Sidhu Moosewala: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਸੋਸ਼ਲ ਮੀਡੀਆ 'ਤੇ ਸੁਰਖੀਆਂ ਦਾ ਕੇਂਦਰ ਬਣੇ ਰਹਿੰਦੇ ਹਨ। ਉਹ ਆਪਣੇ ਗੀਤਾਂ ਦੇ ਨਾਲ-ਨਾਲ ਬਿਆਨਾਂ ਦੇ ਚੱਲਦੇ ਵੀ ਹਰ ਪਾਸੇ ਛਾਏ ਰਹਿੰਦੇ ਹਨ। ਸਿੱਧੂ ਮੁਸੇਵਾਲਾ ਇੱਕ ਅਜਿਹਾ ਪੰਜਾਬੀ ਸਟਾਰ ਹੈ ਜੋ ਗੀਤਾਂ ਰਾਹੀ ਆਪਣੇ ਵਿਰੋਧੀਆਂ ਨੂੰ ਢੁੱਕਵਾਂ ਜਵਾਬ ਦਿੰਦੇ ਹਨ। ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਇਹ ਗੱਲ ਸਾਫ਼ ਜ਼ਾਹਰ ਹੋ ਰਹੀ ਹੈ। ਤੁਸੀ ਵੀ ਦੇਖੋ ਸਿੱਧੂ ਨੇ ਇਸ ਪੋਸਟ ਦੇ ਜ਼ਰਿਏ ਸਿੱਧੂ ਨੇ ਕਿਸ ਤਰ੍ਹਾਂ ਨਫ਼ਰਤ ਕਰਨ ਵਾਲਿਆਂ ਤੇ ਨਿਸ਼ਾਨਾ ਸਾਧਿਆ ਹੈ।
ਦਰਅਸਲ, ਸਿੱਧੂ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ- ਰੁਤਬਾ ਤੋ ਯੂ ਹੀ ਬਰਕਰਾਰ ਰਹੇਗਾ, ਓਜਾੜਨੇ ਵਾਲੇ ਭਲੇ ਹੀ ਦਿਨ ਰਾਤ ਏਕ ਕਰ ਦੇਂ. ਇਸ ਪੋਸਟ ਤੋਂ ਇਹ ਗੱਲ ਸਾਫ ਜ਼ਾਹਿਰ ਹੁੰਦੀ ਹੈ ਕਿ ਗਾਇਕ ਨੇ ਆਪਣੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਆਪਣੇ ਇਸੀ ਅੰਦਾਜ਼ ਦੇ ਚੱਲਦੇ ਸਿੱਧੂ ਕਈ ਵਾਰ ਮੁਸ਼ਕਿਲ ਵਿੱਚ ਫਸ ਜਾਂਦੇ ਹਨ।
ਹਾਲ ਹੀ 'ਚ ਸਿੱਧੂ ਆਪਣੇ ਨਵੇਂ ਗੀਤ 'SCAPEGOAT' ਦੇ ਕਾਰਨ ਵਿਵਾਦਾਂ ਵਿੱਚ ਰਹੇ। ਇਸ ਗੀਤ ਦੇ ਜਰਿਏ ਕਲਾਕਾਰ ਨੇ ਆਪਣੇ ਪੰਜਾਬ ਚੋਣਾਂ ਵਿੱਚ ਹਾਰਣ ਦੇ ਦਰਦ ਨੂੰ ਬਿਆਨ ਕੀਤਾ ਹੈ। ਹਾਲਾਂਕਿ ਉਨ੍ਹਾਂ ਦੇ ਇਸ ਗੀਤ ਨੂੰ ਸੁਣ ਕੇ ਵਿਰੋਧੀ ਧਿਰਾਂ ਦੇ ਕਈ ਬਿਆਨ ਸਾਹਮਣੇ ਆਏ ਜਿਸ ਵਿੱਚ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਇਸ ਗੀਤ ਦੀ ਸਖਤ ਨਿੰਦਾ ਕੀਤੀ ਹੈ।
ਦੱਸ ਦੇਈਏ ਕਿ ਇਸ ਗੀਤ ਵਿੱਚ ਗਾਇਕ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦੇ ਆਪਣੇ ਫੈਸਲੇ ਨੂੰ ਸਹੀ ਠਹਿਰਾਇਆ ਹੈ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਹੈ ਕਿ ਉਹ ਦੱਸਣ ਕਿ ਗੱਦਾਰ ਕੌਣ ਹੈ। ਸਿੱਧੂ ਮੂਸੇਵਾਲਾ ਨੇ ਕਿਹਾ, ''ਮੈਨੂੰ ਕਿਸੇ ਨੇ ਕਿਹਾ ਕਿ ਤੁਸੀਂ ਹਾਰ ਗਏ ਕਿਉਂਕਿ ਤੁਹਾਡੀ ਪਾਰਟੀ ਠੀਕ ਨਹੀਂ ਸੀ। ਮੈਂ ਕਿਹਾ ਕਿ ਜੇਕਰ ਤੁਸੀਂ ਸਹੀ ਹੋ ਤਾਂ ਇਸ ਪਾਰਟੀ ਨੂੰ ਪਹਿਲਾਂ ਜਿੱਤ ਕਿਉਂ ਦਿੱਤੀ ਗਈ। ਇਹ ਪਾਰਟੀ ਤਿੰਨ ਵਾਰ ਪਹਿਲਾਂ ਕਿਉਂ ਜਿੱਤੀ? ਫਿਰ ਮੈਨੂੰ ਜਵਾਬ ਨਹੀਂ ਮਿਲਿਆ। ਸਿੱਧੂ ਮੂਸੇਵਾਲਾ ਨੇ ਅੱਗੇ ਕਿਹਾ ਕਿ ਹੁਣ ਦੱਸੋ ਗੱਦਾਰ ਕੌਣ ਹੈ। ਵਿਵਾਦਾਂ ਤੋਂ ਬਾਅਦ ਇਸ ਗੀਤ ਨੂੰ ਲੈ ਕੇ ਸਿੱਧੂ ਮੁਸੇਵਾਲਾ ਨੇ ਕਿਹਾ ਕਿ ਇਹ ਗੀਤ ਕਿਸੇ ਦੇ ਖਿਲਾਫ ਨਹੀ ਹੈ ਬਲਕਿ ਲੋਕਾਂ ਕੋਲੋ ਜਵਾਬ ਮੰਗਿਆ ਹੈ ਕਿ ਦੱਸੋ ਗੱਦਾਰ ਕੌਣ ਹੈ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।