'ਫੁੱਫੜ ਜੀ' ਫਿਲਮ 'ਚ ਹੋਈ ਸਿੱਧਿਕਾ ਸ਼ਰਮਾ ਤੇ ਜੱਸੀ ਗਿੱਲ ਦੀ  ਐਂਟਰੀ , ਤਸਵੀਰਾਂ ਲਗਾਤਾਰ ਵਾਇਰਲ

'ਫੁੱਫੜ ਜੀ' ਫਿਲਮ 'ਚ ਹੋਈ ਸਿੱਧਿਕਾ ਸ਼ਰਮਾ ਤੇ ਜੱਸੀ ਗਿੱਲ ਦੀ  ਐਂਟਰੀ , ਤਸਵੀਰਾਂ ਲਗਾਤਾਰ ਵਾਇਰਲ

'ਫੁੱਫੜ ਜੀ' ਫਿਲਮ 'ਚ ਹੋਈ ਸਿੱਧਿਕਾ ਸ਼ਰਮਾ ਤੇ ਜੱਸੀ ਗਿੱਲ ਦੀ  ਐਂਟਰੀ , ਤਸਵੀਰਾਂ ਲਗਾਤਾਰ ਵਾਇਰਲ

  • Share this:
ਪੰਜਾਬੀ ਮਾਡਲ ਤੇ ਅਦਾਕਾਰਾ ਸਿਧਿਕਾ ਸ਼ਰਮਾਂ ਮਿਊਜ਼ਿਕ ਐਲਬਮ ਵਿਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸਿੱਧਿਕਾ ਸ਼ਰਮਾ ਵੱਡੇ ਪਰਦੇ 'ਤੇ ਨਜ਼ਰ ਆਉਣ ਜਾ ਰਹੀ ਹੈ। ਉਹ ਆਪਣੀ ਪਹਿਲੀ ਪੰਜਾਬੀ ਫ਼ਿਲਮ 'ਫੁੱਫੜ ਜੀ' ਦੀ ਸ਼ੂਟਿੰਗ ਸ਼ੁਰੂ ਕਰ ਚੁੱਕੀ ਹੈ। ਸਿੱਧਿਕਾ ਸ਼ਰਮਾ ਨੇ ਪਹਿਲਾ ਵੀ ਆਪਣੀ ਸੁਪਰਹਿੱਟ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿਤਿਆ ਹੈ  'ਸੌ-ਸੌ ਵਾਰ ਖੱਤ ਲਿਖੇ', 'ਨਾ ਜੀ ਨਾ', 'ਫੁਲਕਾਰੀ', 'ਲਵ ਕਨਵੋਰਸ' ਤੇ 'ਤੌਬਾ ਤੌਬਾ' 'ਚ ਸ਼ਾਨਦਾਰ ਪ੍ਰਦਰਸ਼ਨ ਕਰ ਚੁੱਕੀ ਹੈ। ਪੰਜਾਬੀ ਫ਼ਿਲਮ 'ਫੁੱਫੜ ਜੀ' ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਫ਼ਿਲਮ ਨੂੰ ਪੰਕਜ ਬੱਤਰਾ ਡਾਇਰੈਕਟ ਕਰ ਰਹੇ ਹਨ। ਸਿੱਧਿਕਾ ਸ਼ਰਮਾ ਦੇ ਨਾਲ-ਨਾਲ ਇਸ ਫ਼ਿਲਮ 'ਚ ਪੰਜਾਬੀ ਗਾਇਕ ਗੁਰਨਾਮ ਭੁੱਲਰ ਤੇ ਕਮੇਡੀਅਨ ਅਦਾਕਾਰ ਬਿੰਨੂ ਢਿੱਲੋਂ ਵੀ ਸ਼ਾਮਲ ਹਨ। ਹੁਣ ਇੱਕ ਵੱਡਾ ਖ਼ੁਲਾਸਾ ਹੋਇਆ ਹੈ ਕਿ ਇਸ ਫ਼ਿਲਮ 'ਚ ਸਿੱਧਿਕਾ ਪੰਜਾਬੀ ਸੈਨਸੇਸ਼ਨ ਜੱਸੀ ਗਿੱਲ ਦੇ ਨਾਲ ਨਜ਼ਰ ਆਵੇਗੀ।
ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਤੋਂ ਪਤਾ ਲੱਗ ਰਿਹਾ ਹੈ ਕਿ ਸਿੱਧਿਕਾ ਫ਼ਿਲਮ 'ਚ ਦੁਲਹਨ ਵਜੋਂ ਨਜ਼ਰ ਆਵੇਗੀ।ਇਸ ਤੋਂ ਪਹਿਲਾ ਗੁਰਨਾਮ ਤੇ ਜੈਸਮੀਨ ਨੂੰ ਵੀ ਉਸੇ ਕਿਰਦਾਰ ਹੀ ਦੇਖਿਆ ਗਿਆ  ਤੇ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ  ਤੇ ਵਾਇਰਲ  ਹੋ ਰਹੀਆਂ ,,  ਉਹ ਇਨ੍ਹਾਂ ਤਸਵੀਰਾਂ 'ਚ ਬ੍ਰਾਈਡਲ ਲਾਲ ਸੂਟ 'ਚ ਨਜ਼ਰ ਆ ਰਹੀ ਹੈ। ਜਦੋਂਕਿ ਜੱਸੀ ਗਿੱਲ ਪੱਗ 'ਚ ਨਜ਼ਰ ਆ ਰਹੇ ਹਨ। ਜੱਸੀ ਗਿੱਲ ਤੇ ਸਿੱਧਿਕਾ ਦੀ ਜੋੜੀ ਬੇਹੱਦ ਖੂਬਸੂਰਤ ਲੱਗ ਰਹੀ ਹੈ।ਦੱਸਣਯੋਗ ਹੈ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੀ ਛਾਪ ਛੱਡਣ ਮਗਰੋਂ ਚੰਡੀਗੜ੍ਹ ਦੀ ਇਹ ਕੁੜੀ ਪੰਜਾਬੀ ਫ਼ਿਲਮਾਂ 'ਚ ਵੀ ਧਮਾਲ ਮਚਾਉਣ ਨੂੰ ਤਿਆਰ ਹੈ। ਦੱਸ ਦੇਈਏ ਕਿ ਹਾਲ ਹੀ 'ਚ ਉਸ ਨੇ ਸੋਨੂੰ ਸੂਦ ਨਾਲ ਇੱਕ ਡੇਅਰੀ ਬ੍ਰਾਂਡ ਲਈ ਇੱਕ ਵਿਗਿਆਪਨ ਵੀ ਕੀਤਾ ਹੈ। ਇਸ ਤੋਂ ਬਾਅਦ ਸਿੱਧਿਕਾ ਸ਼ਰਮਾ ਬਾਲੀਵੁੱਡ 'ਚ 'ਵੇਲਾਪੰਤੀ' ਫ਼ਿਲਮ ਨਾਲ ਡੈਬਿਊ ਕਰੇਗੀ।ਤੇ ਹੁਣ ਇਸ ਫਿਲਮ ਚ ਜੱਸੀ ਗਿੱਲ ਨਾਲ ਕਮ ਕਰਦੀ ਨਜ਼ਰ ਆਵੇਗੀ ਸਿਧਿਕਾ  ਤੇ ਲੋਕ ਕਿਸ ਜੋੜੀ  ਨੂੰ ਜ਼ਿਆਦਾ  ਪਿਆਰ ਕਰਦੇ ਨਜ਼ਰ ਆਉਣਗੇ
Published by:Ramanpreet Kaur
First published: