Asim Riaz on Sidharth Shukla: ਬਿੱਗ ਬੌਸ 13 ਫੇਮ ਆਸਿਮ ਰਿਆਜ਼ (Asim Riaz) ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਇਸਦੀ ਵਜ੍ਹਾਂ ਉਨ੍ਹਾਂ ਦਾ ਕੋਈ ਅਪਕਮਿੰਗ ਪ੍ਰੋਜੈਕਟ ਨਹੀਂ ਸਗੋਂ ਇੰਟਰਵਿਊ ਹੈ। ਆਸਿਮ ਦਾ ਇਹ ਇੰਟਰਵਿਊ ਇਸ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਉਨ੍ਹਾਂ ਨੇ ਮਸ਼ਹੂਰ ਅਭਿਨੇਤਾ ਸਿਧਾਰਥ ਸ਼ੁਕਲਾ ਦੀ ਮੌਤ ਦੇ ਨਾਲ-ਨਾਲ ਬਿੱਗ ਬੌਸ ਦੇ ਨਿਰਮਾਤਾਵਾਂ ਅਤੇ ਮਨੋਰੰਜਨ ਉਦਯੋਗ ਦੇ ਉਸ ਪ੍ਰਤੀ ਰਵੱਈਏ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ। ਹਾਲਾਂਕਿ ਸਿਡਨਾਜ਼ ਦੇ ਪ੍ਰਸ਼ੰਸ਼ਕ ਆਸਿਮ ਦੇ ਇਸ ਇੰਟਰਵਿਊ ਉੱਪਰ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਰਹੇ ਹਨ। ਜਾਣੋ ਕਿਉਂ ਆਸਿਮ ਉੱਪਰ ਪ੍ਰਸ਼ੰਸ਼ਕ ਕੱਢ ਰਹੇ ਗੁੱਸਾ...
This msg is for all the media portals not to spread negative/false news.
To know about my statements please watch my recent interview and cover the exact statements which could help you'll to make correct news rather than getting paid 💴 from anybody for defaming.#fake
— Asim Riaz (@imrealasim) February 26, 2023
ਆਸਿਮ ਰਿਆਜ਼ ਨੇ ਟਵੀਟ ਕਰ ਲਿਖਿਆ, ਇਹ ਸੰਦੇਸ਼ ਸਾਰੇ ਮੀਡੀਆ ਪੋਰਟਲਾਂ ਲਈ ਹੈ ਕਿ ਉਹ ਨਕਾਰਾਤਮਕ/ਝੂਠੀਆਂ ਖ਼ਬਰਾਂ ਨਾ ਫੈਲਾਉਣ। ਮੇਰੇ ਬਿਆਨਾਂ ਬਾਰੇ ਜਾਣਨ ਲਈ ਕਿਰਪਾ ਕਰਕੇ ਮੇਰਾ ਹਾਲੀਆ ਇੰਟਰਵਿਊ ਦੇਖੋ ਅਤੇ ਸਹੀ ਬਿਆਨਾਂ ਨੂੰ ਕਵਰ ਕਰੋ ਜੋ ਕਿਸੇ ਨੂੰ ਬਦਨਾਮ ਕਰਨ ਲਈ ਕਿਸੇ ਤੋਂ ਪੈਸੇ ਲੈਣ ਦੀ ਬਜਾਏ ਸਹੀ ਖ਼ਬਰਾਂ ਬਣਾਉਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।
ਇੰਟਰਵਿਊ ਵਿੱਚ ਕਹੀ ਇਹ ਗੱਲ...
#AsimRiaz pic.twitter.com/JsMY1mZG2v
— Nazaket Rather (@RatherNazaket) February 27, 2023
ਦੱਸ ਦੇਈਏ ਕਿ ਹਾਲ ਹੀ ਵਿੱਚ ਦਿੱਤੇ ਗਏ ਇੰਟਰਵਿਊ ਵਿੱਚ ਆਸਿਮ ਨੇ ਕਿਹਾ ਬਿੱਗ ਬੌਸ ਸਕ੍ਰਿਪਟਿਡ ਹੈ। ਨਿਰਮਾਤਾ ਨਹੀਂ ਚਾਹੁੰਦੇ ਸਨ ਕਿ ਉਹ ਬਿੱਗ ਬੌਸ 13 ਦੀ ਟਰਾਫੀ ਜਿੱਤੇ। ਇਸ ਲਈ ਉਨ੍ਹਾਂ ਨੇ ਨਤੀਜੇ ਤੋਂ ਕੁਝ ਸਮਾਂ ਪਹਿਲਾਂ ਲਾਈਵ ਵੋਟਿੰਗ ਸ਼ੁਰੂ ਕਰ ਦਿੱਤੀ ਅਤੇ ਇਹੀ ਕਾਰਨ ਹੈ ਕਿ ਸਿਧਾਰਥ ਨੇ ਉਨ੍ਹਾਂ ਦੀ ਥਾਂ 'ਤੇ ਟਰਾਫੀ ਜਿੱਤੀ।
ਆਸਿਮ ਦੇ ਇਸ ਵੀਡੀਓ ਉੱਪਰ ਪ੍ਰਸ਼ੰਸ਼ਕ ਕਮੈਂਟ ਕਰ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Asim Riaz, Entertainment, Entertainment news, Himanshi khurana, Shehnaaz Gill, Sidharth Shukla, Sidnaaz