Home /News /entertainment /

ਕੌਣ ਸੀ ਸਿੱਧੂ ਮੂਸੇਵਾਲਾ? ਛੋਟੀ ਉਮਰ `ਚ ਕਮਾਇਆ ਸੀ ਵੱਡਾ ਨਾਂ, ਮਹਿੰਗੀ ਗੱਡੀਆਂ ਦਾ ਸੀ ਸ਼ੌਕੀਨ

ਕੌਣ ਸੀ ਸਿੱਧੂ ਮੂਸੇਵਾਲਾ? ਛੋਟੀ ਉਮਰ `ਚ ਕਮਾਇਆ ਸੀ ਵੱਡਾ ਨਾਂ, ਮਹਿੰਗੀ ਗੱਡੀਆਂ ਦਾ ਸੀ ਸ਼ੌਕੀਨ

ਸਿੱਧੂ ਮੂਸੇਵਾਲਾ (Sidhu Moose Wala) ਦੀ ਜ਼ਿੰਦਗੀ ਬਾਰੇ ਗੱਲ ਕੀਤੀ ਜਾਏ ਤਾਂ ਛੋਟੀ ਜਿਹੀ ਜ਼ਿੰਦਗੀ `ਚ ਉਨ੍ਹਾਂ ਨੇ ਬਹੁਤ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ। ਮੂਸੇਵਾਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਚਮਕਦਾ ਹੋਇਆ ਸਿਤਾਰਾ ਸੀ। ਇਹ ਸਿਤਾਰਾ ਇੰਜ ਟੁੱਟ ਜਾਵੇਗਾ, ਕਿਸੇ ਨੂੰ ਵੀ ਯਕੀਨ ਨਹੀਂ ਹੋ ਰਿਹਾ। ਆਓ ਜਾਣਦੇ ਹਾਂ ਕਿ ਕੌਣ ਸੀ ਸਿੱਧੂ ਮੂਸੇਵਾਲਾ, ਕਿਵੇਂ ਉਹ ਪੰਜਾਬੀ ਗਾਇਕੀ `ਚ ਉੱਤਰਿਆ।

ਸਿੱਧੂ ਮੂਸੇਵਾਲਾ (Sidhu Moose Wala) ਦੀ ਜ਼ਿੰਦਗੀ ਬਾਰੇ ਗੱਲ ਕੀਤੀ ਜਾਏ ਤਾਂ ਛੋਟੀ ਜਿਹੀ ਜ਼ਿੰਦਗੀ `ਚ ਉਨ੍ਹਾਂ ਨੇ ਬਹੁਤ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ। ਮੂਸੇਵਾਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਚਮਕਦਾ ਹੋਇਆ ਸਿਤਾਰਾ ਸੀ। ਇਹ ਸਿਤਾਰਾ ਇੰਜ ਟੁੱਟ ਜਾਵੇਗਾ, ਕਿਸੇ ਨੂੰ ਵੀ ਯਕੀਨ ਨਹੀਂ ਹੋ ਰਿਹਾ। ਆਓ ਜਾਣਦੇ ਹਾਂ ਕਿ ਕੌਣ ਸੀ ਸਿੱਧੂ ਮੂਸੇਵਾਲਾ, ਕਿਵੇਂ ਉਹ ਪੰਜਾਬੀ ਗਾਇਕੀ `ਚ ਉੱਤਰਿਆ।

ਸਿੱਧੂ ਮੂਸੇਵਾਲਾ (Sidhu Moose Wala) ਦੀ ਜ਼ਿੰਦਗੀ ਬਾਰੇ ਗੱਲ ਕੀਤੀ ਜਾਏ ਤਾਂ ਛੋਟੀ ਜਿਹੀ ਜ਼ਿੰਦਗੀ `ਚ ਉਨ੍ਹਾਂ ਨੇ ਬਹੁਤ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ। ਮੂਸੇਵਾਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਚਮਕਦਾ ਹੋਇਆ ਸਿਤਾਰਾ ਸੀ। ਇਹ ਸਿਤਾਰਾ ਇੰਜ ਟੁੱਟ ਜਾਵੇਗਾ, ਕਿਸੇ ਨੂੰ ਵੀ ਯਕੀਨ ਨਹੀਂ ਹੋ ਰਿਹਾ। ਆਓ ਜਾਣਦੇ ਹਾਂ ਕਿ ਕੌਣ ਸੀ ਸਿੱਧੂ ਮੂਸੇਵਾਲਾ, ਕਿਵੇਂ ਉਹ ਪੰਜਾਬੀ ਗਾਇਕੀ `ਚ ਉੱਤਰਿਆ।

ਹੋਰ ਪੜ੍ਹੋ ...
 • Share this:
  ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲ ਦੀ ਅੱਜ ਐਤਵਾਰ ਯਾਨਿ 29 ਮਈ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੀ ਗਈ। ਉਨ੍ਹਾਂ ਦੀ ਮੌਤ ਨੇ ਪੂਰੇ ਪੰਜਾਬ ਦੀ ਰੂਹ ਕੰਬਾ ਦਿਤੀ ਹੈ। ਮੂਸੇਵਾਲਾ ਦਾ ਦਿਨ ਦਹਾੜੇ ਗੈਂਗਸਟਰਾਂ ਨੇ ਗੋਲੀਆਂ ਮਾਰ ਕਤਲ ਕਰ ਦਿਤਾ।

  ਮੂਸੇਵਾਲਾ ਦੀ ਜ਼ਿੰਦਗੀ ਬਾਰੇ ਗੱਲ ਕੀਤੀ ਜਾਏ ਤਾਂ ਛੋਟੀ ਜਿਹੀ ਜ਼ਿੰਦਗੀ `ਚ ਉਨ੍ਹਾਂ ਨੇ ਬਹੁਤ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ। ਮੂਸੇਵਾਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਚਮਕਦਾ ਹੋਇਆ ਸਿਤਾਰਾ ਸੀ। ਇਹ ਸਿਤਾਰਾ ਇੰਜ ਟੁੱਟ ਜਾਵੇਗਾ, ਕਿਸੇ ਨੂੰ ਵੀ ਯਕੀਨ ਨਹੀਂ ਹੋ ਰਿਹਾ। ਆਓ ਜਾਣਦੇ ਹਾਂ ਕਿ ਕੌਣ ਸੀ ਸਿੱਧੂ ਮੂਸੇਵਾਲਾ, ਕਿਵੇਂ ਉਹ ਪੰਜਾਬੀ ਗਾਇਕੀ `ਚ ਉੱਤਰਿਆ।

  11 ਜੂਨ 1993 ਨੂੰ ਜਨਮ
  ਪੰਜਾਬੀ ਗਾਇਕੀ ਤੇ ਰੈਪ ਦੇ ਬਾਦਸ਼ਾਹ ਸਿੱਧੂ ਮੂਸੇਵਾਲਾ ਦਾ ਜਨਮ 11 ਜੂਨ 1993 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸੇ ਵਿਖੇ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂ ਸ਼ੁੱਭਦੀਪ ਸਿੰਘ ਸਿੱਧੂ ਸੀ। ਮੂਸੇਵਾਲਾ ਦੇ ਪਿਤਾ ਭੋਲਾ ਸਿੰਘ ਫ਼ੌਜ `ਚ ਅਧਿਕਾਰੀ ਰਹੇ ਸੀ, ਜਦਕਿ ਮਾਂ ਚਰਨ ਕੌਰ ਪਿੰਡ ਦੀ ਸਰਪੰਚ ਹੈ।

  ਬਚਪਨ ਤੋਂ ਹੀ ਗਾਇਕੀ ਵੱਲ ਰਿਹਾ ਰੁਝਾਨ
  ਸਿੱਧੂ ਮੂਸੇਵਾਲਾ ਨੂੰ ਕਾਫ਼ੀ ਛੋਟੀ ਉਮਰ ਤੋਂ ਹੀ ਗਾਇਕੀ ਦਾ ਸ਼ੌਕ ਸੀ। ਉਨ੍ਹਾਂ ਨੇ ਛੇਵੀਂ ਕਲਾਸ ਤੋਂ ਹੀ ਹਿਪ ਹੌਪ ਗੀਤ ਸੁਣਨਾ ਸ਼ੁਰੂ ਕਰ ਦਿਤਾ ਸੀ। ਜਦਕਿ ਮੂਸੇਵਾਲਾ ਨੇ ਗਾਇਕੀ ਲੁਧਿਆਣਾ ਦੇ ਹਰਵਿੰਦਰ ਬਿੱਟੂ ਤੋਂ ਸਿੱਖੀ ਸੀ। ਉਹ ਤੁਪਕ ਸ਼ੱਕੁਰ ਨੂੰ ਆਪਣਾ ਅਦਰਸ਼ ਮੰਨਦੇ ਸੀ।

  ਇਲੈਕਟ੍ਰਿਕਲ ਇੰਜਨੀਅਰਿੰਗ ਦੀ ਪੜ੍ਹਾਈ ਕੀਤੀ
  ਸਿੱਧੂ ਮੂਸੇਵਾਲਾ ਨੇ ਲੁਧਿਆਣਾ ਦੇ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਤੋਂ ਇਲੈਕਟ੍ਰਿਕਲ ਇੰਜਨੀਅਰਿੰਗ ਦੀ ਡਿਗਰੀ ਹਾਸਲ ਕੀਤੀ।ਇਸ ਦੌਰਾਨ ਉਨ੍ਹਾਂ ਨੇ ਡੀਏਵੀ ਕਾਲਜ ਫ਼ੈਸਟ `ਚ ਵੀ ਹਿੱਸਾ ਲਿਆ ਸੀ।

  ਕੈਨੇਡਾ `ਚ ਰਿਲੀਜ਼ ਕੀਤਾ ਪਹਿਲਾ ਗੀਤ
  ਗ੍ਰੈਜੁਏਸ਼ਨ ਕਰਨ ਤੋਂ ਬਾਅਦ ਮੂਸੇਵਾਲਾ ਕੈਨੇਡਾ ਚਲੇ ਗਏ ਸੀ। ਇਥੇ ਹੀ ਉਨ੍ਹਾਂ ਨੇ ਆਪਣਾ ਪਹਿਲਾ ਗੀਤ ਜੀ ਵੈਗਨ ਰਿਲੀਜ਼ ਕੀਤਾ ਸੀ। ਸਾਲ 2018 `ਚ ਉਨ੍ਹਾਂ ਨੇ ਭਾਰਤ `ਚ ਲਾਈਵ ਪਰਫ਼ਾਰਮੈਂਸ ਦੇਣਾ ਸ਼ੁਰੂ ਕਰ ਦਿਤਾ ਸੀ। ਸਿੱਧੂ ਮੂਸੇਵਾਲਾ ਨੂੰ ਅਸਲੀ ਪਛਾਣ 2017 `ਚ ਆਏ ਗੀਤ ਸੋ ਹਾਈ ਤੋਂ ਮਿਲੀ ਸੀ। ਇਸ ਗੀਤ ਲਈ ਉਨ੍ਹਾਂ ਨੂੰ ਬ੍ਰਿੱਟ ਏਸ਼ੀਆ ਟੀਵੀ ਮਿਊਜ਼ਿਕ ਐਵਾਰਡਜ਼ `ਚ ਬੈਸਟ ਗੀਤਕਾਰ ਦਾ ਐਵਾਰਡ ਮਿਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਦਾ ਜੱਟ, ਟੋਚਨ, ਸੈਲਫ਼ ਮੇਡ, ਫ਼ੇਮਸ ਅਤੇ ਵਾਰਨਿੰਗ ਸ਼ਾਟਸ ਵਰਗੇ ਮਿਊਜ਼ਿਕ ਵੀਡੀਓਜ਼ ਜਾਰੀ ਕੀਤੇ ਸੀ। ਸਾਲ 2018 `ਚ ਉਨ੍ਹਾਂ ਨੇ ਫ਼ਿਲਮ ਡਾਕੂਆਂ ਦਾ ਮੁੰਡਾ ਫ਼ਿਲਮ ਲਈ ਡਾਲਰ ਗੀਤ ਗਾਇਆ। ਪੰਜਾਬੀ ਫ਼ਿਲਮਾਂ `ਚ ਉਨ੍ਹਾਂ ਦਾ ਇਹ ਪਹਿਲਾ ਗੀਤ ਰਿਹਾ।

