Home /News /entertainment /

Singer KK Death: KK ਦੇ 10 ਸੁਪਰਹਿੱਟ ਗੀਤ ਜੋ ਅੱਜ ਵੀ ਹਨ ਲੋਕਾਂ ਦੀ ਪਸੰਦ

Singer KK Death: KK ਦੇ 10 ਸੁਪਰਹਿੱਟ ਗੀਤ ਜੋ ਅੱਜ ਵੀ ਹਨ ਲੋਕਾਂ ਦੀ ਪਸੰਦ

ਕੇ.ਕੇ (Krishnakumar Kunnath) ਦਾ ਨਾਂ ਭਾਰਤੀ ਸਿਨੇਮਾ ਦੇ ਸਰਵੋਤਮ ਗਾਇਕਾਂ ਵਿੱਚ ਸ਼ਾਮਲ ਸੀ। ਉਹ 'ਮੇਲਡੀ ਕਿੰਗ' ਵਜੋਂ ਜਾਣਿਆ ਜਾਂਦਾ ਸੀ। ਕੇਕੇ 2000 ਦੇ ਦਹਾਕੇ ਵਿੱਚ ਬਾਲੀਵੁੱਡ ਦੇ ਸਭ ਤੋਂ ਮਹਿੰਗੇ ਗਾਇਕ ਵੀ ਸਨ। ਉਨ੍ਹਾਂ ਦੇ ਨਾਂ ਕਈ ਰਿਕਾਰਡ ਦਰਜ ਹਨ। ਕੇਕੇ ਦੀ ਆਵਾਜ਼ ਨੇ ਕਈ ਸਿਤਾਰੇ ਅਤੇ ਸੁਪਰਸਟਾਰ ਦਿੱਤੇ ਹਨ। ਉਸਨੇ ਸਲਮਾਨ ਖਾਨ ਤੋਂ ਲੈ ਕੇ ਰਿਤਿਕ ਅਤੇ ਇਮਰਾਨ ਹਾਸ਼ਮੀ ਵਰਗੇ ਸਿਤਾਰਿਆਂ ਲਈ ਕਈ ਗੀਤ ਗਾਏ ਹਨ। ਇਮਰਾਨ ਹਾਸ਼ਮੀ ਦੀ ਸ਼ੁਰੂਆਤੀ ਸੰਗੀਤਕ ਸਫਲਤਾ ਵਿੱਚ ਕੇਕੇ ਦਾ ਵੱਡਾ ਹੱਥ ਹੈ।

ਹੋਰ ਪੜ੍ਹੋ ...
 • Share this:

  ਅਜੇ ਲੋਕ ਗਾਇਕ ਸਿੱਧੂ ਮੂਸੇਵਾਲਾ ਦੇ ਦੇਹਾਂਤ ਦੀ ਖਬਰ ਤੋਂ ਵੀ ਉੱਭਰੇ ਵੀ ਨਹੀਂ ਸੀ, ਕਿ ਇਸੇ ਦੌਰਾਨ ਇੱਕ ਹੋਰ ਦੁਖਦਾਈ ਖਬਰ ਸਾਹਮਣੇ ਆਈ ਹੈ। 'ਕੇਕੇ' ਦੇ ਨਾਂ ਨਾਲ ਮਸ਼ਹੂਰ ਮਸ਼ਹੂਰ ਗਾਇਕ ਕ੍ਰਿਸ਼ਨ ਕੁਮਾਰ ਕੁਨਾਥ ਦਾ ਅੱਜ ਸ਼ਾਮ (31 ਮਈ) ਦੇਹਾਂਤ ਹੋ ਗਿਆ। ਉਹ 53 ਸਾਲ ਦੇ ਸਨ। ਕ੍ਰਿਸ਼ਨ ਕੁਮਾਰ ਕੁਨਾਥ ਇੱਕ ਸੰਗੀਤ ਸਮਾਰੋਹ ਲਈ ਕੋਲਕਾਤਾ ਵਿੱਚ ਸਨ। ਪ੍ਰੋਗਰਾਮ ਤੋਂ ਬਾਅਦ ਉਹ ਅਚਾਨਕ ਬੇਹੋਸ਼ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

  ਜਦੋਂ ਕੋਈ ਮਸ਼ਹੂਰ ਕਲਾਕਾਰ ਲੋਕਾਂ ਵਿੱਚੋਂ ਅਚਾਨਕ ਵਿਦਾ ਹੋ ਜਾਂਦਾ ਹੈ ਤਾਂ ਲੋਕਾਂ ਨੂੰ ਉਹ ਪਲ ਯਾਦ ਆਉਣ ਲੱਗ ਪੈਂਦੇ ਹਨ ਜਿਨ੍ਹਾਂ ਰਾਹੀਂ ਕਰੋੜਾਂ ਲੋਕਾਂ ਨੇ ਆਪਣੇ ਦਿਲ ਦੀ ਗੱਲ ਕੀਤੀ ਸੀ। ਜਿਵੇਂ ਹੀ ਕੇ.ਕੇ ਦੀ ਮੌਤ ਦੀ ਖਬਰ ਆਈ ਤਾਂ ਅਚਾਨਕ ਹੀ ਉਨ੍ਹਾਂ ਵੱਲੋਂ ਗਾਏ ਗੀਤ ਫਿਰ ਤੋਂ ਪ੍ਰਸ਼ੰਸਕਾਂ ਦੇ ਬੁੱਲਾਂ 'ਤੇ ਆ ਗਏ, ਜਿਸ ਨੂੰ ਸੁਣ ਕੇ ਲੋਕ ਨਮ ਅੱਖਾਂ ਨਾਲ ਕੇਕੇ ਨੂੰ ਯਾਦ ਕਰ ਰਹੇ ਹਨ। ਬਹੁਤ ਸਾਰੇ ਮਸ਼ਹੂਰ ਗੀਤ ਜਿਨ੍ਹਾਂ ਨੂੰ ਤੁਸੀਂ ਅਕਸਰ ਗੂੰਜਦੇ ਰਹਿੰਦੇ ਹੋ, ਕੇਕੇ ਦੁਆਰਾ ਗਾਏ ਗਏ ਹਨ। ਆਓ ਦੇਖੀਏ ਉਨ੍ਹਾਂ ਦੇ ਗਾਏ ਗੀਤਾਂ 'ਤੇ-

  ਕੇਕੇ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਹੁਣ ਤੱਕ ਸੈਂਕੜੇ ਗੀਤ ਗਾਏ ਹਨ। ਉਨ੍ਹਾਂ ਦਾ ਹਰ ਗੀਤ ਯਾਦਗਾਰੀ ਹੈ। ਉਨ੍ਹਾਂ ਦੇ ਸੁਪਰਹਿੱਟ ਗੀਤਾਂ ਵਿੱਚੋਂ ਇੱਕ ਹੈ "ਖ਼ੁਦਾ ਜਾਨੇ"। ਇਸ ਗੀਤ ਲਈ ਕੇਕੇ ਨੂੰ ਕਈ ਐਵਾਰਡਜ਼ ਮਿਲੇ ਸੀ। ਇਹੀ ਨਹੀਂ ਜਦੋਂ ਸਾਲ 2008 ਵਿਚ ਇਹ ਗੀਤ ਰਿਲੀਜ਼ ਹੋਇਆ ਤਾਂ ਦੇਖਦੇ ਹੀ ਦੇਖਦੇ ਹਰ ਜ਼ੁਬਾਨ ;ਤੇ ਚੜ੍ਹ ਗਿਆ। ਇਹ ਗੀਤ 2008 ਦੀ ਫ਼ਿਲਮ "ਬਚਨਾ ਐ ਹਸੀਨੋ" ਦਾ ਹੈ, ਜਿਸ ਵਿੱਚ ਰਣਬੀਰ ਕਪੂਰ ਤੇ ਦੀਪੀਕਾ ਪਾਦੁਕੋਣ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆਏ ਸੀ, ਤੇ ਇਹ ਗੀਤ ਵੀ ਇਨ੍ਹਾਂ `ਤੇ ਹੀ ਫ਼ਿਲਮਾਇਆ ਗਿਆ ਹੈ।

  ਕੇਕੇ ਨੂੰ ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਦੀ ਆਵਾਜ਼ ਕਿਹਾ ਜਾਂਦਾ ਹੈ। ਕਿਉਂਕਿ ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ `ਚ ਸਭ ਤੋਂ ਜ਼ਿਆਦਾ ਗੀਤ ਇਮਰਾਨ ਹਾਸ਼ਮੀ ਲਈ ਹੀ ਗਾਏ ਸੀ। ਹਾਸ਼ਮੀ ਲਈ ਗਾਏ ਉੇਨ੍ਹਾਂ ਦੇ ਤਕਰੀਬਨ ਸਾਰੇ ਹੀ ਗੀਤ ਸੁਪਰਹਿੱਟ ਰਹੇ। ਉਨ੍ਹਾਂ ਵਿੱਚੋਂ ਇੱਕ ਗੀਤ ਹੈ 2008 ਦੀ ਫ਼ਿਲਮ "ਜੰਨਤ" ਦਾ "ਜ਼ਰਾ ਸਾ"। ਜਿਸ ਨੂੰ ਲੋਕਾਂ ਨੇ ਬੇਸ਼ੁਮਾਰ ਪਿਆਰ ਦਿਤਾ ਸੀ।

  ਕੇਕੇ ਦਾ ਗੀਤ "ਤੂ ਹੀ ਮੇਰੀ ਸ਼ਬ ਹੈ" ਨੂੰ ਕੇਕੇ ਦੇ ਬਾਲੀਵੁੱਡ ਕਰੀਅਰ ਦਾ ਟਰਨਿੰਗ ਪੁਆਇੰਟ ਮੰਨਿਆ ਜਾਂਦਾ ਹੈ। ਇਸ ਗੀਤ ਨੂੰ ਲੋਕਾਂ ਨੇ ਖ਼ੂਬ ਪਿਆਰ ਦਿਤਾ, ਤੇ ਨਾਲ ਹੀ ਕੇਕੇ ਨੂੰ ਬਾਲੀਵੁੱਡ ਇੰਡਸਟਰੀ `ਚ ਸਥਾਪਤ ਕੀਤਾ।

  ਕੇਕੇ ਦਾ ਗੀਤ ਜ਼ਿੰਦਗੀ ਦੋ ਪਲ ਕੀ ਉਨ੍ਹਾਂ ਦੇ ਯਾਦਗਾਰੀ ਗੀਤਾਂ ਵਿੱਚੋਂ ਇੱਕ ਹੈ। ਇਹ ਗੀਤ ਫ਼ਿਲਮ ਕਾਈਟਸ ਦਾ ਹੈ। ਜਿਸ ਵਿੱਚ ਰਿਤਿਕ ਰੌਸ਼ਨ, ਬਾਰਬਰਾ ਮੋਰੀ ਤੇ ਕੰਗਨਾ ਰਨੌਤ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਏ ਸੀ। ਫ਼ਿਲਮ ਭਾਵੇਂ ਫ਼ਲਾਪ ਰਹੀ, ਪਰ ਇਸ ਦੇ ਗੀਤਾਂ ਨੂੰ ਖ਼ੂਬ ਪਿਆਰ ਮਿਲਿਆ।

  ਕੇਕੇ ਦਾ ਇਕ ਹੋਰ ਸੁਪਰਹਿੱਟ ਗੀਤ, ਜੋ ਇਮਰਾਨ ਹਾਸ਼ਮੀ ਤੇ ਫ਼ਿਲਮਾਇਆ ਹੈ। ਇਸ ਗੀਤ ਦਾ ਨਾਂ ਹੈ `ਤੂ ਹੀ ਹਕੀਕਤ"। ਇਹ ਤੁਮ ਮਿਲੇ ਫ਼ਿਲਮ ਦਾ ਗੀਤ ਹੈ, ਜਿਸ ਵਿੱਚ ਇਮਰਾਨ ਹਾਸ਼ਮੀ ਤੇ ਸੋਹਾ ਅਲੀ ਖ਼ਾਨ ਮੁੱਖ ਕਿਰਦਾਰ `ਚ ਨਜ਼ਰ ਆਏ ਸੀ। ਇਸ ਫ਼ਿਲਮ ਦੀ ਪੂਰੀ ਐਲਬਮ ਸੁਪਰਹਿੱਟ ਰਹੀ, ਇਸ ਵਿੱਚ ਜ਼ਿਆਦਾਤਰ ਗੀਤ ਕੇਕੇ ਨੇ ਹੀ ਗਾਏ ਸੀ।

