Canadian Rapper Call Sidhu Moosewala's Father: ਕੈਨੇਡੀਅਨ ਰੈਪਰ- ਗਾਇਕ ਡਰੇਕ (Drake) ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੀ ਦੋਸਤੀ ਨੂੰ ਲੈ ਕੇ ਸੋਸ਼ਲ ਮੀਡੀਆ ਉੱਪਰ ਕਾਫੀ ਚਰਚਾ ਦੇਖਣ ਨੂੰ ਮਿਲ ਰਹੀ ਹੈ। ਖਬਰਾਂ ਮੁਤਾਬਿਕ ਹਾਲ ਹੀ ਵਿੱਚ ਕੈਨੇਡੀਅਨ ਰੈਪਰ ਵੱਲੋਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨਾਲ ਫੋਨ ਤੇ ਗੱਲਬਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨਾਲ ਆਪਣੇ ਕਿਸੀ ਗੀਤ ਨੂੰ ਲੈ ਕੇ ਖੁਲਾਸਾ ਕੀਤਾ ਹੈ। ਇਹ ਜਾਣਕਾਰੀ ਮੂਸੇਵਾਲਾ ਦੇ ਪਿਤਾ ਵੱਲੋਂ ਦਿੱਤੀ ਗਈ ਹੈ।
ਦਰਅਸਲ, ਕੈਨੇਡੀਅਨ ਗਾਇਕ ਡਰੇਕ ਵੱਲੋਂ ਸਿੱਧੂ ਮੂਸੇਵਾਲਾ ਨਾਲ ਖਾਸ ਗੱਲ਼ਬਾਤ ਕੀਤੀ ਗਈ। ਇਸ ਦੌਰਾਨ ਡਰੇਕ ਨੇ ਉਨ੍ਹਾਂ ਨੂੰ ਸਿੱਧੂ ਮੂਸੇਵਾਲਾ ਨਾਲ ਆਉਣ ਵਾਲੇ ਆਪਣੇ ਗੀਤ ਬਾਰੇ ਦੱਸਿਆ। ਇਸ ਗੱਲ ਦਾ ਖੁਲਾਸਾ ਇਕ ਇੰਟਰਵਿਊ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ (Balkaur Singh) ਵੱਲੋਂ ਕੀਤਾ ਗਿਆ ਹੈ। ਉਨ੍ਹਾ ਦੱਸਿਆ ਕਿ ਸਿੱਧੂ ਪ੍ਰਤੀ ਦੁੱਖ ਜ਼ਾਹਿਰ ਕਰਨ ਲਈ ਕੈਨੇਡੀਅਨ ਰੈਪਰ ਡਰੇਕ ਦਾ ਫੋਨ ਆਇਆ। ਇਸ ਗੱਲਬਾਤ ਦੌਰਾਨ ਡਰੇਨ ਨੇ ਬਲਕੌਰ ਸਿੰਘ ਨੂੰ ਆਪਣੇ ਦੋਵਾਂ ਦੇ ਗੀਤ ਬਾਰੇ ਵੀ ਦੱਸਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment, Entertainment news, Hollywood, Pollywood, Punjabi industry, Sidhu Moose Wala, Singer