Home /News /entertainment /

Sidhu Moosewala Birthday: ਦਿਲਜੀਤ ਦੋਸਾਂਝ-ਮੀਕਾ ਸਿੰਘ ਹੋਏ ਭਾਵੁਕ, ਸ਼ੇਅਰ ਕੀਤੀ ਪੋਸਟ

Sidhu Moosewala Birthday: ਦਿਲਜੀਤ ਦੋਸਾਂਝ-ਮੀਕਾ ਸਿੰਘ ਹੋਏ ਭਾਵੁਕ, ਸ਼ੇਅਰ ਕੀਤੀ ਪੋਸਟ

Sidhu Moosewala Birthday: ਦਿਲਜੀਤ ਦੋਸਾਂਝ-ਮੀਕਾ ਸਿੰਘ ਹੋਏ ਭਾਵੁਕ, ਸ਼ੇਅਰ ਕੀਤੀ ਪੋਸਟ

Sidhu Moosewala Birthday: ਦਿਲਜੀਤ ਦੋਸਾਂਝ-ਮੀਕਾ ਸਿੰਘ ਹੋਏ ਭਾਵੁਕ, ਸ਼ੇਅਰ ਕੀਤੀ ਪੋਸਟ

 • Share this:
  ਸਿੱਧੂ ਮੂਸੇਵਾਲਾ (Sidhu Moose Wala) ਯਾਨੀ ਸ਼ੁਭਦੀਪ ਸਿੰਘ ਸਿੱਧੂ ਜੇਕਰ ਦੁਨੀਆਂ ਵਿੱਚ ਹੁੰਦਾ ਤਾਂ ਅੱਜ ਆਪਣਾ 29ਵਾਂ ਜਨਮਦਿਨ (Sidhu Moose Wala 29th birthday) ਆਪਣੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਨਾਲ ਮਨਾ ਰਿਹਾ ਹੁੰਦਾ। ਸਿੱਧੂ ਮੂਸੇਵਾਲਾ ਦਾ ਜਨਮ 11 ਜੂਨ 1993 ਨੂੰ ਮਾਨਸਾ ਦੇ ਪਿੰਡ ਮੂਸੇਵਾਲਾ ਵਿੱਚ ਹੋਇਆ ਸੀ। ਪਰ 29 ਜੂਨ ਨੂੰ ਕੁਝ ਅਜਿਹਾ ਹੋਇਆ, ਜਿਸ ਵਿੱਚ ਸਿੱਧੂ ਮੂਸੇਵਾਲੇ ਦੇ ਮਾਤਾ-ਪਿਤਾ ਉਤੇ ਦੁਖਾਂ ਦਾ ਪਹਾੜ ਟੁੱਟ ਪਿਆ। ਇਕ ਪਿਤਾ ਨੇ ਆਪਣੇ ਹੱਥਾਂ ਨਾਲ ਬੇਟੇ ਦੀ ਅਰਥੀ ਸਜਾਈ ਅਤੇ ਲਾੜੇ ਵਾਂਗ ਸਜਾ ਕੇ ਅੰਤਿਮ ਵਿਦਾਈ ਦਿੱਤੀ। ਅੱਜ ਇੱਕ ਵਾਰ ਫਿਰ ਗਾਇਕ ਦੇ ਪ੍ਰਸ਼ੰਸਕ ਅਤੇ ਪੰਜਾਬੀ ਇੰਡਸਟਰੀ ਨਾਲ ਜੁੜੇ ਲੋਕ ਉਨ੍ਹਾਂ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਹਨ।