  `ਕਿਆ ਮੁਝੇ ਪਿਆਰ ਹੈ` ਗੀਤ ਕੇਕੇ ਦੇ ਸੁਪਰਹਿੱਟ ਗੀਤਾਂ ਵਿੱਚੋਂ ਇੱਕ ਹੈ। ਇਹ ਫ਼ਿਲਮ `ਵੋ ਲਮਹੇ` ਦਾ ਗੀਤ ਹੈ, ਜਿਸ ਵਿੱਚ ਸ਼ਾਇਨੀ ਅਹੂਜਾ ਤੇ ਕੰਗਨਾ ਰਨੌਤ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਏ ਸੀ।

  ਕੇਕੇ ਦੀ ਅਵਾਜ਼ `ਚ ਹਰ ਗੀਤ ਸੁਰੀਲਾ ਲਗਦਾ ਹੈ, ਪਰ ਇਸ ਗੀਤ `ਚ ਕੁੱਝ ਖ਼ਾਸ ਗੱਲ ਹੈ। ਇਹ ਗੀਤ ਫ਼ਿਲਮ `ਲਾਈਫ਼ ਇਨ ਏ ਮੈਟਰੋ` ਦਾ ਹੈ, ਜਿਸ ਵਿੱਚ ਧਰਮਿੰਦਰ, ਸ਼ਿਲਪਾ ਸ਼ੈੱਟੀ, ਸ਼ਾਇਨੀ ਅਹੁਜਾ, ਕੋਂਕਣਾ ਸੇਨ ਸਣੇ ਹੋਰ ਕਈ ਸਿਤਾਰੇ ਨਜ਼ਰ ਆਏ ਸੀ। ਗੀਤ ਦੇ ਬੋਲ ਹਨ `ਓ ਮੇਰੀ ਜਾਨ`। ਇਸ ਫ਼ਿਲਮ ਦੇ ਸਾਰੇ ਗੀਤ ਸੁਪਰਹਿੱਟ ਰਹੇ, ਪਰ ਇਸ ਰੋਮਾਂਟਿਕ ਗੀਤ ਨੂੰ ਲੋਕਾਂ ਨੇ ਖ਼ੂਬ ਪਸੰਦ ਕੀਤਾ ਸੀ।

  ਜੰਨਤ ਫ਼ਿਲਮ ਦੇ ਜ਼ਿਆਦਾਤਰ ਗੀਤ ਕੇਕੇ ਨੇ ਗਾਏ ਸੀ, ਤੇ ਇਸ ਫ਼ਿਲਮ ਦੇ ਸਾਰੇ ਹੀ ਗੀਤ ਸੁਪਰਹਿੱਟ ਰਹੇ ਸੀ। ਇਸ ਫ਼ਿਲਮ ਦਾ ਇੱਕ ਹੋਰ ਗੀਤ `ਹਾਂ ਤੂ ਹੈ`, ਜਿਸ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ। ਇਹ ਗੀਤ ਅੱਜ ਵੀ ਬੈਸਟ ਲਵ ਸੌਂਗਸ ਦੀ ਲਿਸਟ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ।