  ਵਿਵਾਦਤ ਸ਼ਖ਼ਸੀਅਤ ਦੇ ਰੂਪ `ਚ ਜਾਣੇ ਜਾਂਦੇ ਸੀ ਮੂਸੇਵਾਲਾ
  ਸਿੱਧੂ ਮੂਸੇਵਾਲਾ ਨੇ ਆਪਣੇ ਗਾਇਕੀ ਦੇ ਕਰੀਅਰ `ਚ ਜ਼ਬਰਦਸਤ ਸਫ਼ਲਤਾ ਹਾਸਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਦੇ ਨਾਲ ਵਿਵਾਦਾਂ ਦਾ ਵੀ ਨਾਤਾ ਰਿਹਾ ਹੈ। ਸਿੱਧੂ ਮੂਸੇਵਾਲਾ `ਤੇ ਅਕਸਰ ਇਹ ਇਲਜ਼ਾਮ ਲਗਦੇ ਰਹੇ ਕਿ ਉਹ ਆਪਣੇ ਗੀਤਾਂ ਵਿੱਚ ਗੰਨ ਕਲਚਰ ਨੂੰ ਹੱਲਾਸ਼ੇਰੀ ਦਿੰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਗੀਤ `ਸੰਜੂ` ਗਾਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਮਾਮਲਾ ਤਾਂ ਦਰਜ ਹੋਇਆ ਹੀ ਸੀ, ਪਰ ਨਾਲ ਹੀ ਉਨ੍ਹਾਂ ਦੀ ਖ਼ੂਬ ਨਿੰਦਾ ਵੀ ਹੋਈ ਸੀ।

  ਸਿਆਸਤ `ਚ ਰਹੇ ਅਸਫ਼ਲ
  ਸਿੱਧੂ ਮੂਸੇਵਾਲਾ ਦੇ ਪਰਿਵਾਰ ਦਾ ਸਿਆਸਤ ਦੇ ਨਾਲ ਨਾਤਾ ਰਿਹਾ ਹੈ। ਜਿਸ ਦੇ ਚਲਦਿਆਂ ਉਨ੍ਹਾਂ ਦਾ ਸਿਆਸਤ ਵੱਲ ਰੁਝਾਨ ਪੈਦਾ ਹੋਇਆ। 2021 `ਚ ਮੂਸੇਵਾਲਾ ਵੱਲੋਂ ਕਾਂਗਰਸ `ਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ। ਉਨ੍ਹਾਂ ਨੂੰ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ `ਚ ਮਾਨਸਾ ਤੋਂ ਟਿਕਟ ਵੀ ਮਿਲੀ, ਪਰ ਸਿਆਸਤ `ਚ ਉਨ੍ਹਾਂ ਦੀ ਕਿਸਮਤ ਨੇ ਉਨ੍ਹਾਂ ਨੂੰ ਸ਼ਹਿ ਮਾਤ ਦਿਤੀ ਅਤੇ ਉਹ ਆਪ ਦੇ ਵਿਜੇ ਸਿੰਗਲਾ ਤੋਂ ਚੋਣ ਮੈਦਾਨ `ਚ ਸ਼ਿਕਸਤ ਖਾ ਗਏ।

  ਮਹਿੰਗੀਆਂ ਕਾਰਾਂ ਦੇ ਸੀ ਸ਼ੌਕੀਨ
  ਸਿੱਧੂ ਮੂਸੇਵਾਲਾ ਨੂੰ ਮਹਿੰਗੀਆਂ ਗੱਡੀਆਂ ਦਾ ਸ਼ੌਕ ਸੀ। ਉਨ੍ਹਾਂ ਦੇ ਕਾਰ ਕਲੈਕਸ਼ਨ `ਚ ਲਗਜ਼ਰੀ ਕਾਰਾਂ ਸ਼ਾਮਲ ਸਨ। ਉਨ੍ਹਾਂ ਕੋਲ ਲੈਂਡ ਰੋਵਰ, ਰੇਂਜ ਰੋਵਰ ਸਪੋਰਟ ਸ਼ਾਮਲ ਹਨ। ਇਨ੍ਹਾਂ ਦੀ ਕੀਮਤ 1.22 ਕਰੋੜ ਰੁਪਏ ਹੈ।ਇਸ ਤੋਂ ਇਲਾਵਾ ਮੂਸੇਵਾਲਾ ਦੇ ਕਲੈਕਸ਼ਨ `ਚ ਇਸੁਜ਼ੂ ਡੀ ਮੈਕਸ ਵੀ ਕਰਾਸ ਜ਼ੈੱਡ, ਹਮਰ ਐਚ2 ਦੀ ਵੱਡੀ ਐਸਯੂਵੀ, ਤੇ ਟੋਯੋਟਾ ਦੀ ਫ਼ਾਰਚੂਨਰ ਕਾਰਾਂ ਵੀ ਸ਼ਾਮਲ ਹਨ।

