Home /News /entertainment /

Rohanpreet- Neha Kakkar: ਨੇਹਾ ਕੱਕੜ-ਰੋਹਨਪ੍ਰੀਤ ਸਿੰਘ ਦਾ ਨਵਾਂ ਗੀਤ 'ਵੈਲਨਟਾਈਨ ਵੀਕ' 'ਚ ਭਰੇਗਾ ਪਿਆਰ ਦੇ ਰੰਗ, ਫੈਨਜ਼ ਰਹੋ ਤਿਆਰ

Rohanpreet- Neha Kakkar: ਨੇਹਾ ਕੱਕੜ-ਰੋਹਨਪ੍ਰੀਤ ਸਿੰਘ ਦਾ ਨਵਾਂ ਗੀਤ 'ਵੈਲਨਟਾਈਨ ਵੀਕ' 'ਚ ਭਰੇਗਾ ਪਿਆਰ ਦੇ ਰੰਗ, ਫੈਨਜ਼ ਰਹੋ ਤਿਆਰ

Rohanpreet Singh Neha Kakkar

Rohanpreet Singh Neha Kakkar

Rohanpreet Singh Neha Kakkar On Valentine Week: ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ (Neha Kakkar) ਅਤੇ ਰੋਹਨਪ੍ਰੀਤ ਸਿੰਘ (Rohanpreet Singh) ਇੰਡਸਟਰੀ ਦੇ ਸਭ ਤੋਂ ਪਿਆਰੇ ਜੋੜਿਆਂ ਵਿੱਚੋਂ ਇੱਕ ਹਨ। ਉਹ ਆਪਣੇ ਗੀਤਾਂ ਦੇ ਨਾਲ-ਨਾਲ ਕਿਊਟਨੇਸ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹਿੰਦੇ ਹਨ। ਇਨ੍ਹੀਂ ਦਿਨੀਂ ਇਹ ਕਪਲ ਵੀ ਪਿਆਰ ਦੇ ਹਫ਼ਤੇ ਦਾ ਜਸ਼ਨ ਮਨਾ ਰਿਹਾ ਹੈ।

ਹੋਰ ਪੜ੍ਹੋ ...
  • Share this:

Rohanpreet Singh Neha Kakkar On Valentine Week: ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ (Neha Kakkar) ਅਤੇ ਰੋਹਨਪ੍ਰੀਤ ਸਿੰਘ (Rohanpreet Singh) ਇੰਡਸਟਰੀ ਦੇ ਸਭ ਤੋਂ ਪਿਆਰੇ ਜੋੜਿਆਂ ਵਿੱਚੋਂ ਇੱਕ ਹਨ। ਉਹ ਆਪਣੇ ਗੀਤਾਂ ਦੇ ਨਾਲ-ਨਾਲ ਕਿਊਟਨੇਸ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹਿੰਦੇ ਹਨ। ਇਨ੍ਹੀਂ ਦਿਨੀਂ ਇਹ ਕਪਲ ਵੀ ਪਿਆਰ ਦੇ ਹਫ਼ਤੇ ਦਾ ਜਸ਼ਨ ਮਨਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਸ ਹਫ਼ਤੇ ਵਿਚਕਾਰ ਹੀ ਇਹ ਦਰਸ਼ਕਾਂ ਨੂੰ ਖਾਸ ਤੋਹਫ਼ਾ ਦੇਣ ਵਾਲੇ ਹਨ। ਜਿਸਦਾ ਐਲਾਨ ਦੋਵਾਂ ਕਲਾਕਾਰਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਕੀਤਾ ਹੈ। ਇਸਦੇ ਨਾਲ ਉਨ੍ਹਾਂ ਨੇ ਆਪਣੀ ਸ਼ਾਨਦਾਰ ਤਸਵੀਰ ਅਤੇ ਵੀਡੀਓ ਵੀ ਸਾਂਝੀ ਕੀਤੀ ਹੈ।


ਦਰਅਸਲ, ਨੇਹਾ ਅਤੇ ਰੋਹਨਪ੍ਰੀਤ ਵੈਲਨਟਾਈਨ ਵੀਕ ਵਿਚਕਾਰ ਦਰਸ਼ਕਾਂ ਲਈ ਇੱਕ ਰੋਮਾਂਟਿਕ ਗੀਤ ਰਿਲੀਜ਼ ਕਰਨ ਵਾਲੇ ਹਨ। ਜਿਸਦਾ ਵੀਡੀਓ ਦੋਵਾਂ ਨੇ ਆਪਣੇ ਸੋਸ਼ਲ ਅਕਾਊਂਟ ਇੰਸਟਾਗ੍ਰਾਮ ਉੱਪਰ ਸਾਂਝਾ ਕੀਤਾ ਹੈ। ਦੱਸ ਦੇਈਏ ਕਿ ਇਸ ਨਵੇਂ ਗੀਤ ਦਾ ਨਾਂਅ ਗਮ ਖੁਸ਼ੀਆਂ ਹੈ। ਜੋ ਕਿ 13 ਫਰਵਰੀ ਨੂੰ ਰਿਲੀਜ਼ ਹੋਵੇਗਾ।


ਇਸ ਤੋਂ ਪਹਿਲਾ ਨੇਹਾ ਨੇ ਰੋਹਨ ਨਾਲ ਆਪਣੀ ਪਿਆਰ ਤਸਵੀਰ ਸ਼ੇਅਰ ਕੀਤੀ ਸੀ। ਜਿਸ ਵਿੱਚ ਉਹ ਵਾਈਟ ਸ਼ਰਟ ਅਤੇ ਨੀਲੀ ਜੀਨ ਪਹਿਨੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਦਾ ਇਹ ਸਟਾਈਲ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਨੇਹਾ ਨੇ ਲਿਖਿਆ, @rohanpreetsingh ਨਾਲ ਪਿਆਰ ਦੇ ਹਫ਼ਤੇ ਦਾ ਜਸ਼ਨ ਮਨਾਉਣਾ! 😍 #ਨੇਹੂਪ੍ਰੀਤ ਵੱਲੋਂ ਤੁਹਾਨੂੰ ਵੈਲੇਨਟਾਈਨ ਦੀਆਂ ਮੁਬਾਰਕਾਂ ❤️

#GhamKhushiyan ਜਲਦੀ ਆ ਰਹੀ ਹੈ!!!!... ਫਿਲਹਾਲ ਪ੍ਰਸ਼ੰਸ਼ਕ ਵੀ ਦੋਵਾਂ ਦੇ ਨਵੇਂ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

Published by:Rupinder Kaur Sabherwal
First published:

Tags: Bollywood, Entertainment, Entertainment news, Neha Kakkar, Pollywood, Punjabi singer, Rohanpreet Singh, Singer