ਚੰਡੀਗੜ੍ਹ: Sidhu moosewala New Song: ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ (Moosewala murder case) ਦਾ ਵੀਰਵਾਰ ਨੂੰ ਐਸਵਾਈਐਲ (SYL Song) ਨਹਿਰ 'ਤੇ ਰਿਲੀਜ਼ ਹੋਏ ਗੀਤ ਨੇ ਨਵਾਂ ਰਿਕਾਰਡ ਕਾਇਮ ਕੀਤੇ ਹਨ। ਇਸ ਗੀਤ ਨੂੰ ਰਿਲੀਜ਼ ਹੋਣ ਦੇ ਕੁੱਝ ਮਿੰਟਾਂ 'ਚ ਹੀ ਲੱਖਾਂ ਲੋਕਾਂ ਨੇ ਵੇਖਿਆ।
ਇਹ ਐਸਵਾਈਐਲ ਨਹਿਰ 'ਤੇ ਚਰਚਾ ਛੇੜ ਰਿਹਾ ਗੀਤ ਰਾਜਨੀਤੀ 'ਚ ਵੀ ਖੂਬ ਭਖਿਆ ਹੋਇਆ ਹੈ। ਗੀਤ ਵੀਰਵਾਰ ਸ਼ਾਮ 6 ਵਜੇ ਜਾਰੀ ਕੀਤਾ ਗਿਆ, ਜਿਸ ਨੂੰ 4 ਮਿੰਟਾਂ ਦੇ ਅੰਦਰ ਹੀ 4 ਲੱਖ 67 ਹਜ਼ਾਰ ਤੋਂ ਵੱਧ ਲੋਕਾਂ ਨੇ ਲਾਈਵ ਹੋ ਕੇ ਵੇਖਿਆ। ਗੀਤ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਅਤੇ ਦੁਨੀਆ ਭਰ ਵਿੱਚ ਵਸਦੇ ਸਰੋਤਿਆਂ ਸਣੇ ਪੰਜਾਬੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ।
ਸਿੱਧੂ ਮੂਸੇਵਾਲਾ (moosewala syl song) ਦੇ ਅਧਿਕਾਰਤ ਯੂਟਿਊਬ ਚੈਨਲ 'ਤੇ ਰਿਲੀਜ਼ ਹੋਇਆ ਇਹ ਗੀਤ ਨੂੰ ਕੁੱਝ ਘੰਟਿਆਂ ਪਿੱਛੋਂ ਤੱਕ 22 ਲੱਖ ਤੋਂ ਵੱਧ ਲੋਕਾਂ ਵੱਲੋਂ ਵੇਖਿਆ ਜਾ ਚੁੱਕਿਆ ਸੀ। ਜੋ ਕਿ ਪੰਜਾਰਬੀ ਗਾਇਕੀ ਵਿੱਚ ਕਿਸੇ ਵੀ ਗੀਤ ਦੇ ਹਿੱਟ ਹੋਣ ਦਾ ਇਹ ਨਵਾਂ ਸਿਖਰ ਹੋ ਨਿਬੜਿਆ।
ਜ਼ਿਕਰਯੋਗ ਹੈ ਕਿ ਇੰਸਟਾਗ੍ਰਾਮ 'ਤੇ ਸਿੱਧੂ ਮੂਸੇਵਾਲਾ ਨੂੰ 7 ਮਿਲੀਅਨ ਤੋਂ ਵੱਧ ਲੋਕ ਫਾਲੋ ਕਰਦੇ ਹਨ। ਉਸ ਦੀ ਆਖਰੀ ਪੋਸਟ ਨੂੰ ਵੀ 79 ਲੱਖ ਤੋਂ ਵੱਧ ਵਿਊਜ਼ ਮਿਲੇ ਸਨ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Pollywood, Punjabi song, Sidhu Moose Wala, Sidhu Moosewala, SYL