ਗਾਇਕਾ ਮੰਨਤ ਨੂਰ ਦੇ ਕਿਡਨੈਪ ਹੋਣ ਦੀ ਅਫਵਾਹ,ਵੀਡੀਓ ਸ਼ੇਅਰ ਕਰ ਦੱਸੀ ਸੱਚਾਈ

ਗਾਇਕਾ ਮੰਨਤ ਨੂਰ ਦੇ ਕਿਡਨੈਪ ਹੋਣ ਦੀ ਅਫਵਾਹ (photo- mannat noor facebook)

ਗਾਇਕਾ ਮੰਨਤ ਨੂਰ ਦੇ ਕਿਡਨੈਪ ਹੋਣ ਦੀ ਅਫਵਾਹ (photo- mannat noor facebook)

 • Share this:
  Manpreet Khullar

  ਲੌਂਗ ਲਾਚੀ ਗੀਤ ਤੋਂ ਇੰਡਸਟਰੀ 'ਚ ਮਸ਼ਹੂਰ ਹੋਈ ਗਾਇਕਾ ਮੰਨਤ ਨੂਰ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਮੰਨਤ ਨੇ ਇੱਕ ਵੀਡੀਓ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ, ਜਿਸ 'ਚ ਉਸ ਨੇ ਇੱਕ ਸੁਨੇਹਾ ਦਿੱਤਾ ਹੈ। ਵੀਡੀਓ 'ਚ ਮੰਨਤ ਨੇ ਦੱਸਿਆ ਹੈ ਕਿ ਕੋਈ ਅਜਿਹਾ ਵੈਟਸਐੱਪ ਗਰੁੱਪ ਹੈ, ਜੋ ਮੇਰੀ ਇੱਕ ਤਸਵੀਰ ਸਾਂਝੀ ਕਰ ਰਿਹਾ ਹੈ। ਇਸ ਤਸਵੀਰ 'ਚ ਮੈਂ ਆਪਣੀ ਭੈਣ ਨਾਲ ਨਜ਼ਰ ਆ ਰਹੀ ਹਾਂ। ਇਸ ਤਸਵੀਰ ਨੂੰ ਸਾਂਝੀ ਕਰਕੇ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਕੁੜੀਆਂ ਨੂੰ ਕਿਡਨੈਪ ਕੀਤਾ ਗਿਆ ਹੈ। ਮੰਨਤ ਨੂਰ ਨੇ ਦੱਸਿਆ ਜਦੋਂ ਮੈਨੂੰ ਇਹ ਖ਼ਬਰ ਮਿਲੀ ਤਾਂ ਮੈਨੂੰ ਬਹੁਤ ਬੁਰਾ ਲੱਗਿਆ ਕਿ ਕਿਵੇਂ ਲੋਕੀਂ ਝੂਠੀਆਂ ਅਫ਼ਵਾਹਾਂ ਫੈਲਾਉਂਦੇ ਹਨ।
  View this post on Instagram


  A post shared by MANNAT NOOR (@mannatnoormusic) on


  ਮੰਨਤ ਨੇ ਅੱਗੇ ਕਿਹਾ ਕਿ ਬਹੁਤ ਜਲਦ ਪਤਾ ਲੱਗ ਜਾਵੇਗਾ ਕਿ ਇਸ ਮਾੜੀ ਹਰਕਤ ਪਿੱਛੇ ਆਖਿਰ ਕੌਣ ਹੈ? ਉਹਨਾਂ ਕਿਹਾ ਕਿ ਪਤਾ ਨਹੀਂ ਲੋਕਾਂ ਨੂੰ ਅਜਿਹੀਆਂ ਝੂਠੀਆਂ ਅਫ਼ਵਾਹਾਂ ਫੈਲਾ ਕੇ ਕੀ ਮਿਲਦਾ ਹੈ? ਮੈਂ ਤੇ ਮੇਰੀ ਭੈਣ ਠੀਕ-ਠਾਕ ਆਪਣੇ ਘਰ 'ਚ ਹੀ ਹਾਂ।

  ਮੰਨਤ ਨੂਰ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਨਾਮੀ ਗਾਇਕਾ ਹੈ। ਮੰਨਤ ਕਈ ਪੰਜਾਬੀ ਫਿਲਮਾਂ 'ਚ ਸੁਪਰ ਹਿੱਟ ਗੀਤ ਗਾ ਚੁੱਕੀ ਹੈ। ਮੰਨਤ ਨੂਰ ਦਾ ਗਾਇਆ ਗੀਤ ਲੌਂਗ ਲਾਚੀ ਕਾਫ਼ੀ ਮਸ਼ਹੂਰ ਹੋਇਆ ਹੈ। ਇਸ ਗੀਤ ਨੂੰ ਐਮੀ ਵਿਰਕ ਤੇ ਨੀਰੂ ਬਾਜਵਾ 'ਤੇ ਫ਼ਿਲਮਾਇਆ ਗਿਆ ਸੀ। ਇਸ ਗੀਤ ਨੇ ਕਈ ਰਿਕਾਰਡ ਕਾਇਮ ਕੀਤੇ ਹਨ।
  Published by:Ashish Sharma
  First published: