Sharry Mann New Song Tutta Dil: ਪੰਜਾਬੀ ਗਾਇਕ ਸ਼ੈਰੀ ਮਾਨ (Sharry Mann) ਨੇ ਕਈ ਵਿਵਾਦਾਂ ਤੋਂ ਬਾਅਦ ਜ਼ਬਰਦਸਤ ਵਾਪਸੀ ਕੀਤੀ ਹੈ। ਦੱਸ ਦੇਈਏ ਕਿ ਸ਼ੈਰੀ ਦਾ ਨਵਾਂ ਗੀਤ ‘ਟੁੱਟਾ ਦਿਲ’ 4 ਨਵੰਬਰ ਨੂੰ ਰਿਲੀਜ਼ ਹੋ ਚੁੱਕਿਆ ਹੈ। ਇਸ ਰੋਮਾਂਟਿਕ ਸੈਡ ਗਾਣੇ ਨੂੰ ਪ੍ਰਸ਼ੰਸ਼ਕ ਬੇਹੱਦ ਪਸੰਦ ਕਰ ਰਹੇ ਹਨ। ਗਾਇਕ ਦੀ ਜ਼ਬਰਦਸਤ ਵਾਪਸੀ ਨਾਲ ਹੁਣ ਦਰਸ਼ਕਾਂ ਨੂੰ ਇਹ ਤਾਂ ਵਿਸ਼ਵਾਸ਼ ਹੋ ਗਿਆ ਹੈ ਕਿ ਉਹ ਹਾਲੇ ਵੀ ਆਪਣੀ ਆਵਾਜ਼ ਨਾਲ ਮਨ ਮੋਹ ਲੈਂਦੇ ਹਨ।
ਤੁਸੀ ਵੀ ਵੇਖੋ ਸ਼ੈਰੀ ਦਾ ਇਹ ਸ਼ਾਨਦਾਰ ਗੀਤ...
ਸ਼ੈਰੀ ਮਾਨ ਦੀ ਵਾਪਸੀ ਉੱਪਰ ਪ੍ਰਸ਼ੰਸ਼ਕ ਬੇਹੱਦ ਖੁਸ਼ ਹਨ। ਇੱਕ ਨੇ ਕਮੈਂਟ ਕਰ ਲਿਖਿਆ, ਪੁਰਾਣਾ ਸ਼ੈਰੀ ਮਾਨ ਵਾਪਸ ਆ ਗਿਆ, ਸਿਰਾ ਗੱਲਬਾਤ...🔥🔥. ਇੱਕ ਹੋਰ ਪ੍ਰਸ਼ੰਸਕ ਨੇ ਤਾਰੀਫ਼ ਕਰ ਲਿਖਿਆ...ਨਾਈਸ ਗਾਣਾ ਬਾਈ ਜੀ...ਆ ਗਾਣਾ ਸੁਣ ਕੇ ..ਪੁਰਾਣਾ ਗਾਣਾ ਵੀ ਯਾਦ ਆ ਗਿਆ ''ਹਾਏ ਨੀ ਸੋਹਣੇ ਮੁਖੜੇ ਦਾ ਕੀ ਕਰੀਏ ਜੇ ਤੇਰਾ ਦਿਲ ਜੇ ਚੱਜ ਦਾ ਨਾ"..ਅੱਜ ਵੀ ਨਵੇਂ ਗਣੇ ਵਰਗਾ 🤘🏻...
ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ... ਨੀ ਤੂੰ ਗਿਫ਼ਟ ਚ ਦੇਤਾ ਕਿੱਸੇ ਹੋਰ ਨੂੰ ਜਿਹੜਾ ਟੁੱਟਾ ਹੋਇਆ ਦਿਲ ਤੇਰਾ ਮੈਂ ਜੋੜਿਆ✍️❤️🔥💥ਲਵ ਯੂ ਮਾਨ ਸਾਬ ਦਿਲ ਤੋਂ respect ❤️❤️❤️💥💥💥...
ਦਰਸ਼ਕਾਂ ਦੇ ਇਨ੍ਹਾਂ ਕਮੈਂਟਸ ਤੋਂ ਇਹ ਤਾਂ ਸਾਫ ਹੋ ਹੀ ਗਿਆ ਹੈ ਕਿ ਉਨ੍ਹਾਂ ਨੂੰ ਸ਼ੈਰੀ ਦੀ ਵਾਪਸੀ ਬੇਹੱਦ ਪਸੰਦ ਆ ਰਹੀ ਹੈ। ਕਾਬਿਲੇਗੌਰ ਹੈ ਕਿ ਪਰਮੀਸ਼ ਵਰਮਾ ਨਾਲ ਆਪਣੇ ਵਿਵਾਦ ਦੇ ਚੱਲਦੇ ਸ਼ੈਰੀ ਲਗਾਤਾਰ ਸੁਰਖੀਆਂ ਵਿੱਚ ਰਹੇ। ਹਾਲਾਂਕਿ ਆਖਿਰ ਵਿੱਚ ਮੁਆਫ਼ੀ ਮੰਗ ਕਲਾਕਾਰ ਨੇ ਆਪਣੇ ਸੰਗੀਤ ਵੱਲ ਧਿਆਨ ਦਿੱਤਾ ਅਤੇ ਸੈਡ ਰੋਮਾਂਟਿਕ ਗੀਤ ਨਾਲ ਪ੍ਰਸ਼ੰਸ਼ਕਾਂ ਵਿੱਚ ਜ਼ਬਰਦਸਤ ਵਾਪਸੀ ਕੀਤੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment, Entertainment news, Pollywood, Punjabi singer, Sharry Mann, Singer