ਪੰਜਾਬ ਦੇ ਮਸ਼ਹੂਰ ਮਰਹੂਮ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਅਤੇ ਬੋਹੇਮੀਆ ਬਿਨਾਂ ਸ਼ੱਕ ਭਾਰਤੀ ਸੰਗੀਤ ਬਾਜ਼ਾਰ ਦੇ ਦੋ ਸਭ ਤੋਂ ਪ੍ਰਮੁੱਖ ਨਾਮ ਹਨ। ਇਨ੍ਹਾਂ ਦੋਵਾਂ ਨੇ ਗਾਇਕਾਂ ਨੇ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਲਈ ਨਾਲ ਮਿਲ ਕੇ ਕੁਝ ਖਾਸ ਕਰਨ ਦਾ ਫੈਸਲਾ ਕੀਤਾ ਸੀ। ਇਨ੍ਹਾਂ ਦੋਵਾਂ ਦਾ ਪਹਿਲਾ ਸਹਿਯੋਗੀ ਟ੍ਰੈਕ 'ਸੇਮ ਬੀਫ' ਦੋਵਾਂ ਸੰਗੀਤਕ ਕਲਾਕਾਰਾਂ ਦੀ ਡਿਸਕੋਗ੍ਰਾਫੀ ਵਿੱਚ ਸਭ ਤੋਂ ਪ੍ਰਸਿੱਧ ਟਰੈਕਾਂ ਵਿੱਚੋਂ ਇੱਕ ਰਿਹਾ ਹੈ। ਪਰ ਇਸ ਗਾਣੇ ਦੀ ਅਧਿਕਾਰਤ ਵੀਡੀਓ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ।
ਜੀ ਹਾਂ ਬਿਲਕੁਲ ਤਾਜ਼ਾ ਰੁਝਾਨਾਂ ਦੇ ਮੁਤਾਬਕ ਸੇਮ ਬੀਫ ਗਾਣੇ ਦੀ ਵੀਡੀਓ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਇਹ ਗੀਤ ਸਿੱਧੂ ਮੂਸੇਵਾਲਾ ਅਤੇ ਬੋਹੇਮੀਆ ਦੇ ਸਾਰੇ ਪ੍ਰਸ਼ੰਸਕਾਂ ਵਿੱਚ ਬਹੁਤ ਹੀ ਜ਼ਿਆਦਾ ਮਸ਼ਹੂਰ ਸੀ। ਪਰ ਹੁਣ ਜਦੋਂ ਕੋਈ ਯੂਟਿਊਬ 'ਤੇ ਗੀਤ ਨੂੰ ਖੋਜਣ ਅਤੇ ਲੱਭਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਸਦਾ ਅਧਿਕਾਰਤ ਵੀਡੀਓ ਹੁਣ ਯੂਟਿਊਬ ਦੇ ਉੱਪਰ ਦਿਖਾਈ ਨਹੀਂ ਦੇਵੇਗਾ।
ਇਸ ਗੀਤ ਦੇ ਵੀਡੀਓ ਨੂੰ ਜੇ ਹਿੰਦ ਦੁਆਰਾ ਕਾਪੀਰਾਈਟ ਦਾਅਵੇ ਕਾਰਨ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ।ਜੇ ਹਿੰਦ ਬੋਹੇਮੀਆ ਦਾ ਨਜ਼ਦੀਕੀ ਦੋਸਤ ਹੈ ਅਤੇ ਇਸ ਜੋੜੀ ਨੇ ਕੁਝ ਸ਼ਾਨਦਾਰ ਪ੍ਰੋਜੈਕਟਾਂ 'ਤੇ ਇਕੱਠੇ ਕੰਮ ਕੀਤਾ ਹੈ। ਪਰ ਜੇ ਹਿੰਦ ਨੇ ਬੋਹੇਮੀਆ ਅਤੇ ਸਿੱਧੂ ਮੂਸੇਵਾਲਾ ਦੇ ਗੀਤ 'ਸੇਮ ਬੀਫ' 'ਤੇ ਕਾਪੀਰਾਈਟ ਸਟ੍ਰਾਈਕ ਕਿਉਂ ਭੇਜੀ ਹੈ ਇਸ ਦਾ ਕਾਰਨ ਪਤਾ ਨਹੀਂ ਲੱਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bohemia, Sidhu Moose Wala, Song, Youtube