HOME » NEWS » Films

ਸਮਾਜ ਦੀ ਨਫ਼ਰਤ ਨਾਲ ਜੂਝਦੀ ਦੋ ਅਲੱਗ ਧਰਮਾਂ ਦੇ ਲੋਕਾਂ ਦੀ ਪ੍ਰੇਮ ਕਹਾਣੀ 'ਚਿਲਗਮ'

Damanjeet Kaur | News18 Punjab
Updated: December 27, 2018, 4:50 PM IST
share image
ਸਮਾਜ ਦੀ ਨਫ਼ਰਤ ਨਾਲ ਜੂਝਦੀ ਦੋ ਅਲੱਗ ਧਰਮਾਂ ਦੇ ਲੋਕਾਂ ਦੀ ਪ੍ਰੇਮ ਕਹਾਣੀ 'ਚਿਲਗਮ'
ਸਮਾਜ ਦੀ ਨਫ਼ਰਤ ਨਾਲ ਜੂਝਦੀ ਦੋ ਅਲੱਗ ਧਰਮਾਂ ਦੇ ਲੋਕਾਂ ਦੀ ਪ੍ਰੇਮ ਕਹਾਣੀ 'ਚਿਲਗਮ'

  • Share this:
  • Facebook share img
  • Twitter share img
  • Linkedin share img
ਭਾਰਤ ਵਿੱਚ ਸ਼ਾੱਰਟ ਫ਼ਿਲਮਾਂ ਦੀ ਰੁਝਾਨ ਬੇਸ਼ੱਕ ਜ਼ਿਆਦਾ ਨਾ ਹੋਵੇ ਪਰ ਜਿੰਨਾ ਵੀ ਹੈ ਵਧੀਆ ਹੈ, ਇਸਨੂੰ ਦੇਖਣ ਵਾਲਿਆਂ ਦੀ ਆਪਣੀ ਇੱਕ ਸ਼੍ਰੇਣੀ ਹੈ। ਸ਼ਾੱਰਟ ਫ਼ਿਲਮਾਂ ਦੇ ਵਿਸ਼ੇ ਕੁੱਝ ਅਲੱਗ ਹੁੰਦੇ ਹਨ, ਸੰਜੀਦਾ ਫ਼ਿਲਮਾਂ ਵਿੱਚ ਕੁੱਝ ਨਾ ਕੁੱਝ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੁੰਦੀ ਹੈ ਤੇ ਕਈ ਕਾੱਮੇਡੀ ਵੀ ਹੁੰਦੀਆਂ ਹਨ ਤੇ ਕਾੱਮੇਡੀ ਜ਼ਰੀਏ ਵੀ ਕੋਈ ਨਾ ਕੋਈ ਸੁਨੇਹਾ ਦਿੱਤਾ ਹੁੰਦਾ ਹੈ।

ਅਜਿਹੀ ਹੀ ਇੱਕ ਫ਼ਿਲਮ 'ਚਿਲਗਮ' (CHILGAM) ਜੋ ਕਿ ਅਸਲ ਵਿੱਚ ਚੁਇੰਗਮ (CHEWING GUM) ਹੈ ਦੋ ਲੋਕਾਂ ਦੀ ਪ੍ਰੇਮ ਕਹਾਣੀ ਹੈ, ਜੋ ਅਲੱਗ-ਅਲੱਗ ਧਰਮ ਤੋਂ ਹਨ, ਲੜਕੀ ਉਜ਼ਮਾ ਮੁਸਲਮਾਨ ਧਰਮ ਦੀ ਹੈ ਤੇ ਦੀਪਕ ਹਿੰਦੂ ਧਰਮ ਤੋਂ ਹੈ। ਅਲੱਗ ਧਰਮਾਂ ਤੋਂ ਹੋਣ ਨਾਤੇ ਉਨ੍ਹਾਂ ਨੂੰ ਕਿਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਸਭ ਇਸ ਵਿੱਚ ਦਰਸਾਇਆ ਗਿਆ ਹੈ। ਅਗਰ ਦੋ ਅਲੱਗ ਧਰਮਾਂ ਦੇ ਮੁੰਡਾ-ਕੁੜੀ ਆਪਸ ਵਿੱਚ ਪਿਆਰ ਕਰਦੇ ਹਨ ਤਾਂ ਸਮਾਜ ਲਈ ਉਹ ਕਿਸੇ ਜੁਰਮ ਤੋਂ ਘੱਟ ਨਹੀਂ ਤੇ ਕਿਸ ਤਰ੍ਹਾਂ ਉਹ ਇਸ ਸਮਾਜ ਨਾਲ ਲੜ ਕੇ ਆਪਣੇ ਪਿਆਰ ਦੀ ਕਹਾਣੀ ਨੂੰ ਸਿਰੇ ਚੜਾਉਂਦੇ ਹਨ, ਇਹ ਸਭ ਇਸ ਵਿੱਚ ਦਰਸਾਇਆ ਗਿਆ ਹੈ।

ਫ਼ਿਲਮ ਦੇ ਸਿਨੇਮਾਟੋਗ੍ਰਾਫ਼ਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਜਿਸ ਵਿਸ਼ੇ ਉੱਤੇ ਉਨ੍ਹਾਂ ਨੇ ਫ਼ਿਲਮ ਬਣਾਈ ਹੈ, ਇਸ ਦਾ ਸਾਹਮਣਾ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਪਤਾ ਨਹੀਂ ਕਿੰਨੇ ਲੋਕ ਕਰਦੇ ਹਨ। ਇਹ ਵਿਸ਼ਾ ਬਹੁਤ ਸੰਜੀਦਾ ਹੈ, ਪਿਆਰ ਨੂੰ ਗੁਨਾਹ ਮੰਨਿਆ ਜਾ ਰਿਹਾ ਹੈ, ਖਾਸ ਕਰਕੇ ਉਦੋਂ ਜਦੋਂ ਦੋ ਅਲੱਗ ਧਰਮਾਂ ਦੇ ਲੋਕ ਆਪਸ ਵਿੱਚ ਪਿਆਰ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਇਸ ਰਾਹੀਂ ਇੱਕ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹ ਅੱਗੇ ਵੀ ਹੋਰ ਫ਼ਿਲਮਾਂ ਬਣਾਉਣ ਬਾਰੇ ਸੋਚ ਰਹੇ ਹਨ ਤੇ ਉਨ੍ਹਾਂ ਦੀ ਅਗਲੀ ਸ਼ਾੱਰਟ ਫ਼ਿਲਮ 'ਆੱਟਮ' ਹੈ ਜਿਸਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਉਹ ਡਾਇਰੈਕਟਰ ਕ੍ਰਜਿਸਟਾੱਫ ਕੇਸਲੋਵਸਕੀ, ਕਵੈਂਟਿਨ ਟੈਰੇਂਟੀਨੋ ਤੇ ਅਨੁਰਾਗ ਕਸ਼ਪ ਤੋਂ ਪ੍ਰਭਾਵਿਤ ਹਨ।
ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦੱਸਿਆ ਕਿ ਅੱਜ ਸ਼ਾੱਰਟ ਫ਼ਿਲਮਾਂ ਦੀ ਬਹੁਤ ਜ਼ਰੂਰਤ ਹੈ, ਫੀਚਰ ਫ਼ਿਲਮਾਂ ਦੇ ਉਲਟ ਇਹ ਬਹੁਤ ਘੱਟ ਸ੍ਰੋਤਾਂ ਨਾਲ ਬਣਦੀ ਹੈ ਪਰ ਇਸਦਾ ਪ੍ਰਭਾਵ ਕਿਸੇ ਪਾਸਿਓਂ ਵੀ ਫੀਚਰ ਫ਼ਿਲਮ ਤੋਂ ਘੱਟ ਨਹੀਂ ਹੁੰਦਾ। ਸ਼ਾੱਰਟ ਫ਼ਿਲਮਾਂ ਰਾਹੀਂ ਫ਼ਿਲਮ ਮੇਕਿੰਗ ਕ੍ਰਾਫਟ ਸਿੱਖਣਾ ਤੇ ਇੱਕ ਤੈਅ ਸਮੇਂ ਦੀ ਹੱਦ ਦੇ ਅੰਦਰ ਇੱਕ ਕਹਾਣੀ ਕਹਿ ਦੇਣ ਦੀ ਕਲਾ ਹੈ ਫਿਲਮ ਮੇਕਰ ਨੂੰ ਤਿਆਰ ਕਰਦੀ ਹੈ ਤਾਂ ਜੋ ਉਹ ਅੱਗੇ ਚੱਲ ਕੇ ਚੰਗੀਆਂ ਫੀਚਰ ਫ਼ਿਲਮਾਂ ਬਣਾਉਣ।

'ਚਿਲਗਮ' ਹੈ ਜੋ ਕਿ ਸੌਰਵ ਕੁਮਾਰ ਵੱਲੋਂ ਨਿਰਦੇਸ਼ਿਤ ਤੇ ਪਾੱਕੇਟ ਸਟੂਡੀਓ ਵੱਲੋਂ ਪੇਸ਼ ਕੀਤੀ ਗਈ ਹੈ ਜੋ ਕਿ ਹਾਲ ਹੀ ਵਿੱਚ 'ਲਾੱਸ ਏਂਜਲਸ ਸਿਨੇਫੈਸਟ' ਵਿੱਚ ਸੈਮੀ-ਫਾਈਨਲਿਸਟ ਰਹੀ। ਇਸ ਤੋਂ ਪਹਿਲਾਂ ਇਸਦੀ ਚੋਣ 'ਨਿਊ ਦਿੱਲੀ ਫ਼ਿਲਮ ਫੈਸਟੀਵਲ' ਜਿੱਥੇ ਫ਼ਿਲਮ ਨੂੰ ਪੁਰਸਕਾਰ ਮਿਲਿਆ ਤੇ ਇਸ ਤੋਂ ਇਲਾਵਾ 'ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆੱਫ਼ ਸ਼ਿਮਲਾ' ਵਿੱਚ ਵੀ ਇਸਦੀ ਚੋਣ ਹੋਈ ਤੇ ਇਸਦੀ ਸਕਰੀਨਿੰਗ ਵੀ ਹੋਈ।

ਇਸ ਵਿੱਚ ਉਜ਼ਮਾ ਦਾ ਕਿਰਦਾਰ ਰੁਚਿਕਾ ਰਾਏ, ਦੀਪਕ ਦਾ ਕਿਰਦਾਰ ਰਿਸ਼ਭ ਢੀਂਗਰਾ ਤੇ ਆਕਾਸ਼ ਦਾ ਕਿਰਦਾਰ ਅਸ਼ਵਨੀ ਰਾਠੌਰ ਨੇ ਨਿਭਾਇਆ, ਉਨ੍ਹਾਂ ਤੋਂ ਇਲਾਵਾ ਹੋਰ ਵੀ ਕਿਰਦਾਰ ਹਨ ਜੋ ਇਸ ਫ਼ਿਲਮ ਵਿੱਚ ਦਰਸਾਏ ਗਏ ਹਨ।

First published: December 27, 2018
ਹੋਰ ਪੜ੍ਹੋ
ਅਗਲੀ ਖ਼ਬਰ