HOME » NEWS » Films

Sherni Movie Review: ਵਿੱਦਿਆ ਬਾਲਨ ਨੇ ਇਨਸਾਨਾਂ ਤੇ ਜੰਗਲੀ ਜੀਵਾਂ ਦੀ ਕਹਾਣੀ ਨੂੰ ਬਾਖੂਬੀ ਪਰਦੇ ਤੇ ਉਭਾਰਿਆ

News18 Punjabi | Trending Desk
Updated: June 19, 2021, 3:14 PM IST
share image
Sherni Movie Review: ਵਿੱਦਿਆ ਬਾਲਨ ਨੇ ਇਨਸਾਨਾਂ ਤੇ ਜੰਗਲੀ ਜੀਵਾਂ ਦੀ ਕਹਾਣੀ ਨੂੰ ਬਾਖੂਬੀ ਪਰਦੇ ਤੇ ਉਭਾਰਿਆ
Sherni Movie Review: ਵਿੱਦਿਆ ਬਾਲਨ ਨੇ ਇਨਸਾਨਾਂ ਤੇ ਜੰਗਲੀ ਜੀਵਾਂ ਦੀ ਕਹਾਣੀ ਨੂੰ ਬਾਖੂਬੀ ਪਰਦੇ ਤੇ ਉਭਾਰਿਆ

  • Share this:
  • Facebook share img
  • Twitter share img
  • Linkedin share img
ਸ਼ੇਰਨੀ

ਕਾਸਟ: ਵਿਦਿਆ ਬਾਲਨ, ਬ੍ਰਿਜੇਂਦਰ ਕਾਲਾ, ਸ਼ਰਤ ਸਕਸੈਨਾ, ਵਿਜੇ ਰਾਜ਼, ਨੀਰਜ ਕਬੀ

ਨਿਰਦੇਸ਼ਕ: ਅਮਿਤ ਮਸੂਰਕਰ
ਸ਼ੇਰਨੀ ਦਾ ਪ੍ਰਬੰਧ ਇਸ ਨੂੰ ਇਕ ਅਲ਼ੱਗ ਫਿਲਮ ਬਣਾਉਂਦਾ ਹੈ ਤੇ ਇਹ ਮਨੁੱਖ ਬਨਾਮ ਜੰਗਲੀ ਅਤੇ ਉਨ੍ਹਾਂ ਦੇ ਆਪਸੀ ਬਚਾਅ ਦੀ ਬਹੁਤ ਹੀ ਗੁੰਝਲਦਾਰ ਮਾਮਲੇ ਦੀ ਸੌਖੀ ਕਹਾਣੀ ਹੈ । ਅਸੀਂ ਸਭ ਨੇ ਬਚਪਨ ਤੋਂ ਇਹ ਗੱਲ ਸਿੱਖੀ ਹੈ ਕਿ ਜਾਨਵਰ ਸਾਡੇ ਦੋਸਤ ਹਨ , ਉਹਨਾਂ ਵਿੱਚ ਵੀ ਜਾਨ ਹੁੰਦੀ ਹੈ ਤੇ ਉਹਨਾਂ ਨੂੰ ਵੀ ਸਾਡੀ ਤਰ੍ਹਾਂ ਦੁਖ ਹੁੰਦਾ ਹੈ ।ਪਹਿਲਾਂ “ਹਾਥੀ ਮੇਰੇ ਸਾਥੀ” ਤੇ “ਤੇਰੀ ਮਿਹਰਬਾਨੀਆਂ” ਵਰਗੀਆਂ ਫਿਲਮਾਂ ਵਿੱਚ ਅਸੀਂ ਜਾਨਵਰ ਤੇ ਇਨਸਾਨਾਂ ਦੀ ਆਪਸੀ ਸਾਂਝ ਦੇਖੀ ਹੈ ਪਰ ਵਿੱਦਿਆ ਬਾਲਨ ਦੀ ਫਿਲਮ ਕੁਝ ਅਲੱਗ ਹੈ ਤੇ ਇਹ ਹੋਰ ਗਹਿਰਾਈ ਤੱਕ ਜਾਂਦੀ ਹੈ । ਇਸ ਕਹਾਣੀ ਵਿੱਚ ਵਿਦਿਆ ਵਿਨਸੈਂਟ ਵਣ ਵਿਭਾਗ ਦੀ ਪ੍ਰਮੁੱਖ ਹੈ ਜੋ ਜੰਗਲ ਵਿੱਚ ਘੁੰਮ ਰਹੀ ਹੈ ਤੇ ਜਾਨਵਰਾਂ ਨੂੰ ਮਾਰਨ ਵਾਲ਼ੀ ਸ਼ੇਰਨੀ ਨੂੰ ਸਹੀ ਸਲਾਮਤ ਫੜਨਾ ਚਾਹੁੰਦੀ ਹੈ ਪਰ ਉਸਦੇ ਰਸਤੇ ਵਿੱਚ ਇਸ ਲਈ ਕਈ ਰੁਕਾਵਟਾਂ ਹਨ ।

