Home /News /entertainment /

ਸ਼ਹਿਨਾਜ਼ ਬਣੀ ਚੰਡੀਗੜ੍ਹ "ਮੋਸਟ ਡਿਜ਼ਾਇਰੇਬਲ ਵੂਮਨ 2020"

ਸ਼ਹਿਨਾਜ਼ ਬਣੀ ਚੰਡੀਗੜ੍ਹ "ਮੋਸਟ ਡਿਜ਼ਾਇਰੇਬਲ ਵੂਮਨ 2020"

  • Share this:

ਪੰਜਾਬ ਦੀ ਕੈਟਰੀਨਾ ਕੈਫ਼ ਅਖਵਾਉਣ ਵਾਲੀ ਅਦਾਕਾਰਾ ਤੇ ਗਾਇਕਾ ਸ਼ਹਿਨਾਜ਼ ਕੌਰ ਗਿੱਲ ਨੇ ਇਕ ਵਾਰ ਫਿਰ ਲੋਕਾਂ ਦੇ ਦਿਲ 'ਚ ਘਰ ਕੀਤਾਹੈ ਦਸਦੀਏ ਕਿ ਸ਼ਹਿਨਾਜ਼ 'ਮੋਸ੍ਟ  ਡਿਜ਼ਾਇਰੇਬਲ' ਤੇ ਓਦੋ ਹੀ ਬਣ ਗਈ ਸੀ ਜਦੋ ਉਸ ਨੂੰ 'ਬਿਗ ਬੋਸ' ਦੇ ਵਿਚ ਖੂਬ ਪਸੰਦ ਕੀਤਾ ਗਿਆ ਸੀ। ਲਗਾਤਾਰ ਸ਼ਹਿਨਾਜ਼ ਤੇ ਸਿਧਾਰਥ ਦੇ hashtags ਵੀ ਟਰੇਂਡ 'ਚ ਰਹੇ ਤੇ ਹੁਣ ਸ਼ਹਿਨਾਜ਼ ਨੇ ਚੰਡੀਗੜ੍ਹ ਦੇ ਲੋਕ ਦਾ ਦਿਲ ਜਿੱਤ ਕੇ ਹੋਰ ਵੀ ਜ਼ਿਆਦਾ ਲੋਕਾਂ ਦੀ ਪਹਿਲੀ ਪਸੰਦ ਬਣ ਚੁਕੀ ਹੈ।

ਸ਼ਹਿਨਾਜ਼ ਗਿੱਲ ਨੂੰ ਚੰਡੀਗੜ੍ਹ ਮੋਸਟ ਡਿਜ਼ਾਇਰੇਬਲ ਵੂਮਨ 2020 ਦੀ ਸੂਚੀ 'ਚ ਪਹਿਲਾ ਸਥਾਨ ਮਿਲਿਆ ਹੈ। ਹਾਲਾਂਕਿ ਪਿਛਲੇ ਸਾਲ ਸ਼ਹਿਨਾਜ਼ ਗਿੱਲ ਨੂੰ ਇਸ ਸੂਚੀ 'ਚ ਚੌਥੇ ਨੰਬਰ 'ਤੇ ਜਗ੍ਹਾ ਮਿਲੀ ਸੀ। ਇਹ ਵੱਡਾ ਸਨਮਾਨ ਮਿਲਣ 'ਤੇ ਸ਼ਹਿਨਾਜ਼ ਗਿੱਲ ਨੇ ਆਪਣੇ ਚਾਹੁਣ ਵਾਲਿਆਂ ਦਾ ਵੀ ਧੰਨਵਾਦ ਵੀ ਕੀਤਾ ਹੈ। ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ ਅਤੇ ਹਮੇਸ਼ਾ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ, ਜੋ ਕਿ ਬਹੁਤ ਜਲਦੀ ਵਾਇਰਲ ਵੀ ਹੁੰਦੀਆਂ ਹਨ।

ਆਪਣੀ ਪੋਸਟ ਸਾਂਝੀ ਕਰਕੇ ਸ਼ਹਿਨਾਜ਼ ਲਿਖਦੀ ਹੈ, ''ਚੰਡੀਗੜ੍ਹ ਮੋਸਟ ਡਿਜ਼ਾਇਰੇਬਲ ਵੂਮਨ 2020 ਬਣਾਉਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ। ਇਹ ਸਿਰਫ਼ ਤੁਹਾਡੇ ਸਮਰਥਨ ਕਾਰਨ ਸੰਭਵ ਹੋਇਆ ਹੈ।'' ਸ਼ਹਿਨਾਜ਼ ਗਿੱਲ ਨੇ ਇਕ ਇੰਟਰਵਿਊ 'ਚ ਕਿਹਾ ਕਿ ਉਹ ਸੋਸ਼ਲ ਮੀਡੀਆ 'ਤੇ ਆਪਣਾ ਅਸਲੀ ਪੱਖ ਦਿਖਾਉਂਦੀ ਹੈ ਤੇ ਲੋਕਾਂ ਨਾਲ ਕੁਨੈਕਟ ਕਰਦੀ ਹੈ।

