ਬਿੱਗ ਬੌਸ 13 ਤੋਂ ਸਿੱਧਾਰਥ ਸ਼ੁਕਲਾ ਦੇ ਜਾਣ ਤੋ ਬਾਅਦ ਫੈਨਜ਼ ਜੋ ਚੀਜ ਸਭ ਤੋਂ ਜ਼ਿਆਦਾ ਮਿਸ ਕਰ ਰਹੇ ਸਨ ਉਹ ਸੀ ਸ਼ਹਿਨਾਜ ਅਤੇ ਉਨ੍ਹਾਂ ਦੇ ਵਿੱਚ ਦੀ ਕੈਮਿਸਟਰੀ। ਦੋਨਾਂ ਦੇ ਵਿੱਚ ਉਹੀ ਕੈਮਿਸਟਰੀ ਫਿਰ ਤੋਂ ਨਜ਼ਰ ਆਉਣ ਲੱਗੀ ਹੈ। ਕਲਰਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਅਜੋਕੇ ਐਪੀਸੋਡ ਦਾ ਇੱਕ ਪ੍ਰੋਮੋ ਸ਼ੇਅਰ ਕੀਤਾ ਹੈ ਜਿਸ ਵਿੱਚ ਸ਼ਹਿਨਾਜ, ਸਿੱਧਾਰਥ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ।
ਵੀਡੀਓ ਵਿੱਚ ਦਿਖ ਰਿਹਾ ਹੈ, ਸ਼ਹਿਨਾਜ, ਸਿੱਧਾਰਥ ਨੂੰ ਕਹਿੰਦੀ ਹੈ ਕਿ ਤੂੰ ਮੇਰੇ ਨਾਲ ਗੱਲ ਕਰੇਗਾ ਜਾਂ ਨਹੀਂ? ਇਸ ਉੱਤੇ ਸਿੱਧਾਰਥ ਕਹਿੰਦੇ ਹਨ ਨਹੀਂ, ਹੁਣ ਸਭ ਖਤਮ ਹੋ ਗਿਆ। ਇਸ ਤੋਂ ਬਾਅਦ ਸ਼ਹਿਨਾਜ ਕਾਫੀ ਨੌਟੰਕੀ ਕਰਦੀ ਵਿੱਖ ਰਹੀ ਹੈ। ਸਿੱਧਾਰਥ ਨੂੰ ਮਨਾਉਣ ਲਈ ਉਹ ਹਰ ਯਤਨ ਕਰ ਰਹੀ ਹੈ। ਕਦੇ ਉਹ ਆਪਣੀਆਂ ਅੱਖਾਂ ਵਿੱਚ ਪਾਣੀ ਪਾਕੇ ਰੋਣ ਦਾ ਡਰਾਮਾ ਕਰਦੀ ਹੈ ਤਾਂ ਕਦੇ ਉਨ੍ਹਾਂ ਨੂੰ ਕੁੱਟਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bigg Boss 13, Shehnaaz Gill, Shehnaz Gill