  2022 `ਚ ਮੂਸੇਵਾਲਾ ਕੋਲ 29 ਕਰੋੜ ਦੀ ਜਾਇਦਾਦ
  ਮੂਸੇਵਾਲਾ ਨੇ ਆਪਣੇ ਗਾਇਕੀ ਦੇ ਕਰੀਅਰ ਵਿੱਚ ਪਾਲੀਵੁੱਡ ਹੀ ਨਹੀਂ ਬਾਲੀਵੁੱਡ ਗੀਤ ਵੀ ਗਾਏ ਸੀ।ਉਨ੍ਹਾਂ ਦੀ ਪੂਰੀ ਦੁਨੀਆ ਵਿੱਚ ਜ਼ਬਰਦਸਤ ਫ਼ੈਨ ਫ਼ਾਲੋਇੰਗ ਸੀ। ਇੰਸਟਾਗ੍ਰਾਮ `ਤੇ ਉਨ੍ਹਾਂ 75 ਲੱਖ ਦੇ ਕਰੀਬ ਫ਼ਾਲੋਅਰ ਹਨ। ਇਸ ਦੇ ਨਾਲ ਹੀ ਮੂਸੇਵਾਲਾ ਦਾ ਆਪਣਾ ਯੂਟਿਊਬ ਚੈਨਲ ਵੀ ਹੈ, ਜਿਸ ਦੇ ਕਰੀਬ ਡੇਢ ਕਰੋੜ ਸਬਸਕ੍ਰਾਈਬਰਜ਼ ਹਨ। ਕੁੱਲ ਮਿਲਾ ਕੇ ਸਾਲ 2022 `ਚ ਮੂਸੇਵਾਲਾ ਦੀ ਜਾਇਦਾਦ 29 ਕਰੋੜ ਰੁਪਏ ਦਸੀ ਗਈ। ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਭ ਤੋਂ ਅਮੀਰ ਗਾਇਕਾਂ ਵਿਚੋਂ ਇੱਕ ਸਨ।

  ਇੱਕ ਗੀਤ ਗਾਉਣ ਦੇ 8 ਲੱਖ ਰੁਪਏ ਲੈਂਦੇ ਸੀ ਚਰਜ
  ਸਿੱਧੂ ਮੂਸੇਵਾਲਾ ਇਕ ਗੀਤ ਗਾਉਣ ਲਈ 8 ਲੱਖ ਦੇ ਕਰੀਬ ਫ਼ੀਸ ਲੈਂਦੇ ਸੀ। ਜਦਕਿ ਲਾਈਵ ਪਰਫ਼ਾਰਮੈਂਸ ਲਈ ਉਹ 20 ਲੱਖ ਰੁਪਏ ਫ਼ੀਸ ਚਾਰਜ ਕਰਦੇ ਸੀ।ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਦਾ ਕੈਨੇਡਾ ਦੇ ਬਰੈਂਪਟਨ `ਚ ਇੱਕ ਆਲੀਸ਼ਾਨ ਘਰ ਵੀ ਹੈ, ਜਿਸ ਦੀ ਕੀਮਤ ਕਰੋੜਾਂ ਵਿੱਚ ਹੈ।
  Published by:Amelia Punjabi
  First published:

  Tags: Sidhu Moose Wala

  ਅਗਲੀ ਖਬਰ