  ਸਿੱਧੂ ਮੂਸੇਵਾਲਾ (Sidhu Moose Wala)  ਦੇ ਦੇਹਾਂਤ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਸੋਗ 'ਚ ਹੈ। ਜਿਸ ਤਰ੍ਹਾਂ ਇੱਕ ਉੱਭਰਦੇ ਸਿਤਾਰੇ ਨੂੰ ਬਦਮਾਸ਼ਾਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ, ਉਹ ਹੈਰਾਨੀਜਨਕ ਅਤੇ ਪ੍ਰੇਸ਼ਾਨ ਕਰਨ ਵਾਲਾ ਸੀ। 28 ਸਾਲਾ ਸਿੱਧੂ ਮੂਸੇਵਾਲਾ ਨੇ ਆਪਣੇ ਛੋਟੇ ਕੈਰੀਅਰ ਵਿੱਚ ਜ਼ਬਰਦਸਤ ਗੀਤ ਗਾਏ ਹਨ। ਅੱਜ ਉਸ ਨੂੰ ਯਾਦ ਕਰਕੇ ਮੀਕਾ ਸਿੰਘ (Mika Singh) ਤੇ ਦਿਲਜੀਤ ਦੋਸਾਂਝ (Diljit Dosanjh)  ਫਿਰ ਭਾਵੁਕ ਹੋ ਗਏ।

  ਮੀਕਾ ਸਿੰਘ ਨੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਇੰਸਟਾਗ੍ਰਾਮ ਸਟੋਰੀ 'ਤੇ ਪੋਸਟ ਸ਼ੇਅਰ ਕੀਤੀ ਹੈ। ਸਿੱਧੂ ਮੂਸੇਵਾਲਾ ਨਾਲ ਆਪਣੀ ਇਕ ਪੁਰਾਣੀ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ, 'ਮੇਰਾ ਜਨਮਦਿਨ 10 ਜੂਨ ਨੂੰ ਹੈ ਅਤੇ ਸਿੱਧੂ ਮੂਸੇਵਾਲਾ ਦਾ 11 ਜੂਨ ਨੂੰ। ਇਹ ਇੱਕ ਇਤਫ਼ਾਕ ਹੈ। ਜਨਮਦਿਨ ਦੀਆਂ ਮੁਬਾਰਕਾਂ… ਲੈਜੇਂਡ ਕਦੇ ਨਹੀਂ ਮਰਦੇ। ਉਹ ਆਪਣੇ ਪ੍ਰਸ਼ੰਸਕਾਂ ਅਤੇ ਸੰਗੀਤ ਦੇ ਸਹਾਰੇ ਸਦਾ ਜਿਉਂਦਾ ਰਹੇਗਾ।

  ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਸਿੱਧੂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਫੋਟੋ ਦੇ ਨਾਲ, ਦਿਲਜੀਤ ਨੇ ਕੈਪਸ਼ਨ ਲਿਖਿਆ, ‘ਕ੍ਰਿਏਟਿਵਿਟੀ… ਮਿਊਜ਼ਿਕ ਕਿਤੇ ਵੀ ਨਹੀਂ ਜਾਂਦਾ। ਸ਼ੁਭਦੀਪ ਸਿੰਘ ਸਿੱਧੂ ਨੂੰ ਜਨਮ ਦਿਨ ਮੁਬਾਰਕ।'  ਤੁਹਾਨੂੰ ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਪੰਜਾਬ ਦੇ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਸਨ ਜੋ ਛੋਟੀ ਉਮਰ ਵਿੱਚ ਹੀ ਪ੍ਰਸਿੱਧੀ ਦੇ ਸਿਖਰ 'ਤੇ ਪਹੁੰਚ ਗਏ ਸਨ। ਭਾਰਤ ਤੋਂ ਇਲਾਵਾ ਪਾਕਿਸਤਾਨ, ਕੈਨੇਡਾ, ਆਸਟ੍ਰੇਲੀਆ, ਬ੍ਰਿਟੇਨ ਅਤੇ ਅਮਰੀਕਾ 'ਚ ਉਨ੍ਹਾਂ ਦੇ ਪ੍ਰਸ਼ੰਸਕ ਵੱਡੀ ਗਿਣਤੀ 'ਚ ਹਨ। ਸਿੱਧੂ ਮੂਸੇਵਾਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2017 ਵਿੱਚ ਗੀਤ ਉਚੀਆਂ ਨੇ ਗਲਾਂ ਤੇਰੇ ਯਾਦ ਦੀਆਂ… ਸੋ ਹਾਈ ਨਾਲ ਕੀਤੀ ਸੀ।
  Published by:Ashish Sharma
  First published:

  Tags: Diljit Dosanjh, Mika Singh, Sidhu Moosewala

  ਅਗਲੀ ਖਬਰ