Guru Randhawa Praised Shehnaaz Gill: ਬਾਲੀਵੁੱਡ ਅਤੇ ਪਾਲੀਵੁੱਡ ਇੰਡਸਟਰੀ ਵਿੱਚ ਮਸ਼ਹੂਰ ਸ਼ਹਿਨਾਜ਼ ਗਿੱਲ (Shehnaaz Gill) ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਉਸਦਾ ਹਰ ਅੰਦਾਜ਼ ਸੋਸ਼ਲ ਮੀਡੀਆ ਉੱਪਰ ਅੱਗ ਦੀ ਤਰ੍ਹਾਂ ਵਾਈਰਲ ਹੋ ਜਾਂਦਾ ਹੈ। ਇੰਨੀ ਦਿਨੀਂ ਸ਼ਹਿਨਾਜ਼ ਆਪਣੇ ਨਵੇਂ ਗੀਤ ‘ਘਣੀ ਸਿਆਣੀ’ ਨੂੰ ਲੈ ਸੁਰਖੀਆਂ ਵਿੱਚ ਹੈ। ਇਸ ਗੀਤ ਵਿੱਚ ਸ਼ਹਿਨਾਜ਼ ਦਾ ਅੰਦਾਜ਼ ਪ੍ਰਸ਼ੰਸ਼ਕਾਂ ਨੂੰ ਆਪਣਾ ਦੀਵਾਨਾ ਬਣਾ ਰਿਹਾ ਹੈ।
ਸ਼ਹਿਨਾਜ਼ ਗਿੱਲ ਨੇ ਇੰਸਟਾਗ੍ਰਾਮ ‘ਤੇ ਸਟੋਰੀ ਸ਼ੇਅਰ ਕਰ ਗੁਰੂ ਦੇ ਮੈਸੇਜ ਦਾ ਰਿਪਲਾਈ ਕੀਤਾ। ਉਸਨੇ ਲਿਖਿਆ, “ਸੋ ਸਵੀਟ। ਨਹੀਂ ਗੁਰੂ ਤੂੰ ਮੇਰਾ ਕੰਪੀਟਿਸ਼ਨ ਨਹੀਂ ਹੈ, ਤੂੰ ਮੇਰੀ ਫੈਮਿਲੀ ਹੈ।”
ਦਰਅਸਲ, ਬੀਤੇ ਦਿਨ ਸ਼ਹਿਨਾਜ਼ ਦਾ ਗਾਣਾ ‘ਘਣੀ ਸਿਆਣੀ’ ਰਿਲੀਜ਼ ਹੋਇਆ। ਇਸ ਦੇ ਲਈ ਗੁਰੂ ਰੰਧਾਵਾ ਨੇ ਸਪੈਸ਼ਲ ਪੋਸਟ ਪਾ ਕੇ ਸ਼ਹਿਨਾਜ਼ ਨੂੰ ਵਧਾਈ ਦਿੱਤੀ। ਸ਼ਹਿਨਾਜ਼ ਦਾ ਗੀਤ ਅਤੇ ਅੰਦਾਜ਼ ਪ੍ਰਸ਼ੰਸ਼ਕਾਂ ਨੂੰ ਬੇਹੱਦ ਪਸੰਦ ਆ ਰਿਹਾ ਹੈ।
ਤੁਸੀ ਵੀ ਸੁਣੋ ਪੰਜਾਬ ਦੀ ਕੈਟਰੀਨਾ ਕੈਫ ਦਾ ਇਹ ਗੀਤ....
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment, Entertainment news, Pollywood, Punjabi singer, Shehnaaz Gill, Singer