Sidhu Moosewala Vaar Song: ਮਰਹੂਮ ਗਾਇਕ ਸਿੱਧੂ ਮੂਸੇ ਵਾਲਾ (Sidhu Moosewala) ਦਾ ਦੀਵਾਨਗੀ ਪ੍ਰਸ਼ੰਸ਼ਕਾਂ ਵਿੱਚ ਵੱਧਦੀ ਜਾ ਰਹੀ ਹੈ। ਇਸਦੀ ਵਜ੍ਹਾ ਮਰਨ ਤੋਂ ਬਾਅਦ ਵੀ ਗੀਤਾਂ ਰਾਹੀਂ ਲੋਕਾਂ ਵਿੱਚ ਜ਼ਿੰਦਾ ਰਹਿਣਾ ਹੈ। ਇਸ ਵਿਚਕਾਰ ਮੂਸੇਵਾਲਾ ਦਾ ਗੀਤ ‘ਬਿਲਬੋਰਡ’ ’ਤੇ ਛਾਇਆ ਹੋਇਆ ਹੈ। ਜੀ ਹਾਂ, ਸਿੱਧੂ ਮੂਸੇਵਾਲਾ ਦਾ ਗੀਤ ‘ਵਾਰ’ ‘ਬਿਲਬੋਰਡ’ ’ਚ ਆਪਣੀ ਥਾਂ ਬਣਾ ਚੁੱਕਾ ਹੈ। ਜਿਸ ਤੋਂ ਬਾਅਦ ਮਰਹੂਮ ਗਾਇਕ ਫਿਰ ਦੇ ਗੀਤ ਦੀ ਫਿਰ ਤੋਂ ਚਰਚਾ ਹੋ ਰਹੀ ਹੈ।
View this post on Instagram
ਦਰਅਸਲ, ‘ਬਿਲਬੋਰਡ’ ਦੀ ‘ਕੈਨੇਡੀਅਨ ਹੌਟ 100’ ਦੀ ਲਿਸਟ ’ਚ ਸਿੱਧੂ ਮੂਸੇ ਵਾਲਾ ਦਾ ਗੀਤ ਲਿਸਟ ’ਚ 64ਵੇਂ ਨੰਬਰ ’ਤੇ ਹੈ। ‘ਵਾਰ’ ਗੀਤ 8 ਨਵੰਬਰ ਨੂੰ ਰਿਲੀਜ਼ ਕੀਤਾ ਗਿਆ ਸੀ। ਇਹ ਗੀਤ ਅੱਜ ਵੀ ਪਹਿਲੇ ਨੰਬਰ ’ਤੇ ਟਰੈਂਡ ਕਰ ਰਿਹਾ ਹੈ।
The #HotTrendingSongs Powered by @Twitter top 10 (chart dated Nov. 19, 2022)
— billboard charts (@billboardcharts) November 15, 2022
ਕਾਬਿਲੇਗੌਰ ਹੈ ਕਿ ਇਸ ਗੀਤ ਨੂੰ ਲੈ ਕਾਫੀ ਵਿਵਾਦ ਦੀ ਸਥਿਤੀ ਰਹੀ। ਹਾਲਾਂਕਿ ਬਾਅਦ ਵਿੱਚ ਇਹ ਵਿਵਾਦ ਖਤਮ ਵੀ ਹੋ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment, Entertainment news, Pollywood, Punjabi singer, Sidhu Moose Wala, Sidhu moosewala news update, Singer