Home /News /entertainment /

ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਦੱਸੀ ਸਿੱਧੂ ਦੇ ਸੰਘਰਸ਼ ਦੀ ਕਹਾਣੀ, 24 KM ਦੂਰ ਸਾਈਕਲ ਚਲਾ ਜਾਂਦਾ ਹੁੰਦਾ ਸੀ ਸਕੂਲ

ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਦੱਸੀ ਸਿੱਧੂ ਦੇ ਸੰਘਰਸ਼ ਦੀ ਕਹਾਣੀ, 24 KM ਦੂਰ ਸਾਈਕਲ ਚਲਾ ਜਾਂਦਾ ਹੁੰਦਾ ਸੀ ਸਕੂਲ

Youtube Video

ਸਿੱਧੂ ਦੇ ਪਿਤਾ ਨੇ ਦਸਿਆ ਕਿ ਮਾਨਸਾ ਦੇ ਜਿਸ ਪਿੰਡ `ਚ ਸ਼ੁੱਭਦੀਪ ਸਿੰਘ ਯਾਨਿ ਸਿੱਧੂ ਮੂਸੇਵਾਲਾ ਦਾ ਜਨਮ ਹੋਇਆ ਸੀ, ਉਥੋਂ ਸ਼ਹਿਰ ਕੋਈ 24 ਕਿਲੋਮੀਟਰ ਦੂਰ ਹੈ। ਜਿਥੇ ਜਾਣ ਲਈ ਸਿਧੀ ਬੱਸ ਵੀ ਜਲਦੀ ਜਲਦੀ ਨਹੀਂ ਮਿਲਦੀ। ਉੱਥੇ ਹੀ ਸਿੱਧੂ ਸਾਈਕਲ ਲੈਕੇ 24 ਕਿਲੋਮੀਟਰ ਦਾ ਸਫ਼ਰ ਤੈਅ ਕਰ ਸਾਈਕਲ `ਤੇ ਸਕੂਲ ਜਾਂਦਾ ਹੁੰਦਾ ਸੀ।

ਹੋਰ ਪੜ੍ਹੋ ...
 • Share this:
  ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਤੇ ਭੋਗ ਮੁਕੰਮਲ ਹੋ ਚੁੱਕਿਆ ਹੈ। ਇਸ ਦੌਰਾਨ ਲੋਕਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ। ਹਰ ਕੋਈ ਆਪਣੇ ਚਹੇਤੇ ਸੁਪਰਸਟਾਰ ਨੂੰ ਸ਼ਰਧਾਂਜਲੀ ਦੇਣ ਦੂਰ-ਦੂਰ ਤੋਂ ਆਇਆ ਹੋਇਆ ਸੀ। ਇਸ ਮੌਕੇ ਪੰਜਾਬੀ ਇੰਡਸਟਰੀ ਦੇ ਕਈ ਜਾਣੇ ਮਾਣੇ ਚਿਹਰੇ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਆਏ ਹੋਏ ਸੀ।

  ਇਸ ਦੌਰਾਨ ਮੂਸੇਵਾਲਾ ਦੇ ਪਿਤਾ ਨੇ ਬੇਹੱਦ ਭਾਵੁਕ ਸਪੀਚ ਦਿਤੀ। ਜਿਸ ਨੂੰ ਸੁਣ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ।

  ਸਿੱਧੂ ਦੇ ਪਿਤਾ ਨੇ ਦਸਿਆ ਕਿ ਮਾਨਸਾ ਦੇ ਜਿਸ ਪਿੰਡ `ਚ ਸ਼ੁੱਭਦੀਪ ਸਿੰਘ ਯਾਨਿ ਸਿੱਧੂ ਮੂਸੇਵਾਲਾ ਦਾ ਜਨਮ ਹੋਇਆ ਸੀ, ਉਥੋਂ ਸ਼ਹਿਰ ਕੋਈ 24 ਕਿਲੋਮੀਟਰ ਦੂਰ ਹੈ। ਜਿਥੇ ਜਾਣ ਲਈ ਸਿਧੀ ਬੱਸ ਵੀ ਜਲਦੀ ਜਲਦੀ ਨਹੀਂ ਮਿਲਦੀ। ਉੱਥੇ ਹੀ ਸਿੱਧੂ ਸਾਈਕਲ ਲੈਕੇ 24 ਕਿਲੋਮੀਟਰ ਦਾ ਸਫ਼ਰ ਤੈਅ ਕਰ ਸਾਈਕਲ `ਤੇ ਸਕੂਲ ਜਾਂਦਾ ਹੁੰਦਾ ਸੀ।

  ਇਸ ਦੇ ਨਾਲ ਹੀ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਸਿੱਧੂ ਨੇ ਬੜੇ ਹੀ ਸੰਘਰਸ਼ ਨਾਲ ਇਹ ਮੁਕਾਮ ਹਾਸਲ ਕੀਤਾ। ਅੱਜ ਸਿੱਧੂ ਲਈ ਉਸ ਦੇ ਪ੍ਰਸ਼ੰਸਕਾਂ ਦਾ ਇਹ ਪਿਆਰ ਦੇਖ ਕੇ ਉਨ੍ਹਾਂ ਦਾ ਦੁੱਖ ਘੱਟ ਹੋਇਆ ਹੈ।
  Published by:Amelia Punjabi
  First published:

  Tags: Sidhu Moose Wala

  ਅਗਲੀ ਖਬਰ