• Home
  • »
  • News
  • »
  • entertainment
  • »
  • SIKANDER OF MUSIC BIDS ADIEU A VOID NEVER TO BE FILLED FOR PUNJABI FILM MUSIC INDUSTRY TVMK MANPREET KHULLAR AS

........ਸੁਰਾਂ ਦਾ 'ਸਿਕੰਦਰ' ਕਹਿ ਗਿਆ ਅਲਵਿਦਾ..

ਅੱਜ ਸੁਰਾਂ ਦਾ ਸਿਕੰਦਰ ਕਹਿ ਗਿਆ ਅਲਵਿਦਾ

  • Share this:
ਪੰਜਾਬੀ ਸਭਿਆਚਾਰ ਦੀ ਦੁਨੀਆ ਨੂੰ ਅੱਜ ਉਸ ਵੇਲੇ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਜਦੋਂ ਅੰਤਰਰਾਸ਼ਟਰੀ ਪਰਸਿੱਧੀ ਪ੍ਰਾਪਤ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੇ ਦਿਹਾਂਤ ਦੀ ਖ਼ਬਰ ਮਿਲੀ। ਸਰਦੂਲ ਸਿਕੰਦਰ ਦੀ ਸਿਹਤ ਨਾ ਠੀਕ ਹੋਣ ਕਰ ਕੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਇਲਾਜ ਅਧੀਨ ਸਨ, ਜਿੱਥੇ ਉਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਸੀ।

60 ਸਾਲ ਦੇ ਇਸ ਗਾਇਕ ਨੂੰ ਗੁਰਦਿਆਂ ਦੀ ਬਿਮਾਰੀ ਸਣੇ ਕਈ ਹੋਰ ਅਮਲਾਮਤਾਂ ਨੇ ਘੇਰ ਲਿਆ ਸੀ। ਉਨ੍ਹਾਂ ਦੀ ਪਤਨੀ ਅਮਰ ਨੂਰੀ ਵੀ ਉੱਘੀ ਪੰਜਾਬੀ ਗਾਇਕਾ ਹਨ। ਸਰਦੂਲ ਸਿਕੰਦਰ ਪੰਜਾਬੀ ਭਾਸ਼ਾ ਦੇ ਲੋਕ ਅਤੇ ਪੌਪ ਸੰਗੀਤ ਨਾਲ ਜੁੜੇ ਹੋਏ ਸਨ। 1980 'ਚ ਸਰਦੂਲ ਨੇ ਆਪਣੀ ਪਹਿਲੀ ਐਲਬਮ "ਰੋਡਵੇਜ਼ ਦੀ ਲਾਰੀ" ਜਾਰੀ ਕੀਤੀ ਸੀ ਜੋ ਅੱਜ ਤੱਕ ਲੋਕਾਂ ਨੂੰ ਯਾਦ ਹੈ।

ਇਸ ਤੋਂ ਬਾਅਦ, ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਸਰਦੂਲ ਸਿਕੰਦਰ ਨੇ ਕਈ ਹਿੱਟ ਗਾਣੇ ਦਿੱਤੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਫ਼ਿਲਮਾਂ ਵਿਚ ਆਪਣੀ ਅਦਾਕਾਰੀ ਨੂੰ ਵੀ ਸਾਬਤ ਕੀਤਾ। 15 ਜਨਵਰੀ 1961 ਨੂੰ ਸਰਦੂਲ ਸਿਕੰਦਰ ਦਾ ਜਨਮ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਖੇੜੀ ਨੌਧ ਸਿੰਘ ਵਿੱਚ ਹੋਇਆ ਸੀ ਤੇ ਉਹ ਸੰਗੀਤ ਦੇ ਪਟਿਆਲਾ ਘਰਾਨਾ ਨਾਲ ਸਬੰਧਿਤ ਸੀ।

