Bilal Saeed Speaks About Sidhu Moose wala: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਪਸੰਦ ਕਰਨ ਵਾਲਿਆਂ ਵਿੱਚ ਨਾ ਸਿਰਫ ਵੱਡੇ ਸਗੋਂ ਬੱਚੇ ਵੀ ਸ਼ਾਮਲ ਸੀ। ਮਰਹੂਮ ਗਾਇਕ ਨੇ ਬਹੁਤ ਘੱਟ ਸਮੇਂ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਸੀ। ਅੱਜ ਭਲੇ ਹੀ ਮੂਸੇਵਾਲਾ ਸਾਡੇ ਵਿਚਕਾਰ ਨਹੀਂ ਹੈ, ਪਰ ਉਸਦੇ ਗੀਤਾ ਨੇ ਕਲਾਕਾਰ ਨੂੰ ਪ੍ਰਸ਼ੰਸ਼ਕਾਂ ਵਿੱਚ ਹਮੇਸ਼ਾ ਜ਼ਿੰਦਾ ਰੱਖਿਆ ਹੈ। ਇਸ ਵਿਚਕਾਰ ਮੂਸੇਵਾਲਾ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਇੱਕ ਲਾਈਵ ਕੰਸਰਟ ਵਿੱਚ ਪਾਕਿਸਤਾਨੀ ਗਾਇਕ ਬਿਲਾਲ ਸਈਦ ਨੇ ਸਿੱਧੂ ਨਾਲ ਆਪਣੇ ਗੀਤ ਰਿਕਾਰਡ ਬਾਰੇ ਖੁਲਾਸਾ ਕੀਤਾ ਹੈ। ਤੁਸੀ ਵੀ ਵੇਖੋ Kiddaan.com ਉੱਪਰ ਸਾਂਝੀ ਕੀਤੀ ਇਹ ਵੀਡਓ...
View this post on Instagram
ਇਸ ਵੀਡੀਓ ਵਿੱਚ ਗਾਇਕ ਬਿਲਾਲ ਸਈਦ ਲਾਈਵ ਕੰਸਰਟ ਵਿੱਚ ਦਿਖਾਈ ਦੇ ਰਹੇ ਹਨ। ਬਿਲਾਲ ਨੇ ਲਾਈਵ ਸ਼ੋਅ ਸਿੱਧੂ ਮੂਸੇਵਾਲਾ ਬਾਰੇ ਗੱਲ ਕਰਦੇ ਹੋਏ ਕਿਹਾ ਸਿੱਧੂ ਨਾਲ ਰਿਸ਼ਤੇ ਕਾਫੀ ਵਧੀਆ ਸੀ। ਇਸ ਦੇ ਨਾਲ ਹੀ ਗਾਇਕ ਨੇ ਕਿਹਾ ਕਿ ਉਸ ਨੇ ਸਿੱਧੂ ਨਾਲ ਇੱਕ ਗਾਣਾ ਵੀ ਰਿਕਾਰਡ ਕੀਤਾ ਸੀ, ਜੋ ਕਿ ਉਸ ਦੀ ਮੌਤ ਕਰਕੇ ਰਿਲੀਜ਼ ਨਹੀਂ ਹੋ ਸਕਿਆ। ਬਿਲਾਲ ਨੇ ਗੀਤ ਦੀ ਰਿਲੀਜ਼ ਬਾਰੇ ਗੱਲ ਕਰਦੇ ਹੋਏ ਕਿਹਾ ਉਮੀਦ ਹੈ ਕਿ ਉਹ ਕਦੇ ਫਿਊਟਰ ਵਿੱਚ ਰਿਲੀਜ਼ ਹੋਵੇਗਾ।
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਦੀ ਮੌਤ ਨੂੰ 29 ਮਈ ਨੂੰ ਇੱਕ ਸਾਲ ਹੋ ਜਾਵੇਗਾ ਅਤੇ ਉਨ੍ਹਾ ਦੀ ਪਹਿਲੀ ਬਰਸੀ 19 ਮਾਰਚ ਨੂੰ ਮਨਾਈ ਜਾਵੇਗੀ। ਜਿਸ ਵਿੱਚ ਮੂਸੇਵਾਲਾ ਦੇ ਪ੍ਰਸ਼ੰਸ਼ਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ। ਦੱਸ ਦਈਏ ਕਿ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੂਸੇਵਾਲਾ ਦੇ ਲਈ ਇਨਸਾਫ ਦੀ ਲੜਾਈ ਹਾਲੇ ਤੱਕ ਜਾਰੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment, Entertainment news, Pollywood, Punjabi singer, Sidhu Moosewala, Sidhu moosewala update, Singer