Sidhu Moosewala New Song Mera Na: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਪ੍ਰਸ਼ੰਸ਼ਕਾਂ ਲਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਜਲਦ ਹੀ ਮਰਹੂਮ ਗਾਇਕ ਦਾ ਇੱਕ ਹੋਰ ਨਵਾਂ ਗੀਤ ਮੇਰਾ ਨਾ ਰਿਲੀਜ਼ ਹੋਵੇਗਾ। ਜਿਸਦਾ ਐਲਾਨ ਪ੍ਰਸਿੱਧ ਗਾਇਕ ਸਟੀਲ ਬੈਂਗਲਜ਼ (Steel Banglez) ਅਤੇ ਬਰਨਾ ਬੁਆਏ (Burnaboy) ਵੱਲੋਂ ਕੀਤਾ ਗਿਆ ਹੈ।
View this post on Instagram
ਦੱਸ ਦੇਈਏ ਕਿ ਹਾਲ ਹੀ ਵਿੱਚ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦੀ ਮੁਲਾਕਾਤ ਸਟੀਲ ਬੈਂਗਲਜ਼ (Steel Banglez) ਅਤੇ ਬਰਨਾ ਬੁਆਏ ਨਾਲ ਹੋਈ। ਇਸ ਦੌਰਾਨ ਦੋਵੇਂ ਕਲਾਕਾਰਾਂ ਨੇ ਸਿੱਧੂ ਦੇ ਗੀਤ ਮੇਰਾ ਨਾ ਦਾ ਖੁਲਾਸਾ ਕੀਤਾ। ਸਟੀਲ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਉੱਪਰ ਤਸਵੀਰਾਂ ਸ਼ੇਅਰ ਕਰ ਲਿਖਿਆ, ਸਿੱਧੂ ਸਾਨੂੰ ਤੁਹਾਡੀ ਯਾਦ ਆਉਂਦੀ ਹੈ, ਅਸੀਂ ਮੰਮੀ-ਡੈਡੀ ਨਾਲ ਸਮਾਂ ਬਿਤਾਇਆ। ਮੈਂ ਅਤੇ @burnaboygram ਨੇ ਤੁਹਾਡੇ ਦੁਆਰਾ ਸ਼ੁਰੂ ਕੀਤਾ ਗੀਤ ਪੂਰਾ ਕਰ ਲਿਆ ਹੈ। "ਮੇਰਾ ਨਾ" (ਮੇਰਾ ਨਾਮ) ਦੁਨੀਆ ਨੂੰ ਸੁਣਨ ਲਈ ਤਿਆਰ....
ਜਾਣਕਾਰੀ ਮੁਤਾਬਕ ਮਸ਼ਹੂਰ ਗਾਇਕ ਸਟੀਲ ਬੈਂਗਲਜ਼ ਦੀ ਸਿੱਧੂ ਮੂਸੇਵਾਲਾ ਨਾਲ ਖਾਸ ਦੋਸਤੀ ਸੀ। ਸਟੀਲ ਬੈਂਗਲਜ਼ ਨੇ ਮੂਸੇਵਾਲਾ ਦੇ ਨਾਲ ਵੱਖ-ਵੱਖ ਪ੍ਰੋਜੈਕਟਾਂ ਜਿਵੇਂ ਕਿ ਮੂਜ਼ਟੇਪ ਵਿੱਚ ਕੰਮ ਕੀਤਾ ਸੀ ਅਤੇ ਬਰਨਾ ਬੁਆਏ ਨੇ ਸਿੱਧੂ ਨਾਲ ਇੱਕ ਅਣਰਿਲੀਜ਼ ਟਰੈਕ ਵਿੱਚ ਕੰਮ ਕੀਤਾ। ਸਿੱਧੂ ਮੂਸੇਵਾਲੇ ਨੇ ਗੀਤ ਮੇਰਾ ਨਾ 'Mera Na' ਸ਼ੁਰੂ ਕੀਤ ਜਿਸ ਨੂੰ ਸਟੀਲ ਬੈਂਗਲਜ਼ ਅਤੇ ਬਰਨਾ ਬੁਆਏ ਨੇ ਮਿਲ ਕੇ ਪੂਰਾ ਕੀਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment, Entertainment news, Pollywood, Punjabi singer, Sidhu Moosewala, Singer