  `ਓਮ ਸ਼ਾਂਤੀ ਓਮ` ਦਾ ਗੀਤ `ਅਜਬ ਸੀ` ਇੱਕ ਪਰਫ਼ੈਕਟ ਲਵ ਸੌਂਗ ਹੈ। ਇਸ ਗੀਤ ਨੂੰ ਸੁਣਦੇ ਹੀ ਕੰਨਾਂ `ਚ ਰਸ ਘੁਲ ਜਾਂਦਾ ਹੈ। ਕੇਕੇ ਦੀ ਸੁਰੀਲੀ ਅਵਾਜ਼ `ਚ ਇਹ ਗੀਤ ਕਾਫ਼ੀ ਹਿੱਟ ਰਿਹਾ ਸੀ। ਫ਼ਿਲਮ ਦਾ ਮਿਊਜ਼ਿਕ ਵਿਸ਼ਾਲ-ਸ਼ੇਖਰ ਨੇ ਦਿਤਾ ਸੀ। ਇਸ ਫ਼ਿਲਮ `ਚ ਸ਼ਾਹਰੁਖ਼ ਖ਼ਾਨ ਤੇ ਦੀਪੀਕਾ ਪਾਦੁਕੋਣ ਮੁੱਖ ਭੂਮਿਕਾਵਾਂ `ਚ ਨਜ਼ਰ ਆਏ ਸੀ।

  `ਬਜਰੰਗੀ ਭਾਈਜਾਨ` ਦਾ ਇਹ ਗੀਤ `ਤੂ ਜੋ ਮਿਲਾ` ਗੀਤ ਨੂੰ ਲੋਕਾਂ ਨੇ ਖ਼ੂਬ ਪਿਆਰ ਦਿਤਾ ਸੀ। ਇਹ ਫ਼ਿਲਮ ਜਿੰਨੀ ਵਧੀਆ ਸੀ, ਉਨ੍ਹਾਂ ਹੀ ਖ਼ੂਬਸੂਰਤ ਇਸ ਫ਼ਿਲਮ `ਚ ਇਹ ਗੀਤ ਲੱਗਦਾ ਹੈ।

  ਕਾਬਿਲੇਗ਼ੌਰ ਹੈ ਕਿ ਦੱਸ ਦੇਈਏ ਕਿ ਕੇਕੇ ਦਾ ਨਾਂ ਭਾਰਤੀ ਸਿਨੇਮਾ ਦੇ ਸਰਵੋਤਮ ਗਾਇਕਾਂ 'ਚ ਸ਼ਾਮਲ ਸੀ। ਉਹ 'ਮੇਲਡੀ ਕਿੰਗ' ਵਜੋਂ ਜਾਣਿਆ ਜਾਂਦਾ ਸੀ। ਕੇਕੇ 2000 ਦੇ ਦਹਾਕੇ ਵਿੱਚ ਬਾਲੀਵੁੱਡ ਦੇ ਸਭ ਤੋਂ ਮਹਿੰਗੇ ਗਾਇਕ ਵੀ ਸਨ। ਉਨ੍ਹਾਂ ਦੇ ਨਾਂ ਕਈ ਰਿਕਾਰਡ ਦਰਜ ਹਨ। ਕੇਕੇ ਦੀ ਆਵਾਜ਼ ਨੇ ਕਈ ਸਿਤਾਰੇ ਅਤੇ ਸੁਪਰਸਟਾਰ ਦਿੱਤੇ ਹਨ। ਉਸਨੇ ਸਲਮਾਨ ਖਾਨ ਤੋਂ ਲੈ ਕੇ ਰਿਤਿਕ ਅਤੇ ਇਮਰਾਨ ਹਾਸ਼ਮੀ ਵਰਗੇ ਸਿਤਾਰਿਆਂ ਲਈ ਕਈ ਗੀਤ ਗਾਏ ਹਨ। ਇਮਰਾਨ ਹਾਸ਼ਮੀ ਦੀ ਸ਼ੁਰੂਆਤੀ ਸੰਗੀਤਕ ਸਫਲਤਾ ਵਿੱਚ ਕੇਕੇ ਦਾ ਵੱਡਾ ਹੱਥ ਹੈ।

  Published by:Amelia Punjabi
  First published:

  Tags: Deepika Padukone, Emraan Hashmi, Krishnakumar Kunnath, Shahrukh Khan, Singer KK