਧਾਰਥ ਨਾਲ ਹੈ, ਇਕ ਜੋ ਆਸਿਮ ਨਾਲ ਹੈ ਤੇ ਇਕ ਉਹ ਜੋ ਇਕ ਇਸ ਲੜਾਈ 'ਚ ਹੀ ਨਹੀਂ ਪੈ ਰਹੇ।

Loading...
 




View this post on Instagram




 

#ShehnaazGill aur @iamhimanshikhurana ke beech hui kis baat par haatha paayi? Jaaniye aaj raat 10:30 baje. Anytime on @voot. @vivo_india @daburamlaindia @bharat.pe @beingsalmankhan #BiggBoss13 #BiggBoss #BB13 #SalmanKhan


A post shared by Colors TV (@colorstv) on









ਟਾਸਕ ਦੌਰਾਨ ਘਰਵਾਲਿਆਂ ਨੇ ਦੋਸ਼ ਲਾਇਆ ਕਿ ਹਿਮਾਂਸ਼ੀ ਨੇ ਆਸਿਮ ਨੂੰ ਸਿਰ ਚੜ੍ਹਿਆ ਹੋਇਆ ਹੈ, ਇਸ ਲਈ ਉਹ ਇੰਨ੍ਹਾ ਐਗ੍ਰਸਿਵ ਹੋ ਰਹੇ ਹਨ। ਉਥੇ ਹੀ ਸ਼ੇਫਾਲੀ, ਆਰਤੀ ਤੇ ਹਿਮਾਂਸ਼ੀ ਨੇ ਸਨਾ 'ਤੇ ਸਿਧਾਰਥ ਤੇ ਆਸਿਮ ਵਿਚਕਾਰ ਅੱਗ ਲਾਉਣ ਦਾ ਦੋਸ਼ ਲਾਇਆ। ਅਪਕਮਿੰਗ ਐਪੀਸੋਡ 'ਚ ਦਿਖਾਇਆ ਜਾਵੇਗਾ ਕਿ ਹਿਮਾਂਸ਼ੀ ਤੇ ਸ਼ਹਿਨਾਜ਼ ਕਿਸੇ ਗੱਲ 'ਤੇ ਆਹਮਣੇ-ਸਾਹਮਣੇ ਆ ਜਾਣਗੀਆਂ। ਹਿਮਾਂਸ਼ੀ, ਸ਼ਹਿਨਾਜ਼ ਨੂੰ ਆਖੇਗੀ ਕਿ 'ਬਾਹਰ ਤਾਂ ਛੱਡ ਦਿੱਤਾ ਸੀ ਤੈਨੂੰ।' ਇਸ ਤੋਂ ਬਾਅਦ ਸ਼ਹਿਨਾਜ਼, ਹਿਮਾਂਸ਼ੀ 'ਤੇ ਬੁਰੀ ਤਰ੍ਹਾਂ ਭੜਕ ਜਾਵੇਗੀ ਤੇ ਦੋਵਾਂ 'ਚ ਤਿੱਖੀ ਬਹਿਸ ਹੋਵੇਗੀ। ਇਸ ਦੌਰਾਨ ਹਿਮਾਂਸ਼ੀ ਆਪਣਾ ਆਪਾ ਗੁਆਹ ਦੇਵੇਗੀ ਤੇ ਸ਼ਹਿਨਾਜ਼ ਨੂੰ ਧੱਕਾ ਮਾਰੇਗੀ।


First published: November 22, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...