ਸਰਦੂਲ ਸਿਕੰਦਰ ਨੇ ਆਪਣੀ ਫ਼ਿਲਮਾਂ 'ਚ ਅਦਾਕਾਰੀ ਦੇ ਸ਼ਾਨਦਾਰ ਜੌਹਰ ਦਿਖਾ ਕੇ ਆਪਣੀ ਅਦਾਕਾਰੀ ਦੇ ਹੁਨਰ ਨੂੰ ਦਰਸਾਇਆ। ਪੰਜਾਬੀ ਗਾਇਕੀ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬੀਅਤ ਦੀ ਸੇਵਾ ਕਰ ਰਹੇ। ਪਰਸਿੱਧ ਕਲਾਕਾਰ ਸਰਦੂਲ ਸਿਕੰਦਰ ਨੇ ਬੁੱਧਵਾਰ ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਦੀ ਮੌਤ ਨਾਲ ਪੰਜਾਬੀ ਇੰਡਸਟਰੀ ਅਤੇ ਆਮ ਜਨਤਾ 'ਚ ਸੋਗ ਦੀ ਲਹਿਰ ਦੌੜ ਗਈ ਹੈ।

ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਸੀ ਜਿਨ੍ਹਾਂ ਵਿੱਚੋਂ 'ਜੱਗਾ ਡਾਕੂ' ਵੀ ਵਰਗੀ ਮਸ਼ਹੂਰ ਫ਼ਿਲਮ ਵੀ ਸ਼ਾਮਲ ਹੈ। ਸਰਦੂਲ ਸਿਕੰਦਰ ਦਾ ਵਿਆਹ ਪੰਜਾਬੀ ਗਾਇਕਾ ਅਮਰ ਨੂਰੀ ਨਾਲ ਹੋਇਆ ਸੀ। ਉਨ੍ਹਾਂ ਦੇ ਦੋ ਬੇਟੇ ਹਨ। ਅਲਾਪ ਸਿਕੰਦਰ ਤੇ ਸਾਰੰਗ ਸਿਕੰਦਰ। ਇਹਨਾਂ ਦੇ ਪਿਤਾ ਜੀ ਤਬਲੇ ਵਜਾਉਂਦੇ ਸਨ ਤੇ ਦਾਦੇ ਪੜਦਾਦੇ ਸੂਫ਼ੀ ਤੇ ਕਲਾਸੀਕਲ ਗਾਇਕੀ ਦੇ ਮਾਹਰ ਸਨ।


ਸਰਦੂਲ ਜੀ ਦੇ ਹਿੱਟ ਗੀਤਾਂ ਦਾ ਜੇਕਰ ਜ਼ਿਕਰ ਕਰੀਏ ਤਾਂ ਓਹਨਾ ਨੇ ਆਪਣੇ ਸੁਰ ਦੀ ਖ਼ੂਬਸੂਰਤੀ ਨਾਲ ਹਰ ਤਰਾਂ ਦੇ ਗਾਣੇ ਦਰਸ਼ਕਾਂ ਦੀ ਝੋਲੀ ਪਾਏ। ਸੁਰਾਂ ਦੇ ਸਰਦੂਲ ਦੇ ਹਿੱਟ ਟ੍ਰੈਕਸ ਨੇ ਠੋਕਰਾਂ, ਹੱਸਦੀ ਦੇ ਫਲ਼ੂ ਕਿਰਦੇ, ਜੀਜਾ ਸਾਲੀ, ਸਾਡਾ ਤੇਰੇ ਕੋਲ, ਇੱਕ ਚਰਖਾ ਗਲੀ ਦੇ ਵਿੱਚ, ਗੱਡੀ ਵਰਗੇ ਗੀਤ ਇੰਡਸਟਰੀ ਨੂੰ ਦਿੱਤੇ। ਸੰਗੀਤ ਦੀ ਦੁਨੀਆ ਵਿੱਚ ਉਹ ਸਦਾ ਅਮਰ ਰਹਿਣਗੇ।
Published by:Anuradha Shukla
First published:
Advertisement
Advertisement