ਐਮੀ ਵਿਰਕ ਦੇ ਹੱਕ 'ਚ ਆਏ ਸਿੱਧੂ ਮੂਸੇ ਵਾਲਾ ਦੀਆ ਇਹਨਾਂ  ਗੱਲਾਂ ਵਾਲੀ ਵਾਇਰਲ ਪੋਸਟ ਹੋਈ ਲਗਾਤਾਰ ਵਾਇਰਲ 

ਐਮੀ ਵਿਰਕ ਇਨ੍ਹੀਂ ਦਿਨੀਂ ਵਿਵਾਦਾਂ ’ਚ ਘਿਰ ਗਏ ਹਨ। ਦਰਅਸਲ ਇਹ ਵਿਵਾਦ ਐਮੀ ਵਿਰਕ ਦੀਆਂ ਕੁਝ ਦੋ-ਤਿੰਨ ਫ਼ਿਲਮਾਂ ਨੂੰ ਲੈ ਕੇ ਹੈ, ਜਿਨ੍ਹਾਂ ਦਾ ਲੋਕਾਂ ਵਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਹਾਲ ਹੀ ’ਚ ਐਮੀ ਵਿਰਕ ਦੀ ‘ਪੁਆੜਾ’ ਫ਼ਿਲਮ ਸਿਨੇਮਾਘਰਾਂ ’ਚ ਰਿਲੀਜ਼ ਹੋਈ ਹੈ।

 ਐਮੀ ਵਿਰਕ ਦੇ ਹੱਕ 'ਚ ਆਏ ਸਿੱਧੂ ਮੂਸੇ ਵਾਲਾ ਦੀਆ ਇਹਨਾਂ  ਗੱਲਾਂ ਵਾਲੀ ਵਾਇਰਲ ਪੋਸਟ ਹੋਈ ਲਗਾਤਾਰ ਵਾਇਰਲ 

  • Share this:
ਐਮੀ ਵਿਰਕ ਇਨ੍ਹੀਂ ਦਿਨੀਂ ਵਿਵਾਦਾਂ ’ਚ ਘਿਰ ਗਏ ਹਨ। ਦਰਅਸਲ ਇਹ ਵਿਵਾਦ ਐਮੀ ਵਿਰਕ ਦੀਆਂ ਕੁਝ ਦੋ-ਤਿੰਨ ਫ਼ਿਲਮਾਂ ਨੂੰ ਲੈ ਕੇ ਹੈ, ਜਿਨ੍ਹਾਂ ਦਾ ਲੋਕਾਂ ਵਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਹਾਲ ਹੀ ’ਚ ਐਮੀ ਵਿਰਕ ਦੀ ‘ਪੁਆੜਾ’ ਫ਼ਿਲਮ ਸਿਨੇਮਾਘਰਾਂ ’ਚ ਰਿਲੀਜ਼ ਹੋਈ ਹੈ। 12 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਇਸ ਫ਼ਿਲਮ ਦਾ ਕੁਝ ਲੋਕਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ।