ਡਾਇਰੈਕਟਰ ਅਮਿਤ ਮਸੂਰਕਰ ਦੀ ਸ਼ੇਰਨੀ ਇਸ ਲਈ ਵੱਖਰੀ ਹੈ ਕਿਉਂਕਿ ਇਹ ਵੱਖ-ਵੱਖ ਪਾਰਟੀਆਂ ਦੀ ਸ਼ਮੂਲੀਅਤ ਨੂੰ ਦਰਸਾਉਂਦੀ ਹੈ ਜੋ ਮਨੁੱਖ-ਜਾਨਵਰਾਂ ਦੇ ਟਕਰਾਅ ਨੂੰ ਲੰਬੇ ਸਮੇਂ ਦੀ ਬਜਾਏ ਤੁਰੰਤ ਹੱਲ ਵਿਚ ਦਿਲਚਸਪੀ ਲੈਂਦੀ ਹੈ । ਮਸੂਰਕਰ (ਸੁਲੇਮਣੀ ਕੇਡਾ, ਨਿਊਟਨ) ਤਿੰਨ-ਚਾਰ ਵੱਖ-ਵੱਖ ਪਾਰਟੀਆਂ ਲੱਭਦਾ ਹੈ ਅਤੇ ਫਿਰ ਉਨ੍ਹਾਂ ਨੂੰ ਮੱਧ ਪ੍ਰਦੇਸ਼ ਵਿਚ ਸ਼ੇਰਨੀ ਨਾਲ ਡੀਲ਼ ਕਰਨ ਲਈ ਛੱਡ ਦਿੰਦਾ ਹੈ ।

ਇਸ ਫਿਲਮ ਵਿੱਚ ਵਿਦਿਆ ਦਾ ਬਾੱਸ ਬੰਸਲ ਆਪਣੀ ਜਿੰਮੇਵਾਰੀਆਂ ਤੋਂ ਭੱਜ ਰਿਹਾ ਦਿਸਦਾ ਹੈ ਤੇ ਉਸ ਸ਼ੇਰਨੀ ਨੂੰ ਮਾਰਨ ਲਈ ਇੱਕ ਪ੍ਰਾਈਵੇਟ ਸ਼ਿਕਾਰੀ ਪਿੰਟੂ ਭਈਆ ਨੂੰ ਲੈ ਕੇ ਆਉਦਾ ਹੈ ।ਇਸਦੇ ਨਾਲ਼ ਹੀ ਲੋਕਲ ਰਾਜਨੇਤਾ ਜੰਗਲ ਤੇ ਸ਼ੇਰਨੀ ਨੂੰ ਲੈ ਕੇ ਰਾਜਨੀਤੀ ਕਰਨ ਲੱਗਦੇ ਹਨ ਤਾਂ ਜੋ ਇਹ ਮੁੱਦਾ ਆਉਣ ਵਾਲੀਆਂ ਚੋਣਾਂ ਵਿੱਚ ਕੰਮ ਆ ਸਕੇ ।

ਨਿਊਟਨ ਦੀ ਤਰ੍ਹਾਂ ਇਸ ਵਿੱਚ ਵੀ ਕੋਈ ਖਲਨਾਇਕ (ਵਿਲਨ) ਨਹੀਂ ਹੈ । ਆਸਥਾ ਟਿਕੂ ਨੇ ਇਸ ਕਹਾਣੀ ਨੂੰ ਲਿਖਿਆ ਹੈ ਤੇ ਉਸ ਵੱਲੋਂ ਲਿਖਿਆ ਗਿਆ ਸਕਰੀਨ ਪਲੇਅ ਇਸ ਗੱਲ ਤੇ ਕਟਾਕਸ਼ ਕਰਦਾ ਹੈ ਕਿਵੇਂ ਸਰਕਾਰੀ ਮਹਿਕਮੇ ਤੇ ਲੋਕਲ ਨੇਤਾ ਆਪਣੀ ਸੋਚ ਦੇ ਹਿਸਾਬ ਨਾਲ਼ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਦੀ ਕੋਸ਼ਿਸ ਕਰਦੇ ਹਨ । ਉਹਨਾਂ ਦੇ ਤਰੀਕੇ ਬੇਸ਼ੱਕ ਅਲੱਗ ਹਨ ਪਰ ਉਹਨਾਂ ਦੀ ਨੀਅਤ ਬੁਰੀ ਨਹੀਂ ਹੈ ।

