Sidhu Moosewala: ਸਿੱਧੂ ਮੁਸੇਵਾਲਾ ਦਾ ਫੈਨਜ਼ ਨੂੰ ਤੋਹਫ਼ਾ, “NO NAME“ EP 'ਚ 5 ਗੀਤ ਕੀਤੇ ਰਿਲੀਜ਼

Sidhu Moosewala: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹਨ। ਦਰਅਸਲ, ਇਸ ਵਾਰ ਉਹ ਆਪਣੀ ਨਵੀਂ EP ਦੇ ਚੱਲਦੇ ਚਰਚਾ ਬਟੋਰ ਰਹੇ ਹਨ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੀ ਈਪੀ ਵਿੱਚ ਕੁੱਲ ਪੰਜ ਗੀਤ ਹਨ। ਜਿਨ੍ਹਾਂ ਨੂੰ ਪ੍ਰਸ਼ੰਸ਼ਕਾਂ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਸ ਗੱਲ ਤੋਂ ਤੁਸੀ ਜਾਣੂ ਹੀ ਹੋ ਕਿ ਸਿੱਧੂ ਆਪਣੇ ਗੀਤਾਂ ਦੇ ਨਾਲ-ਨਾਲ ਬਿਆਨਾਂ ਦੇ ਚੱਲਦੇ ਵੀ ਹਰ ਪਾਸੇ ਛਾਏ ਰਹਿੰਦੇ ਹਨ। ਫਿਲਹਾਲ ਆਪਣੀ ਨਵੀਂ ਈਪੀ ਨੂੰ ਲੈ ਕੇ ਸਿੱਧੂ ਪ੍ਰਸ਼ੰਸ਼ਕਾਂ ਵਿੱਚ ਵਾਹੋ- ਵਾਹੀ ਬਟੋਰ ਰਹੇ ਹਨ।

Sidhu Moose Wala: ਸਿੱਧੂ ਮੁਸੇਵਾਲਾ ਦਾ ਫੈਨਜ਼ ਨੂੰ ਤੋਹਫ਼ਾ, “NO NAME“ EP 'ਚ 5 ਗੀਤ ਕੀਤੇ ਰਿਲੀਜ਼

  • Share this:
Sidhu Moosewala: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹਨ। ਦਰਅਸਲ, ਇਸ ਵਾਰ ਉਹ ਆਪਣੀ ਨਵੀਂ EP ਦੇ ਚੱਲਦੇ ਚਰਚਾ ਬਟੋਰ ਰਹੇ ਹਨ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੀ ਈਪੀ ਵਿੱਚ ਕੁੱਲ ਪੰਜ ਗੀਤ ਹਨ। ਜਿਨ੍ਹਾਂ ਨੂੰ ਪ੍ਰਸ਼ੰਸ਼ਕਾਂ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਸ ਗੱਲ ਤੋਂ ਤੁਸੀ ਜਾਣੂ ਹੀ ਹੋ ਕਿ ਸਿੱਧੂ ਆਪਣੇ ਗੀਤਾਂ ਦੇ ਨਾਲ-ਨਾਲ ਬਿਆਨਾਂ ਦੇ ਚੱਲਦੇ ਵੀ ਹਰ ਪਾਸੇ ਛਾਏ ਰਹਿੰਦੇ ਹਨ। ਫਿਲਹਾਲ ਆਪਣੀ ਨਵੀਂ ਈਪੀ ਨੂੰ ਲੈ ਕੇ ਸਿੱਧੂ ਪ੍ਰਸ਼ੰਸ਼ਕਾਂ ਵਿੱਚ ਵਾਹੋ- ਵਾਹੀ ਬਟੋਰ ਰਹੇ ਹਨ।




