ਬਿੱਗ ਬੌਸ 13 ਦੇ ਘਰ ’ਚ ਸ਼ਹਿਨਾਜ ਗਿੱਲ ਤੇ ਸਿਧਾਰਥ ਸ਼ੁਕਲਾ ਦੇ ਵਿਚਾਲੇ ਦਰਾਰ ਵਧਦੀ ਜਾ ਰਹੀ ਹੈ। ਆਉਣ ਐਪੀਸੋਡ ’ਚ ਦੋਹਾਂ ਵਿਚਾਲੇ ਦੋਸਤੀ ਹੋਰ ਵੀ ਜਿਆਦਾ ਖਰਾਬ ਹੁੰਦੀ ਹੋਈ ਨਜਰ ਆ ਸਕਦੀ ਹੈ। ਆਉਣ ਵਾਲੇ ਐਪੀਸੋਡ ਦਾ ਇਕ ਪ੍ਰੋਮੋ ਸਾਹਮਣੇ ਆਇਆ ਹੈ ਜਿਸ ’ਚ ਸ਼ਹਿਨਾਜ ਗਿੱਲ ਨੇ ਸਿਧਾਰਥ ਨੂੰ ਕਿਹਾ ਕਿ ਉਹ ਉਸ ਤੋਂ ਨਫਰਤ ਕਰਦੀ ਹੈ। ਇਸ਼ ਤੋਂ ਬਾਅਦ ਗੁੱਸੇ ਚ ਆਈ ਸ਼ਹਿਨਾਜ ਗਿੱਲ ਸਿਧਾਰਥ ਦਾ ਸਾਥ ਛੱਡ ਕੇ ਆਸਿਮ ਦੇ ਨਾਲ ਮਿਲਕੇ ਗੇਮ ਖੇਡਦੀ ਹੈ। ਨਾਲ ਹੀ ਇਸ ਗੇਮ ਦੌਰਾਨ ਸ਼ਹਿਨਾਜ ਗਿੱਲ ਦੇ ਤੇਵਰ ਵੀ ਕਾਫੀ ਬਦਲੇ ਹੋਏ ਨਜਰ ਆਏ। ਨਾਲ ਹੀ ਸਿਧਾਰਥ ਸ਼ਹਿਨਾਜ ਤੇ ਕੁਮੈਂਟ ਵੀ ਕਰਦੇ ਹੋਏ ਨਜਰ ਆਏ।
ਸਿਧਾਰਥ ਸ਼ਹਿਨਾਜ ਨੂੰ ਕਹਿੰਦੇ ਹੋਏ ਨਜਰ ਆ ਰਹੇ ਹਨ ਕਿ ਇਹੀ ਹੁੰਦਾ ਹੈ ਜਦੋ ਲੋਕ ਦੋ ਪਾਸੇ ਹੁੰਦੇ ਹਨ ਜਿਸ ਤੋਂ ਬਾਅਦ ਸ਼ਹਿਨਾਜ ਇਸ ਗੱਲ੍ਹ ਤੋਂ ਚਿੜ ਜਾਂਦੀ ਹੈ ਤੇ ਸਿਧਾਰਥ ਨੂੰ ਅਜਿਹਾ ਨਾ ਬੋਲਣ ਦੇ ਲਈ ਕਹਿੰਦੀ ਇਸ ਦੇ ਬਾਅਦ ਵੀ ਸਿਧਾਰਥ ਬੋਲਣ ਤੇ ਨਹੀਂ ਰੁਕਦੇ। ਜਿਸ ਤੋਂ ਬਾਅਦ ਸ਼ਹਿਨਾਜ ਸਿਧਾਰਥ ਨੂੰ ਧੱਕਾ ਦੇ ਦਿੰਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bigg Boss 13, Shehnaaz Gill