ਸ਼ੇਰਨੀ ਦਾ ਨੈਰੇਟਿਵ ਸਾਨੂੰ ਹਰ ਪਾਤਰ ਨੂੰ ਗੰਭੀਰਤਾ ਨਾਲ ਲੈਣ ਲਈ ਮਜਬੂਰ ਕਰਦਾ ਹੈ । ਕੰਧ ਤੇ ਉੱਡਣ ਵਾਂਗ ਤੁਸੀਂ ਵਿੱਦਿਆ ਵਿਨਸੈਂਟ ਨੂੰ ਕਿਤੇ ਵੀ ਪਹੁੰਚਣ ਲਈ ਖਤਰਨਾਕ ਚੀਜਾਂ ਵਿੱਚੋਂ ਲੰਘਦਿਆਂ ਵੇਖਦੇ ਹੋ । ਇਹ ਇੱਕ ਗੁੰਝਲਦਾਰ ਕਹਾਣੀ ਹੈ ਜਿੱਥੇ ਸਰਕਾਰ ਟਾਈਗਰਾਂ ਨੂੰ ਬਚਾਉਣਾ ਚਾਹੁੰਦੀ ਹੈ ਤੇ ਪਿੰਡ ਵਾਸੀ ਰੋਜ਼ਾਨਾ ਦੇ ਸਰੋਤਾਂ ਲਈ ਜੰਗਲਾਂ ਦੀ ਵਰਤੋਂ ਕਰਨਾ ਚਾਹੁੰਦੇ ਹਨ ।ਜਦੋਂ ਕਿ ਰਾਜਨੇਤਾ ਟਾਈਗਰ ਟ੍ਰਾਫੀ ਨੂੰ ਆਪਣੀ ਰਾਜਨੀਤੀ ਲਈ ਵਰਤਣਾ ਚਾਹੁੰਦੇ ਹਨ ।

ਵਿਦਿਆ ਬਾਲਨ, ਬ੍ਰਿਜੇਂਦਰ ਕਾਲਾ, ਵਿਜੇ ਰਾਜ਼, ਸ਼ਰਤ ਸਕਸੈਨਾ ਅਤੇ ਨੀਰਜ ਕਬੀ ਅਤੇ ਸਾਰੇ ਪ੍ਰਾਇਮਰੀ ਕਰੈਕਟਰਜ ਬਹੁਤ ਵਧੀਆ ਰੋਲ਼ ਅਦਾ ਕਰ ਰਹੇ ਹਨ ।ਇਸ ਵਿੱਚ ਉਨ੍ਹਾਂ ਨੇ ਆਪਣੀ ਆਮ ਬਾਲੀਵੁੱਡ ਤਸਵੀਰ ਨੂੰ ਨਿਖਾਰਿਆ ਹੈ ।

ਫਿਲਮ ਦੇ ਇੱਕ ਸੀਨ ਵਿੱਚ ਜਦੋਂ ਬਾਂਸਲ ਜੋ ਆਪਣੇ ਦਫ਼ਤਰ ਦੇ ਅੰਦਰ ਆਪਣਾ 'ਦਰਬਾਰ' ਲਗਾਉਣ ਦਾ ਬਹੁਤ ਸ਼ੌਕੀਨ ਹੈ ਇਕ ਭਰੀ ਹੋਈ ਦਲਦਲ ਦੇ ਹਿਰਨ ਦੇ ਸਾਮ੍ਹਣੇ ਖੜ੍ਹਾ ਹੈ, ਇਸ ਨੂੰ ਦੇਖ ਕੇ ਅਜਿਹਾ ਲਗਦਾ ਹੈ ਜਿਵੇਂ ਹਿਰਨ ਦੇ ਸਿੰਗ ਅਸਲ ਵਿਚ ਉਸ ਦਾ ਤਾਜ ਹਨ । ਇੱਕ ਥਾਂ ਤੇ ਸਕਸੈਨਾ ਸ਼ਰਾਬੀ ਅਵਸਥਾ ਵਿਚ ਸ਼ੇਰ ਦਾ ਮਜ਼ਾਕ ਉਡਾ ਰਿਹਾ ਹੈ । ਇਹ ਸਭ ਚੀਜਾਂ ਸ਼ੇਰਨੀ ਨੂੰ ਚੰਗੀ ਫਿਲਮ ਬਣਾਉਂਦੇ ਹਨ ।

ਇਸ ਫਿਲਮ ਵਿੱਚ ਵਿੱਦਿਆ ਦੀ ਪਰਫਾਰਮੈਂਸ ਦੇਖਣਯੋਗ ਹੈ ਤੇ ਇਸ ਕਹਾਣੀ ਰਾਹੀਂ ਵਿੱਦਿਆ ਨੇ ਇੱਕ ਵਾਰ ਫਿਰ ਤੋਂ ਸਾਬਿਤ ਕਰ ਦਿੱਤਾ ਹੈ ਕਿ ਉਹ ਹਮੇਸਾਂ ਵੱਖਰੀਆਂ ਕਹਾਣੀਆਂ ਲੈ ਕੇ ਆਉਦੀ ਹੈ ।

ਰੇਟਿੰਗ- 4/5
Published by: Ramanpreet Kaur
First published: June 19, 2021, 3:14 PM IST
ਹੋਰ ਪੜ੍ਹੋ
ਅਗਲੀ ਖ਼ਬਰ