ਲੋਕਾਂ ਦਾ ਕਹਿਣਾ ਹੈ ਕਿ ਐਮੀ ਵਿਰਕ ਕਿਸਾਨ ਵਿਰੋਧੀ ਜ਼ੀ ਮੀਡੀਆ ਦੀਆਂ ਫ਼ਿਲਮਾਂ ’ਚ ਕੰਮ ਕਰ ਰਿਹਾ ਹੈ, ਇਸ ਲਈ ਉਸ ਦਾ ਬਾਈਕਾਟ ਹੋਣਾ ਚਾਹੀਦਾ ਹੈ।ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਵੀ ਐਮੀ ਵਿਰਕ ਦੇ ਸਮਰਥਨ 'ਚ ਆਇਆ ਹੈ। ਐਮੀ ਵਿਰਕ ਨੂੰ ਬਾਲੀਵੁੱਡ ਫ਼ਿਲਮ 'ਭੁਜ-ਦਿ ਪਰਾਇਡ ਆਫ ਇੰਡੀਆ' 'ਚ ਕੰਮ ਕਰਨ ਕਰਕੇ ਕਾਫ਼ੀ ਨਿੰਦਿਆ ਗਿਆ। ਇਸ ਦੇ ਨਾਲ ਹੀ ਅਦਾਕਾਰ ਅਜੇ ਦੇਵਗਨ ਨਾਲ ਫ਼ਿਲਮ ਦੀ ਪ੍ਰਮੋਸ਼ਨ ਕਰਨ ਆਏ ਐਮੀ ਵਿਰਕ ਦਾ ਪੰਜਾਬ ਦੇ ਲੋਕਾਂ ਨੇ ਕਾਫ਼ੀ ਵਿਰੋਧ ਕੀਤਾ। ਇਥੋਂ ਤੱਕ ਕਿ ਐਮੀ ਵਿਰਕ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤੇ ਗਏ। ਹਾਲਾਂਕਿ ਐਮੀ ਵਿਰਕ ਨੇ ਸਾਹਮਣੇ ਆ ਕੇ ਇਸ ਮਾਮਲੇ 'ਤੇ ਸਫਾਈ ਵੀ ਪੇਸ਼ ਕਰ ਦਿੱਤੀ ਹੈ, ਕਿ ਉਨ੍ਹਾਂ ਦਾ ਇਹ ਕੰਟਰੈਕਟ ਸਾਲ 2019 ਦਾ ਹੈ।

Sidhu Musa Wala's viral post in favor of Amy Virk went viral
ਐਮੀ ਵਿਰਕ ਦੇ ਹੱਕ 'ਚ ਆਏ ਸਿੱਧੂ ਮੂਸੇ ਵਾਲਾ ਦੀਆ ਇਹਨਾਂ  ਗੱਲਾਂ ਵਾਲੀ ਵਾਇਰਲ ਪੋਸਟ ਹੋਈ ਲਗਾਤਾਰ ਵਾਇਰਲ


ਇਸ ਦੌਰਾਨ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨੇ ਐਮੀ ਵਿਰਕ ਦੇ ਹੱਕ ਦੀ ਗੱਲ ਕਰਦੇ ਹੋਏ ਲਿਖਿਆ, "ਆਪਾਂ ਰਲ ਮਿਲ ਕੇ ਜਿੱਤ ਸਕਦੇ ਹਾਂ। ਜੇ ਆਪਾਂ ਆਪਣਿਆਂ ਦੀ ਹੀ ਨਿੰਦਾ ਕਰਨ ਲਗ ਪਏ ਤਾਂ ਬਾਹਰ ਵਾਲਿਆਂ ਤੋਂ ਕੀ ਉਮੀਦ ਰੱਖਾਂਗੇ। ਐਮੀ ਵਿਰਕ ਕੱਲ੍ਹ ਵੀ ਆਪਣੇ ਨਾਲ ਸੀ ਤੇ ਅੱਜ ਵੀ ਆਪਣੇ ਨਾਲ ਹੀ ਰਹੂੰ, ਇਹੀ ਇਕ ਰਸਤਾ ਹੈ, ਜਿਸ ਨਾਲ ਅਸੀਂ ਕੁਝ ਪਾ ਸਕਦੇ ਹਾਂ।"
ਸਿੱਧੂ ਮੂਸੇ ਵਾਲਾ ਤੋਂ ਪਹਿਲਾਂ ਕਈ ਕਲਾਕਾਰਾਂ ਨੇ ਐਮੀ ਵਿਰਕ ਦੀ ਇਸ ਮਾਮਲੇ 'ਤੇ ਪੂਰੀ ਸਪੋਰਟ ਕੀਤੀ ਹੈ। ਇਥੋਂ ਤੱਕ ਕਿ ਐਮੀ ਵਿਰਕ ਨੇ ਵੀ ਇਸ ਨੂੰ ਸੁਲਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਤੇ ਹਰ ਕਲਾਕਾਰ ਐਮੀ ਵਿਰਕ ਦਾ ਸਾਥ ਦਿੰਦਾ ਆਇਆ ਨਜ਼ਰ
Published by:Ramanpreet Kaur
First published: