
VIDEO- ਮਸ਼ਹੂਰ ਮਲਿਆਲਮ ਗਾਇਕ ਦੀ ਸਟੇਜ 'ਤੇ ਲਾਈਵ ਪੇਸ਼ਕਾਰੀ ਦੌਰਾਨ ਮੌਤ (ਫੋਟੋ ਕੈ. ਟਵਿੱਟਰ @BanglaHunt)
ਮਲਿਆਲਮ ਸੰਗੀਤ ਦਾ ਮਸ਼ਹੂਰ ਚਿਹਰਾ ਅਤੇ ਉੱਘੇ ਗਾਇਕ ਐਡਵਾ ਬਸ਼ੀਰ ਨਹੀਂ ਰਹੇ। ਸਟੇਜ 'ਤੇ ਲਾਈਵ ਪਰਫਾਰਮੈਂਸ ਦੌਰਾਨ 78 ਸਾਲਾ ਗਾਇਕ ਦੀ ਮੌਤ ਹੋ ਗਈ। ਉਹ ਕੇਰਲ ਦੇ ਅਲਾਪੁੱਝਾ ਵਿੱਚ ਬਲੂ ਡਾਇਮੰਡ ਆਰਕੈਸਟਰਾ ਮੰਡਲੀ ਦੀ ਗੋਲਡਨ ਜੁਬਲੀ ਮੌਕੇ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਸਨ।
ਇਸ ਦੌਰਾਨ ਉਹ ਗਾਉਂਦੇ ਹੋਏ ਸਟੇਜ 'ਤੇ ਡਿੱਗ ਗਏ। ਡਿੱਗਣ ਤੋਂ ਬਾਅਦ ਉਨ੍ਹਾਂ ਨੂੰ ਚੇਰਥਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਉਹ ਤਿਰੂਵਨੰਤਪੁਰਮ ਦੇ ਐਡਵਾ ਦੇ ਮੂਲ ਨਿਵਾਸੀ ਸਨ।
ਇਹ ਘਟਨਾ ਰਾਤ 9.30 ਵਜੇ ਵਾਪਰੀ। ਉਹ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਸਨ। ਉਨ੍ਹਾਂ ਨੇ ਸਟੇਜ 'ਤੇ ਯੇਸੂਦਾਸ ਦਾ ਗੀਤ - ਮਾਨਾ ਹੋ ਤੁਮ ਬਹੁਤ ਹਸੀਨ ਗਾਇਆ। ਗੀਤ ਦੇ ਅੰਤ ਵਿੱਚ ਉਹ ਬੇਹੋਸ਼ ਹੋ ਗਏ। ਪ੍ਰੋਗਰਾਮ ਤੁਰੰਤ ਬੰਦ ਕਰ ਦਿੱਤਾ ਗਿਆ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।