"'ਮੈਂ ਦੁਨੀਆ ਨੂੰ ਅਪਣਾ ਸੱਚਾ ਸਵਰੂਪ ਦਿਖਾਉਂਦੀ ਹਾਂ। ਇਸ ਦੇ ਚਲਦੇ ਮੈਂ ਲੋਕਾਂ ਨਾਲ ਜੁੜ ਜਾਂਦੀ ਹਾਂ। ਮੇਰੇ ਅਨੁਸਾਰ ਜੇਕਰ ਤੁਹਾਡੀ ਪਰਸਨੈਲਟੀ ਚੰਗੀ ਹੈ ਤਾਂ ਲੋਕ ਤੁਹਾਨੂੰ ਪਸੰਦ ਕਰਦੇ ਹਨ ਕਿਉਂਕਿ ਲੋਕ ਤੁਹਾਡੀ ਤਰ੍ਹਾਂ ਬਣਨਾ ਚਾਹੁੰਦੇ ਹਨ।''

ਸ਼ਹਿਨਾਜ਼ ਗਿੱਲ ਤੋਂ ਜਦੋਂ ਪੁੱਛਿਆ ਗਿਆ ਕਿ ਮੋਸਟ ਡਿਜ਼ਾਇਰੇਬਲ ਮੈਨ ਦਾ ਪੁਰਸਕਾਰ ਉਹ ਕਿਸ ਨੂੰ ਦੇਣਾ ਚਾਹੁੰਦੀ ਹੈ ਤਾਂ ਇਸ 'ਤੇ ਉਨ੍ਹਾਂ ਨੇ ਸਿਧਾਰਥ ਸ਼ੁਕਲਾ ਦਾ ਨਾਂ ਲਿਆ। ਸ਼ਹਿਨਾਜ਼ ਗਿੱਲ ਕਹਿੰਦੀ ਹੈ 'ਦਿ ਮੋਸਟ ਡਿਜ਼ਾਇਰੇਬਲ ਮੈਨ ਮੇਰੇ ਅਨੁਸਾਰ ਸਿਧਾਰਥ ਸ਼ੁਕਲਾ ਹੈ। ਉਨ੍ਹਾਂ 'ਚ ਬਹੁਤ ਚੰਗੀਆਂ ਆਦਤਾਂ ਹਨ। ਉਹ ਇਮਾਨਦਾਰ, ਦਿਆਵਾਨ, ਧਿਆਨ ਰੱਖਦੇ ਹਨ।

'ਦੱਸਣਯੋਗ ਹੈ ਕਿ ਸ਼ਹਿਨਾਜ਼ ਗਿੱਲ ਹਾਲ ਹੀ 'ਚ ਕੈਨੇਡਾ ਤੋਂ ਵਾਪਸ ਆਈ ਹੈ। ਉਥੇ ਉਨ੍ਹਾਂ ਨੇ ਪੰਜਾਬੀ ਫ਼ਿਲਮ 'ਹੌਸਲ ਰੱਖ' ਦੀ ਸ਼ੂਟਿੰਗ ਕੀਤੀ ਹੈ। ਇਸ ਫ਼ਿਲਮ 'ਚ ਉਨ੍ਹਾਂ ਤੋਂ ਇਲਾਵਾ ਦਿਲਜੀਤ ਦੋਸਾਂਝ ਤੇ ਸੋਨਮ ਬਾਜਵਾ ਵੀ ਅਹਿਮ ਭੂਮਿਕਾ 'ਚ ਹਨ। ਇਹ ਫ਼ਿਲਮ ਜਲਦ ਰਿਲੀਜ਼ ਹੋਵੇਗੀ। ਲੋਕਾਂ ਨੂੰ ਇਕ ਵਾਰ ਫਿਰ ਖੁਸ਼ ਕਰੇਗੀ ਸ਼ਹਿਨਾਜ਼ ਆਪਣੀ ਅਦਾਕਾਰੀ ਨਾਲ ਜਾਂ ਸਮਾਂ ਹੀ ਦਸੇਗਾ।

Published by:Anuradha Shukla
First published:

Tags: Shehnaz Gill