ਬਿੱਗ ਬੌਸ 13ਵਾਂ ਸੀਜ਼ਨ ਆਪਣੇ ਆਖਿਰੀ ਪੜਾਅ ’ਤੇ ਹੈ। ਪਰ ਕੰਟੇਸਟੇਂਟ ਵਿਚਾਲੇ ਹੰਗਾਮਾ ਘੱਟ ਹੋਣ ਦੀ ਥਾਂ ਤੇ ਹੋਰ ਵੀ ਵਧਦਾ ਜਾ ਰਿਹਾ ਹੈ। ਬੀਤੇ ਐਪੀਸੋਡ ’ਚ ਜਿੱਥੇ ਸ਼ਹਿਨਾਜ ਤੇ ਸਿਧਾਰਥ ਵਿਚਾਲੇ ਹੋਈ ਦੋਸਤੀ ’ਚ ਦਰਾਰ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਦੂਜੇ ਪਾਸੇ ਸ਼ੇਫਾਲੀ ਤੇ ਆਸਿਮ ਦੇ ਵਿਚਾਲੇ ਵੀ ਦੁਸ਼ਮਣੀ ਵਧਦੀ ਜਾ ਰਹੀ ਹੈ। ਦੋਹਾਂ ਵਿਚਾਲੇ ਲੜਾਈ ਝਗੜਾ ਵੀ ਬਹੁਤ ਦਿਖ ਰਿਹਾ ਹੈ। ਬੀਤੇ ਹਫਤੇ ’ਚ ਫੈਮਿਲੀ ਵੀਕ ਦੌਰਾਨ ਸ਼ੇਫਾਲੀ ਜ਼ਰੀਵਾਲਾ ਦੇ ਪਤੀ ਪਰਾਗ ਤਿਆਗੀ ਆਏ ਸੀ ਜਿਸ ਚ ਉਨ੍ਹਾਂ ਨੇ ਆਸਿਮ ਨੂੰ ਉਨ੍ਹਾਂ ਦੀ ਪਤਨੀ ਦੇ ਨਾਲ ਗਲਤ ਵਿਵਹਾਰ ਕਰਨ ਤੇ ਫਟਕਾਰ ਲਗਾਈ ਸੀ। ਇਸ ਤੋਂ ਬਾਅਦ ਕੁਝ ਸਮੇਂ ਲਈ ਦੋਹਾਂ ਵਿਚਾਲੇ ਸਭ ਕੁਝ ਠੀਕ ਹੋਇਆ ਹੀ ਸੀ ਪਰ ਫਿਰ ਤੋਂ ਦੋਹਾਂ ਵਿਚਾਲੇ ਲੜਾਈ ਹੋਈ।
ਇਸ ਦੌਰਾਨ ਦੀ ਵੀਡੀਓ ਕਲਿੱਪ ਸਾਹਮਣੇ ਆਈ ਹੈ ਜਿਸ ’ਚ ਆਸਿਮ ਸ਼ੇਫਾਲੀ ਦੇ ਪਤੀ ਨੂੰ ਨਲਾ ਬੁਲਾਉਂਦੇ ਹੋਏ ਨਜਰ ਆ ਰਹੇ ਹਨ। ਇਸ ਤੋਂ ਬਾਅਦ ਸ਼ੇਫਾਲੀ ਜਰੀਵਾਲਾ ਦੇ ਪਤੀ ਪਰਾਗ ਤਿਆਗੀ ਨੇ ਆਸਿਮ ਰਿਆਜ਼ ਨੂੰ ਖੁੱਲ੍ਹੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਿਸ ਦਿਨ ਬਿੱਗ ਬੌਸ 13 ਦਾ ਫਿਨਾਲੇ ਹੋਵੇਗਾ ਉਸ ਦਿਨ ਉਹ ਦੇਖ ਲੈਣਗੇ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਮੈਨੂੰ ਨਲਾ ਬੋਲ ਰਿਹਾ ਹੈ ਜੋ ਉਸਦੇ ਲਈ ਇਨ੍ਹੀ ਵੱਡੀ ਖੁਸ਼ਖਬਰੀ ਲੈਕੇ ਆਇਆ ਸੀ। ਪਰਾਗ ਤਿਆਗੀ ਨੇ ਇਹ ਵੀਡੀਓ ਆਪਣੇ ਅਕਾਉਂਟ ਤੇ ਸਾਂਝੀ ਕੀਤੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bigg Boss 13