ਸਿੱਧੂ ਮੂਸੇਵਾਲਾ ਨੇ ਆਪਣੀ ਨਵੀਂ ਈਪੀ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਸਾਂਝੀ ਕੀਤੀ ਹੈ। ਜਿਸ ਨੂੰ ਫੈਨਜ਼ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਮੂਸੇਵਾਲਾ ਨੇ EP ਦੀ ਕਲਿੱਪ ਸ਼ੇਅਰ ਕਰਦੇ ਹੋਏ ਲਿਖਿਆ- "NO NAME" EP ਹੁਣ ਰਿਲੀਜ਼ ਹੋ ਚੁੱਕੀ ਹੈ !!!!!!! ਆਪਣੇ ਮਨਪਸੰਦ ਬਾਰੇ ਟਿੱਪਣੀ ਕਰੋ। ਇਸ ਪੋਸਟ ਤੇ ਕਈ ਪ੍ਰਸ਼ੰਸ਼ਕਾਂ ਵੱਲੋਂ ਕਮੈਂਟ ਕੀਤਾ ਗਿਆ ਹੈ। ਇਸਦੇ ਨਾਲ ਹੀ ਕਈ ਪੰਜਾਬੀ ਸਿਤਾਰਿਆਂ ਨੇ ਵੀ ਇਸ ਤੇ ਕਮੈਂਟ ਕੀਤਾ ਹੈ।

ਸਿੱਧੂ ਮੁਸੇਵਾਲਾ ਇੱਕ ਅਜਿਹਾ ਪੰਜਾਬੀ ਸਟਾਰ ਹੈ ਜੋ ਗੀਤਾਂ ਰਾਹੀ ਆਪਣੇ ਵਿਰੋਧੀਆਂ ਨੂੰ ਢੁੱਕਵਾਂ ਜਵਾਬ ਦਿੰਦੇ ਹਨ। ਹਾਲ ਵਿੱਚ "NO NAME" ਤੋਂ ਪਹਿਲਾ ਆਪਣੇ ਗੀਤ SCAPEGOAT ਨੂੰ ਲੈ ਕੇ ਸਿੱਧੂ ਵਿਵਾਦਾਂ ਵਿੱਚ ਵੀ ਰਹੇ। ਇਸ ਗੀਤ ਵਿੱਚ ਕਲਾਕਾਰ ਵੱਲੋਂ ਆਪਣੇ ਪੰਜਾਬ ਚੋਣਾਂ ਹਾਰਣ ਦਾ ਦਰਦ ਬਿਆਨ ਕੀਤਾ ਗਿਆ ਸੀ। ਹਾਲਾਂਕਿ ਉਨ੍ਹਾਂ ਦੇ ਇਸ ਗੀਤ ਨੂੰ ਸੁਣ ਕੇ ਵਿਰੋਧੀ ਧਿਰਾਂ ਦੇ ਕਈ ਬਿਆਨ ਸਾਹਮਣੇ ਆਏ ਜਿਸ ਵਿੱਚ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਇਸ ਗੀਤ ਦੀ ਸਖਤ ਨਿੰਦਾ ਕੀਤੀ ਹੈ।

ਇਸ ਗੀਤ ਤੋਂ ਬਾਅਦ ਸਿੱਧੂ ਨੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ ਰੁਤਬਾ ਤੋ ਯੂ ਹੀ ਬਰਕਰਾਰ ਰਹੇਗਾ, ਓਜਾੜਨੇ ਵਾਲੇ ਭਲੇ ਹੀ ਦਿਨ ਰਾਤ ਏਕ ਕਰ ਦੇਂ. ਇਸ ਪੋਸਟ ਦੇ ਜ਼ਰਿਏ ਗਾਇਕ ਨੇ ਆਪਣੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਸੀ। ਆਪਣੇ ਇਸੀ ਅੰਦਾਜ਼ ਦੇ ਚੱਲਦੇ ਸਿੱਧੂ ਕਈ ਵਾਰ ਮੁਸ਼ਕਿਲ ਵਿੱਚ ਫਸ ਜਾਂਦੇ ਹਨ।
Published by:rupinderkaursab
First published: